India-Nepal Relations
ਭਾਰਤ-ਨੇਪਾਲ ਸਬੰਧਾਂ ’ਚ ਇੱਕ ਨਵੇਂ ਦੌਰ ਦਾ (India-Nepal) ਆਗਾਜ ਹੋ ਗਿਆ ਹੈ ਆਪਣੇ ਨਵੀਂ ਦਿੱਲੀ ਦੌਰੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਦਹਿਲ ਪ੍ਰਚੰਡ ਨੇ ਭਾਰਤ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਦਾਅਵਾ ਕਰਦਿਆਂ ਨਵੇਂ ਸਮਝੌਤੇ ਕੀਤੇ ਹਨ ਇੱਕ ਸਾਂਝੇ ਰੇਲ ਖੰਡ ਦਾ ਉਦਘਾਟਨ ਵੀ ਇਸ ਦੌਰੇ ਦੌਰਾਨ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ਤਿਆਂ ਨੂੰ ‘ਸੁਪਰਹਿੱਟ’ ਬਣਾਉਣ ਦੀ ਗੱਲ ਕਹੀ ਹੈ ਦੋਵਾਂ ਦੇਸ਼ਾਂ ਵਿਕਾਸ ਪ੍ਰਾਜੈਕਟ ਰਾਮਾਇਣ ਸਰਕਟ ਬਣਾਉਣ ’ਤੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ।
ਰਮਾਇਣ ਸ਼ਬਦ ਆਪਣੇ ਆਪ ’ਚ ਦੋਵਾਂ (India-Nepal) ਮੁਲਕਾਂ ਦਰਮਿਆਨ ਧਾਰਮਿਕ ਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਦੇ ਨਾਲ ਹੀ ਆਪਸੀ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਵੀ ਗੱਲ ਕਹੀ ਗਈ ਹੈ ਅਸਲ ’ਚ ਨੇਪਾਲ ਲੰਮੇ ਸਮੇਂ ਤੋਂ ਭਾਰਤ ਨਾਲ ਸਬੰਧਾਂ ਬਾਰੇ ਦੁਵਿਧਾ ’ਚ ਰਿਹਾ ਹੈ ਕਦੇ ਨੇਪਾਲ ਦਾ ਝੁਕਾਅ ਚੀਨ ਵੱਲ ਰਿਹਾ ਤੇ ਕਦੇ ਭਾਰਤ ਵੱਲ ਭਾਰਤ ਨੇ ਇਸ ਗੁਆਂਢੀ ਤੇ ਦੋਸਤ ਮੁਲਕ ਦੀ ਹਰ ਮੁਸੀਬਤ ’ਚ ਬਾਂਹ ਫੜੀ ਇਸ ਦੇ ਬਾਵਜੂਦ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਦੌਰ ਨੇਪਾਲ ਜਾਰੀ ਰਿਹਾ ਪੁਸ਼ਪ ਦਹਿਲ ਪ੍ਰਚੰਡ ਨੂੰ ਕੱਟੜ ਮਾਓਵਾਦੀ ਤੇ ਚੀਨ ਹਮਾਇਤੀ ਆਗੂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜੂਨ ਮਹੀਨੇ ’ਚ 12 ਦਿਨ ਰਹਿਣਗੀਆਂ ਬੈਂਕਾਂ ’ਚ ਛੁੱਟੀਆਂ, ਛੇਤੀ ਨਿਪਟਾ ਲਵੋ ਕੰਮ
ਸੰਨ 200 ’ਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਚਰਚਾ ਇਹੀ ਸੀ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਬਹੁਤੀ ਤਵੱਜੋਂ ਨਹੀਂ ਦੇਣਗੇ ਅਜਿਹੇ ਹਾਲਾਤਾਂ ’ਚ ਨੇਪਾਲ ’ਚ ਭਾਰਤ ਲਈ ਚੁਣੌਤੀਆਂ ਸ਼ੁਰੂ ਹੋ ਗਈਆਂ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਭਾਰਤ ਨਾਲ ਡੂੰਘੀ ਸੱਭਿਆਚਾਰਕ ਸਾਂਝ ਦੇ ਬਾਵਜੂਦ ਓਪੀ ਸ਼ਰਮਾ (India-Nepal) ਓਲੀ ਨੇ ਪ੍ਰਧਾਨ ਮੰਤਰੀ ਹੰਦਿਆਂ ਕਈ ਵਿਵਾਦਮਈ ਬਿਆਨ ਦਾਗ ਕੇ ਭਾਰਤ ਨੇਪਾਲ ਸਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਓਲੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸਲੀ ਅਯੁੱਧਿਆਂ ਹੀ ਨੇਪਾਲ ’ਚ ਹੈ ਰਮਾਇਣ ਸਬੰਧੀ ਤੱਥਾਂ ਨੂੰ ਉਲਟਾ ਕੇ ਪੇਸ਼ ਕੀਤਾ ਗਿਆ।
ਇਸ ਦੇ ਨਾਲ-ਨਾਲ ਹੀ (India-Nepal) ਸਰਹੱਦੀ ਵਿਵਾਦਾਂ ਨੂੰ ਵੀ ਹਵਾ ਮਿਲਣ ਲੱਗੀ ਹੁਣ ਤਾਜ਼ਾ ਘਟਨਾਚੱਕਰ ਭਾਰਤ ਲਈ ਬੜਾ ਸੁਖਾਵਾਂ ਹੈ ਭਾਰਤ ਖਿਲਾਫ਼ ਸਖਤ ਭਾਸ਼ਾ ਵਰਤਣ ਵਾਲੇ ਪ੍ਰਚੰਡ ਹੁਣ ਭਾਰਤ ਨਾਲ ਮਿਲ ਕੇ ਚੱਲਣ ਲਈ ਤਿਆਰ ਹੋਏ ਹਨ ਇੱਕ ਵਾਰ ਤਾਂ ਪ੍ਰਚੰਡ ਨੇ ਵੀ ਆਪਣੇ ਪ੍ਰਧਾਨ ਮੰਤਰੀ ਵਜੋਂ ਅਸਤੀਫੇ ਲਈ ਵੀ ਭਾਰਤ ਨੂੰ ਜਿੰਮੇਵਾਰ ਕਰਾਰ ਦੇ ਦਿੱਤਾ ਸੀ।
ਦੂਜੇ ਪਾਸੇ ਚੀਨ ਹਮੇਸ਼ਾ (India-Nepal Relations) ਹੀ ਇਸ ਕੋਸ਼ਿਸ਼ ’ਚ ਰਿਹਾ ਹੈ ਕਿ ਉਹ ਨੇਪਾਲ ’ਚ ਆਪਣਾ ਪ੍ਰਭਾਵ ਵਧਾਏ ਇਹ ਗੱਲ ਭਾਰਤ ਦੀ ਵਡਿਆਈ ਹੈ ਕਿ ਨਵੀਂ ਦਿੱਲੀ ਨੇ ਸੰਜਮ ਤੋਂ ਕੰਮ ਲੈਂਦਿਆਂ ਨੇਪਾਲ ਨਾਲ ਤਲਖ ਰਵੱਈਆ ਅਪਣਾਉਣ ਤੋਂ ਗੁਰੇਜ਼ ਕੀਤਾ ਅਤੇ ਨੇਪਾਲ ਨਾਲ ਨੇੜਤਾ ਵਧਾਉਣ ਦੇ ਯਤਨ ਬਰਕਰਾਰ ਰੱਖੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੇਪਾਲ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਆਪਣਾ ਸਥਾਨ ਹੈ ਤੇ ਇੱਕ ਵੱਡੀ ਅਰਥ ਵਿਵਸਥਾ ਅਤੇ ਇੱਕ ਵੱਡੇ ਗੁਆਂਢੀ ਮੁਲਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।