ਰੇਲਵੇ ਲਾਈਨਾਂ ਦੇ ਉੱਪਰ ਪੁਲ ਦਾ ਕਾਫੀ ਹਿੱਸਾ ਟੁੱਟਿਆ | Mansa News
ਮਾਨਸਾ (ਸੁਖਜੀਤ ਮਾਨ)। ਸਰਸਾ-ਬਰਨਾਲਾ ਰੋਡ ‘ਤੇ ਮਾਨਸਾ (Mansa News) ਵਿਖੇ ਬਣੇ ਓਵਰ ਬਰਿਜ ਦੇ ਉੱਤੋਂ ਦੀ ਲੰਘਣਾ ਹੁਣ ਖਤਰਾ ਬਣ ਗਿਆ ਹੈ। ਬੀਤੀ ਰਾਤ ਇਸ ਪੁਲ ਦਾ ਇੱਕ ਥਾਂ ਤੋਂ ਕਾਫੀ ਹਿੱਸਾ ਟੁੱਟ ਗਿਆ। ਪੁਲ ਤੇ ਹੋਈ ਇਸ ਤਰ੍ਹਾਂ ਦੀ ਟੁੱਟ ਭੱਜ ਨੇ ਉੱਥੋਂ ਲੰਘਣ ਵਾਲਿਆਂ ਨੂੰ ‘ਸਾਵਧਾਨ’ ਕਰ ਦਿੱਤਾ ਹੈ ਪਰ ਫਿਰ ਵੀ ਆਵਾਜਾਈ ਜਾਰੀ ਹੈ ।
ਵੇਰਵਿਆਂ ਮੁਤਾਬਿਕ ਪੰਜਾਬ-ਹਰਿਆਣਾ ਨੂੰ ਜੋੜਨ ਵਾਲਾ ਮਾਨਸਾ (Mansa News) ਵਿਖੇ ਬਣਿਆ ਓਵਰਬ੍ਰਿਜ ਬੀਤੇ ਦਿਨੀਂ ਪਏ ਮੀਂਹ ਨਾਲ ਇੱਕ ਥਾਂ ਤੋਂ ਟੁੱਟ ਚੁੱਕਿਆ ਹੈ। ਪੁਲ ਦੀ ਅਜਿਹੀ ਹਾਲਤ ਬਣਨ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਓਵਰ ਬ੍ਰਿਜ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੁਲ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ : 28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ
ਓਵਰਬ੍ਰਿਜ ਤੋਂ ਲੰਘ ਰਹੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਵੀ ਪੁਲ ਟੁੱਟਿਆ ਦੇਖਕੇ ਉੱਥੇ ਖੜ ਗਏ । ਇਸ ਮੌਕੇ ਉਹਨਾਂ ਕਿਹਾ ਕਿ ਓਵਰ ਬਰਿਜ ਟੁੱਟਣ ਸਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਰਹੇ ਹਨ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ ਅਤੇ ਓਵਰਬ੍ਰਿਜ ਦੀ ਹਾਲਤ ਸੁਧਾਰਨ ਸਬੰਧੀ ਅਪੀਲ ਕੀਤੀ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ਪੁਲ ਦੇ ਟੁੱਟਣ ਦੇ ਕਾਰਨ ਦੀ ਜਾਂਚ ਵੀ ਕੀਤੀ ਜਾਵੇਗੀ।