(ਰਜਨੀਸ਼ ਰਵੀ) ਫਾਜ਼ਿਲਕਾ। ਜ਼ਿਲ੍ਹੇ ਦੇ ਨਵ-ਨਿਯੁਕਤ 4161 ਮਾਸਟਰ ਕੇਡਰ ਅਧਿਆਪਕਾਂ ਦੀ 14 ਰੋਜ਼ਾ ਇੰਡਕਸ਼ਨ ਟਰੇਨਿੰਗ ਸੰਪਨ ਹੋਈ। (Teachers Training) ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਟਰੇਨਿੰਗ ਗੌਤਮ ਗੌੜ੍ਹ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਡਾਇਟ ਪ੍ਰਿੰਸੀਪਲ ਡਾ ਰਚਨਾ ਦੀ ਅਗਵਾਈ ਵਿੱਚ ਇਹ ਅਧਿਆਪਕ ਸਿਖਲਾਈ ਪ੍ਰੋਗਰਾਮ 14 ਦਿਨ ਪੂਰਨ ਉਤਸ਼ਾਹ ਭਰਪੂਰ ਰਿਹਾ। ਜਿਸ ਵਿੱਚ ਸਮੂਹ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ, 7 ਜੂਨ ਨੂੰ ਲੱਗੇਗਾ ਰੁਜ਼ਗਾਰ ਮੇਲਾ
ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਨਵੇਂ ਨਿਯੁਕਤ ਹੋਏ 4161ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ, ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ। ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ।
ਇਸ ਮੌਕੇ ਟ੍ਰੇਨਿੰਗ ਪ੍ਰਾਪਤ ਅਧਿਆਪਕ ਰਾਹੁਲ ਕੁੱਕੜ,ਅਨੂਪਮ ਸ਼ਾਰਦਾ,ਰਾਬੀਆ, ਰੀਤਿਕਾ ਅਤੇ ਮੀਸ਼ੂ ਰਾਣੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ। ਉਹ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਧੰਨਵਾਦੀ ਹਨ। (Teachers Training)
ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ
ਉਹ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਹ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੇ ਵਿਕਾਸ ਲਈ ਡਟ ਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਕੁਆਲਟੀ ਐਜੂਕੇਸ਼ਨ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਨੂੰ ਆਪਾਂ ਸਾਰੇ ਮਿਲ ਕੇ ਪ੍ਰਾਪਤ ਕਰਾਂਗੇ । ਜ਼ਿਲ੍ਹਾ ਨੋਡਲ ਅਫ਼ਸਰ ਟਰੇਨਿੰਗ ਗੌਤਮ ਗੌੜ੍ਹ ਅਤੇ ਡੀ ਐਮ ਅਸ਼ੋਕ ਧਮੀਜਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਣਗੀਆ।
ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜ (Teachers Training)
ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਗਿਆ। ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਦੁਆਰਾ ਸਮੁੱਚੇ ਟਰੇਨਿੰਗ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਗਈ।
ਜ਼ਿਲ੍ਹਾ ਕੋਆਰਡੀਨੇਟਰ ਟਰੇਨਿੰਗ ਡੀ ਐਮ ਗੌਤਮ ਗੌੜ, ਡੀਐਮ ਨਰੇਸ਼ ਸ਼ਰਮਾ, ਅਸ਼ੋਕ ਧਮੀਜਾ, ਅਜਿੰਦਰ ਕੁਮਾਰ, ਰੋਸ਼ਨ ਲਾਲ,ਰੰਜਨ ਕੁਮਾਰ, ਮੁਕੇਸ਼ ਕੁਮਾਰ, ਸੰਜੀਵ ਕੁਮਾਰ, ਦਵਿੰਦਰ ਚਹਿਲ ਹਨੂੰਮੀਤ ਨਹਿਰਾ, ਵਿਨੇ ਤਨੇਜਾ,ਪਵਨ ਕੰਬੋਜ, ਹਿਮਾਂਸ਼ੂ, ਪਰਸ਼ੋਤਮ ਉੱਤਮ, ਸਤਿੰਦਰ ਸਚਦੇਵਾ, ਇਸ਼ਾਨ, ਪ੍ਰਵੀਨ, ਜਗਦੀਪ, ਨੀਰਜ, ਲਕਸ਼ਮੀ ਨਰਾਇਣ, ਰਾਜੇਸ਼,ਨਵੀਨ ਬੱਬਰ ,ਰਾਜਨ ਬਾਘਲਾ ਵੱਲੋਂ ਨਵ ਨਿਯੁਕਤ ਅਧਿਆਪਕਾਂ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ। ਸਬੰਧਿਤ ਟਰੇਨਿੰਗ ਸੈਂਟਰ ਵਾਲੇ ਸਕੂਲ ਮੁੱਖੀਆਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।