Road Accident : ਮੀਂਹ ’ਚ ਟਰੱਕ, ਕਰੂਜ਼ਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ 5 ਦੀ ਮੌਤ

Accident

ਹਿਸਾਰ, (ਸੱਚ ਕਹੂੰ ਨਿਊਜ਼)। ਨੈਸਨਲ ਹਾਈਵੇਅ ਨੰਬਰ 9 (Road Accident) ’ਤੇ ਪਿੰਡ ਅਨੀਪੁਰਾ ਨੇੜੇ ਮੀਂਹ ਦੌਰਾਨ ਪਹਿਲਾਂ ਸਵਾਰੀਆਂ ਨਾਲ ਭਰੇ ਇਕ ਕਰੂਜਰ ਅਤੇ ਫਿਰ ਇਕ ਮੋਟਰਸਾਈਕਲ ਦੀ ਇਕ ਹੋਟਲ ਨੇੜੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਦਰਦਨਾਕ ਸੜਕ ਹਾਦਸੇ ’ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਤਿੰਨ ਹੋਰ ਗੰਭੀਰ ਜਖਮੀਆਂ ’ਚੋਂ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਜਖਮੀ ਔਰਤ ਨੂੰ ਮੁੱਢਲੀ ਸਹਾਇਤਾ ਲਈ ਹਾਂਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਦੀ ਸਥਿਰ ਹਾਲਤ ਨੂੰ ਦੇਖਦੇ ਹੋਏ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਦੋ ਮਿ੍ਰਤਕਾਂ ਦੀ ਹੀ ਪਛਾਣ ਹੋ ਚੁਕੀ ਹੈ। ਜਿਨ੍ਹਾਂ ਦੀ ਪਛਾਣ ਹੋਈ ਹੈ, ਉਨ੍ਹਾਂ ਦੇ ਨਾਂਅ ਸੰਦੀਪ ਅਤੇ ਪ੍ਰਦੀਪ ਵਾਸੀ ਖਰਕੜਾ ਦੱਸਿਆ ਗਿਆ ਹੈ।

ਚਸ਼ਮਦੀਦਾਂ ਅਨੁਸਾਰ ਪਿੰਡ ਅਨੀਪੁਰਾ ਨੇੜੇ ਇੱਕ ਟਰੱਕ (Road Accident) ਇੱਕ ਹੋਟਲ ਵੱਲ ਰੁਕਿਆ ਸੀ ਜਦੋਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਕਰੂਜਰ ਟਰੱਕ ਨਾਲ ਟਕਰਾ ਗਈ। ਮੀਂਹ ਕਾਰਨ ਨਜਰ ਨਾ ਆਉਣ ’ਤੇ ਇਕ ਮੋਟਰਸਾਈਕਲ ਵੀ ਟਰੱਕ ਨਾਲ ਟਕਰਾ ਗਈ। ਕਰੂਜਰ ਅਤੇ ਟਰੰਕ ਵਿਚਾਲੇ ਹੋਈ ਟੱਕਰ ਇੰਨੀ ਜਬਰਦਸਤ ਸੀ ਕਿ ਦੋਵੇਂ ਸਾਧਨ ਚਕਨਾਚੂਰ ਹੋ ਗਏ। ਟੱਕਰ ਤੋਂ ਬਾਅਦ ਦੋ ਸਵਾਰੀਆਂ ਰਾਸ਼ਟਰੀ ਰਾਜ ਮਾਰਗ ’ਤੇ ਡਿੱਗ ਗਈਆਂ। ਦੋਵਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ ਦਾ ਅਚਾਨਕ ਨਿਰੀਖਣ

ਇਸ ਦੇ ਨਾਲ ਹੀ ਇਸ ਹਾਦਸੇ ’ਚ ਇਕ ਔਰਤ ਗੰਭੀਰ (Road Accident) ਰੂਪ ’ਚ ਜਖਮੀ ਹੋ ਗਈ। ਜਖਮੀ ਔਰਤ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕਰੂਜਰ ’ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਹਾਂਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਤਾਂ (Road Accident) ਜੋ ਸਮੇਂ ਸਿਰ ਉਨ੍ਹਾਂ ਦੀ ਪਛਾਣ ਹੋ ਸਕੇ। ਇਸ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਨੰਬਰ 9 ਨੂੰ ਵਨ ਵੇਅ ਕਰਨਾ ਪਿਆ ਤਾਂ ਜੋ ਸਮੇਂ ਸਿਰ ਬਚਾਅ ਕਾਰਜ ਚਲਾ ਕੇ ਜਖਮੀਆਂ ਨੂੰ ਬਚਾਇਆ ਜਾ ਸਕੇ। ਪੁਲਿਸ ਹਾਲੇ ਵੀ ਮੌਕੇ ’ਤੇ ਤਾਇਨਾਤ ਹੈ।