ਚੀਤਿਆਂ ਦੀ ਮੌਤ ਲਈ ਆਖ਼ਰ ਕੌਣ ਜਿੰਮੇਵਾਰ

Leopards

ਅਫਰੀਕੀ ਦੇਸ਼ਾਂ ਤੋਂ ਲਿਆ ਕੇ ਕੂਨੋ ਪਾਰਕ ’ਚ ਵਸਾਏ ਗਏ ਚੀਤਿਆਂ (Leopards) ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਨਾਲ ਉਨ੍ਹਾਂ ਦੀ ਨਿਗਰਾਨੀ, ਸਿਹਤ ਅਤੇ ਮੌਤ ਲਈ ਆਖ਼ਰ ਕੌਣ ਜਿੰਮੇਵਾਰ ਹੈ? ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਚੀਤੇ ਬੇਵਕਤੀ ਮੌਤ ਦਾ ਸ਼ਿਕਾਰ ਹੋ ਰਹੇ ਹਨ, ਉਸ ਤੋਂ ਲੱਗਦਾ ਹੈ, ਉੱਚ ਜੰਗਲਾਤ ਅਧਿਕਾਰੀਆਂ ਦਾ ਗਿਆਨ ਚੀਤਿਆਂ ਦੇ ਕੁਦਰਤੀ ਵਿਹਾਰ ਤੋਂ ਲਗਭਗ ਅਛੂਤਾ ਹੈ ਇਸ ਲਈ ਇੱਕ-ਇੱਕ ਕਰਕੇ ਤਿੰਨ ਵੱਡੇ ਚੀਤਿਆਂ ਤੇ ਤਿੰਨ ਚੀਤੇ ਦੇ ਬੱਚਿਆਂ ਦੀ ਮੌਤ ਚਾਰ ਮਹੀਨਿਆਂ ਦੇ ਅੰਦਰ ਹੋ ਗਈ।

23 ਮਈ ਨੂੰ ਜਿਸ ਚੀਤੇ ਦੇ ਬੱਚੇ ਦੀ ਮੌਤ ਹੋ ਗਈ ਸੀ, ਉਸ ਨੂੰ (Leopards) ਜਨਮ ਤੋਂ ਹੀ ਕਮਜ਼ੋਰ ਦੱਸਿਆ ਜਾ ਰਿਹਾ ਸੀ ਮਾਂ ਦਾ ਦੁੱਧ ਵੀ ਉਹ ਘੱਟ ਪੀ ਰਿਹਾ ਸੀ ਇਸ ਦੇ ਬਾਵਜ਼ੂਦ ਵੀ ਉਸ ਦੇ ਇਲਾਜ ਦੇ ਠੋਸ ਯਤਨ ਨਹੀਂ ਹੋਏ ਇਲਾਜ ਵੀ ਉਦੋਂ ਸ਼ੁਰੂ ਹੋਇਆ ਜਦੋਂ ਨਿਢਾਲ ਹੋ ਕੇ ਉਹ ਡਿੱਗ ਗਿਆ ਅਤੇ ਨਿਗਰਾਨੀ ਦਲ ਨੇ ਡਾਕਟਰਾਂ ਨੂੰ ਜਾਣਕਾਰੀ ਦਿੱਤੀ ਹੈਰਾਨੀ ਹੈ ਕਿ ਇਨ੍ਹਾਂ ਚੀਤਿਆਂ ਦੀ ਨਿਗਰਾਨੀ ਭਾਰਤੀ ਮਾਹਿਰਾਂ ਦੇ ਨਾਲ ਨਾਮੀਬੀਆ ਦੇ ਦੋ ਅਤੇ ਦੱਖਣੀ ਅਫਰੀਕਾ ਦੇ ਚਾਰ ਮਾਹਿਰ ਕੂਨੋ ’ਚ ਰਹਿ ਰਹੇ ਹਨ।

Leopards

ਕੀ ਇਨ੍ਹਾਂ ਦੀ ਜਿੰਮੇਵਾਰੀ ਨਹੀਂ ਸੀ ਕਿ ਉਹ ਇਸ ਬਿਮਾਰ ਬੱਚੇ ਵੱਲੋਂ ਦੁੱਧ ਨਾ ਪੀਣ ਦੇ ਕਾਰਨ ਨੂੰ ਜਾਣਦੇ ਅਤੇ ਇਲਾਜ ਕਰਦੇ ਇਸ ਤਰ੍ਹਾਂ ਦੋ ਚੀਤੇ ਦੇ ਬੱਚੇ ਹੋਰ ਮਰ ਗਏ ਜੋ ਚੌਥਾ ਬੱਚਾ ਜਿਉਂਦਾ ਹੈ, ਉਸ ਦੀ ਹਾਲਤ ਵੀ ਠੀਕ ਨਹੀਂ ਹੈ ਉਸ ਨੂੰ ਬੱਕਰੀ ਦਾ ਦੁੱਧ ਪਿਆਇਆ ਜਾ ਰਿਹਾ ਹੈ ਜਦੋਂ ਕਿ ਬੱਕਰੀ ਦਾ ਦੁੱਧ ਡੇਂਗੂ ਵਰਗੇ ਬੁਖਾਰ ਦੀ ਸਥਿਤੀ ’ਚ ਪਲੇਟਲੈਟਸ ਵਧਾਉਣ ਲਈ ਦਿੱਤਾ ਜਾਂਦਾ ਹੈ ਚੀਤੇ ਦੇ ਬੱਚਿਆਂ ਦੀ ਮੌਤ ’ਤੇ ਪਰਦਾ ਪਾਉਣ ਲਈ ਦੱਸਿਆ ਜਾ ਰਿਹਾ ਹੈ ਕਿ ਚੀਤੇ ਦੇ ਬੱਚਿਆਂ ਦੀ ਮੌਤ ਦਰ ਬਿੱਲੀ ਪ੍ਰਜਾਤੀ ਦੇ ਪ੍ਰਾਣੀਆਂ ’ਚ ਸਭ ਤੋਂ ਜ਼ਿਆਦਾ ਹੈ ਇਸ ਲਈ ਇਨ੍ਹਾਂ ਮੌਤਾਂ ਨੂੰ ਅਣਹੋਣੀ ਨਹੀਂ ਮੰਨਿਆ ਜਾਣਾ ਚਾਹੀਦਾ ਸਵਾਲ ਹੈ ਕਿ ਚਾਰ ’ਚੋਂ ਤਿੰਨ ਬੱਚੇ ਮਰ ਗਏ ਤਾਂ ਇਹ ਦਰ 75 ਫੀਸਦੀ ’ਤੇ ਪਹੁੰਚ ਗਈ।

ਚੌਥਾ ਬੱਚਾ ਵੀ ਜੀਵਨ ਅਤੇ ਮੌਤ ਵਿਚਾਲੇ ਝੂਲ ਰਿਹਾ ਹੈ ਉਦੋਂ ਇਹ ਸਥਿਤੀ ਖਾਸ ਕਿਉਂ ਨਹੀਂ ਹੈ? ਸਾਫ ਹੈ, ਇਨ੍ਹਾਂ ਦਾ ਜੀਵਨ ਬਚਾਉਣ ’ਚ ਲਾਪਰਵਾਹੀ ਵਰਤੀ ਗਈ 25 ਅਪਰੈਲ ਨੂੰ ਉਦੈ ਨਾਂਅ ਦੇ ਚੀਤੇ ਦੀ ਮੌਤ ਹੋ ਗਈ ਇਸ ਮੌਤ ਨੂੰ ਹਾਰਟ ਅਟੈਕ ਦੱਸਿਆ ਗਿਆ ਪਰ ਜਾਂਚ-ਪੜਤਾਲ ਤੋਂ ਬਾਅਦ ਮੌਤ ਦਾ ਕਾਰਨ ਸੰਕਰਮਣ ਨਿੱਕਲਿਆ ਉਦੈ ਦੀ ਖਸਤਾ ਹਾਲਤ ਦਾ ਵੀ ਉਦੋਂ ਪਤਾ ਲੱਗਾ ਜਦੋਂ ਉਹ ਨਿਢਾਲ ਹੋ ਕੇ ਇੱਕ ਹੀ ਥਾਂ ਪਿਆ ਰਿਹਾ 27 ਮਾਰਚ ਨੂੰ 20 ਚੀਤਿਆਂ ’ਚੋਂ ਕੂਨੋ ’ਚ ਸਭ ਤੋਂ ਪਹਿਲਾਂ ਮਾਦਾ ਸਾਸ਼ਾ ਦੀ ਮੌਤ ਦੀ ਖਬਰ ਆਈ ਸੀ ਇਸ ਦੀ ਮੌਤ ਦਾ ਕਾਰਨ ਗੁਰਦੇ ’ਚ ਸੰਕਰਮਣ ਦੱਸਿਆ ਗਿਆ ਇਹ ਗੰਭੀਰ ਬਿਮਾਰੀ ਨਾਮੀਬੀਆ ਤੋਂ ਹੀ ਸੀ।

ਇਹ ਵੀ ਪੜ੍ਹੋ : ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਸੂਬਾ ਸਰਕਾਰ

ਇਹ ਜਾਣਕਾਰੀ ਨਾਮੀਬੀਆ ’ਚ ਹੀ ਭਾਰਤੀ ਜੰਗਲਾਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ ਬਾਵਜ਼ੂਦ ਇਸ ਦੇ ਇਸ ਨੂੰ ਲਿਆਂਦਾ ਤਾਂ ਗਿਆ, ਪਰ ਇਲਾਜ ਦਾ ਕੋਈ ਸਹੀ ਪ੍ਰਬੰਧ ਨਹੀਂ ਕੀਤਾ ਗਿਆ ਆਖਰ ਬਿਮਾਰ ਚੀਤਾ ਲਿਆਉਣ ਦੀ ਕੀ ਮਜ਼ਬੂਰੀ ਸੀ, ਜੰਗਲਾਤ ਮੈਨੇਜ਼ਮੈਂਟ ਇਸ ਸਵਾਲ ’ਤੇ ਮੌਤ ਤੋਂ ਬਾਅਦ ਚੁੱਪ ਵੱਟੀ ਬੈਝੀ ਹੈ ਇਨ੍ਹਾਂ ਮੌਤਾਂ ਨਾਲ ਇਹ ਸ਼ੱਕ ਸ਼ੱਕ ਰਿਹਾ ਹੈ ਕਿ 24 ’ਚੋਂ 6 ਚੀਤੇ ਚਾਰ ਮਹੀਨਿਆਂ ’ਚ ਮਰ ਗਏ, ਉਦੋਂ ਇਸ ਯੋਜਨਾ ਦਾ ਭਵਿੱਖ ਕੀ ਹੋਵੇਗਾ?

ਜੇਕਰ ਇਨ੍ਹਾਂ ਮੌਤਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਅਤੇ ਨਿਗਰਾਨੀ ਦੇ ਪੁਖਤਾ ਪ੍ਰਬੰਧ ਨਾ ਹੋਏ ਤਾਂ ਕਿਤੇ ਅਸੀਂ 75 ਸਾਲ ਪਹਿਲਾਂ ਬਣੀ ਚੀਤਿਆਂ ਦੇ ਸੰਦਰਭ ’ਚ ਜ਼ੀਰੋ ਸਥਿਤੀ ’ਚ ਨਾ ਪਹੁੰਚ ਜਾਈਏ? ਕਿਉਂਕਿ ਜੋ ਧਰਤੀ ਚੀਤਿਆਂ ਨਾਲ ਗੁਲਜ਼ਾਰ ਸੀ, ਉਸ ’ਤੇ 1947 ’ਚ ਵਿਰਾਮ ਲੱਗ ਗਿਆ ਸੀ ਦਰਅਸਲ ਜੇਕਰ ਅਤੀਤ ’ਚ ਜਾਈਏ ਤਾਂ ਪਤਾ ਲੱਗਦਾ ਹੈ ਕਿ ਵਿਦੇਸ਼ੀ ਚੀਤਿਆਂ ਨੂੰ ਭਾਰਤ ਦੀ ਧਰਤੀ ਕਦੇ ਰਾਸ ਨਹੀਂ ਆਈ ਇਨ੍ਹਾਂ ਨੂੰ ਵਸਾਉਣ ਦੇ ਯਤਨ ਪਹਿਲਾਂ ਵੀ ਹੁੰਦੇ ਰਹੇ ਹਨ ਇੱਕ ਸਮੇਂ ਚੀਤੇ ਦੀ ਰਫ਼ਤਾਰ ਭਾਰਤੀ ਜੰਗਲਾਂ ਦੀ ਸ਼ਾਨ ਹੁੰਦੀ ਸੀ ਪਰ 1947 ਆਉਂਦੇ-ਆਉਂਦੇ ਚੀਤਿਆਂ ਦੀ ਅਬਾਦੀ ਪੂਰੀ ਤਰ੍ਹਾਂ ਅਲੋਪ ਹੋ ਗਈ।

Leopards

ਸਰੀਰ ’ਚ ਇਸੇ ਲਚਕ ਕਾਰਨ ਇਹ ਜੰਗਲੀ ਪ੍ਰਾਣੀਆਂ ’ਚ ਸਭ ਤੋਂ ਤੇਜ਼ ਦੌੜਨ ਵਾਲਾ ਦੌੜਾਕ ਹੈ ਇਸ ਲਈ ਇਸ ਨੂੰ ਜੰਗਲ ਦੀ ਬਿਜਲੀ ਵੀ ਕਿਹਾ ਗਿਆ ਹਾਲਾਂਕਿ ਭਾਰਤ ’ਚ ਚੀਤਿਆਂ ਦੇ ਮੁੜ-ਵਸੇਬੇ ਦੀਆਂ ਕੋਸ਼ਿਸਾਂ ਨਾਕਾਮ ਰਹੀਆਂ ਹਨ ਦਰਅਸਲ, ਦੱਖਣੀ ਅਫਰੀਕਾ ਦੇ ਜੰਗਲਾਂ ਤੋਂ 1993 ’ਚ ਦਿੱਲੀ ਦੇ ਚਿੜੀਆਘਰ ’ਚ ਚਾਰ ਚੀਤੇ ਲਿਆਂਦੇ ਗਏ ਸਨ, ਪਰ ਛੇ ਮਹੀਨਿਆਂ ਅੰਦਰ ਹੀ ਇਹ ਚਾਰੇ ਮਰ ਗਏ ਚਿੜੀਆਘਰ ’ਚ ਇਨ੍ਹਾਂ ਦੀ ਰਿਹਾਇਸ਼, ਪਰਵਰਿਸ਼ ਅਤੇ ਪ੍ਰਜਨਨ ਦੇ ਲੋੜੀਂਦੇ ਉਪਾਅ ਕੀਤੇ ਗਏ ਸਨ, ਲਿਹਾਜ਼ਾ ਉਮੀਦ ਸੀ ਕਿ ਜੇਕਰ ਇਨ੍ਹਾਂ ਦਾ ਵੰਸ਼ ਵਧਦਾ ਹੈ ਤਾਂ ਦੇਸ਼ ਦੇ ਹੋਰ ਚਿੜੀਆਘਰਾਂ ਅਤੇ ਜੰਗਲੀ ਪਾਰਕਾਂ ’ਚ ਇਹ ਚੀਤੇ ਤਬਦੀਲ ਕੀਤੇ ਜਾਣਗੇ ਹਾਲਾਂਕਿ ਚੀਤਿਆਂ ਵੱਲੋਂ ਚਿੜੀਆਘਰਾਂ ’ਚ ਪ੍ਰਜਨਨ ਅਪਵਾਦ ਘਟਨਾ ਹੀ ਹੁੰਦੀ ਹੈ।

Leopards

ਨਤੀਜੇ ਵਜੋਂ ਪ੍ਰਜਨਨ ਸੰਭਵ ਹੋਣ ਤੋਂ ਪਹਿਲਾਂ ਹੀ ਚੀਤੇ ਮਰ ਗਏ ਬੀਤੀ ਸਦੀ ’ਚ ਚੀਤਿਆਂ ਦੀ ਗਿਣਤੀ ਇੱਕ ਲੱਖ ਤੱਕ ਸੀ, ਪਰ ਅਫਰੀਕਾ ਦੇ ਖੁੱਲ੍ਹੇ ਘਾਹ ਵਾਲੇ ਜੰਗਲਾਂ ਤੋਂ ਲੈ ਕੇ ਭਾਰਤ ਸਮੇਤ ਲਗਭਗ ਸਾਰੇ ਏਸ਼ੀਆਈ ਦੇਸ਼ਾਂ ’ਚ ਪਾਏ ਜਾਣ ਵਾਲੇ ਚੀਤੇ ਹੁਣ ਪੂਰੇ ਏਸ਼ੀਆਈ ਜੰਗਲਾਂ ’ਚ ਗਿਣਤੀ ਦੇ ਰਹਿ ਗਏ ਹਨ ਰਾਜਾ ਚੀਤਾ (ਐਸੀਨੋਨਿਕਸ ਰੇਕਸ) ਜਿੰਬਾਬਵੇ ’ਚ ਮਿਲਦਾ ਹੈ ਅਫਰੀਕਾ ਦੇ ਜੰਗਲਾਂ ’ਚ ਵੀ ਗਿਣੇ-ਚੁਣੇ ਚੀਤੇ ਰਹਿ ਗਏ ਹਨ ਤੰਜਾਨੀਆ ਦੇ ਸੇਰੇਂਗਤੀ ਰਾਸ਼ਟਰੀ ਪਾਰਕ ਅਤੇ ਨਾਮੀਬੀਆ ਦੇ ਜੰਗਲਾਂ ’ਚ ਗਿਣੇ-ਚੁਣੇ ਚੀਤੇ ਹਨ।

ਪ੍ਰਜਨਨ ਦੇ ਤਮਾਮ ਆਧੁਨਿਕ ਅਤੇ ਵਿਗਿਆਨਕ ਉਪਾਵਾਂ ਦੇ ਬਾਵਜੂਦ ਜੰਗਲ ਦੀ ਇਸ ਫੁਰਤੀਲੀ ਨਸਲ ਦੀ ਗਿਣਤੀ ਵਧਾਈ ਨਹੀਂ ਜਾ ਸਕੀ ਹੈ ਇਹ ਕੁਦਰਤ ਦੇ ਸਾਹਮਣੇ ਵਿਗਿਆਨਕ ਹੰਭਲੇ ਦੀ ਨਾਕਾਮੀ ਹੈ ਜੂਲਾਜੀਕਲ ਸੁਸਾਇਟੀ ਆਫ਼ ਲੰਦਨ ਦੀ ਰਿਪੋਰਟ ਨੂੰ ਮੰਨੀਏ ਤਾਂ ਦੁਨੀਆ ’ਚ 91 ਫੀਸਦੀ ਚੀਤੇ 1991 ’ਚ ਹੀ ਖ਼ਤਮ ਹੋ ਗਏ ਸਨ ਹੁਣ ਸਿਰਫ਼ 7100 ਚੀਤੇ ਪੂਰੀ ਦੁਨੀਆ ’ਚ ਬਚੇ ਹਨ ਏਸ਼ੀਆ ਦੇ ਇਰਾਨ ’ਚ ਸਿਰਫ਼ 50 ਚੀਤੇ ਬਾਕੀ ਹਨ ਅਫਰੀਕੀ ਦੇਸ਼ ਕੇਨੀਆ ਦੇ ਮਾਸੀਮਾਰਾ ਖੇਤਰ ਨੂੰ ਚੀਤਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ ਹੁਣ ਇੱਥੇ ਵੀ ਗਿਣਤੀ ਦੇ ਚੀਤੇ ਰਹਿ ਗਏ ਹਨ ਬੀਤੀ ਸਦੀ ਦੇ ਪੰਜਵੇਂ ਦਹਾਕੇ ਤੱਕ ਚੀਤੇ ਅਮਰੀਕਾ ਦੇ ਚਿੜੀਆਘਰਾਂ ’ਚ ਵੀ ਸਨ ਪ੍ਰਾਣੀ ਮਾਹਿਰਾਂ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਇਨ੍ਹਾਂ ਚੀਤਿਆਂ ਨੇ 1956 ’ਚ ਬੱਚਿਆਂ ਨੂੰ ਜਨਮ ਵੀ ਦਿੱਤਾ, ਪਰ ਕਿਸੇ ਵੀ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : ਵਾਤਾਵਰਨ ਅਧਾਰਿਤ ਵਿਕਾਸ ਦੀ ਪਹਿਲ ਹੋਵੇ

ਚੀਤੇ ਵੱਲੋਂ ਕਿਸੇ ਚਿੜੀਆਘਰ ’ਚ ਜੋੜਾ ਬਣਾਉਣ ਦੀ ਇਹ ਪਹਿਲੀ ਘਟਨਾ ਸੀ, ਜੋ ਨਾਕਾਮ ਰਹੀ ਸਾਡੇ ਦੇਸ਼ ਦੇ ਰਾਜੇ-ਮਹਾਰਾਜਿਆਂ ਨੂੰ ਘੋੜਿਆਂ ਅਤੇ ਕੁੱਤਿਆਂ ਵਾਂਗ ਚੀਤੇ ਪਾਲਣ ਦਾ ਵੀ ਸ਼ੌਂਕ ਸੀ ਚੀਤੇ ਦੇ ਬੱਚਿਆਂ ਨੂੰ ਪਾਲ ਕੇ ਇਨ੍ਹਾਂ ਤੋਂ ਜੰਗਲ ਵਿਚ ਸ਼ਿਕਾਰ ਕਰਵਾਇਆ ਜਾਂਦਾ ਸੀ ਭਾਰਤ ਦੇ ਕਈ ਰਾਜ ਮਹਿਲਾਂ ’ਚ ਪਾਲਤੂ ਚੀਤਿਆਂ ਤੋਂ ਸ਼ਿਕਾਰ ਕਰਵਾਉਣ ਦੇ ਕਈ ਚਿੱਤਰ ਬਣੇ ਹਨ ਮੁਗਲ ਕਾਲ ’ਚ ਅਕਬਰ ਨੇ ਸੈਂਕੜੇ ਚੀਤਿਆਂ ਨੂੰ ਬੰਧਕ ਬਣਾ ਕੇ ਪਾਲ਼ਿਆ ਗਵਾਲੀਅਰ ਰਿਆਸਤ ’ਚ ਸਿੰਧੀ ਰਾਜਿਆਂ ਨੇ ਵੀ ਚੀਤੇ ਪਾਲੇ ਹੋਏ ਸਨ, ਪਰ ਚੀਤਿਆਂ ਨੂੰ ਪਾਲੇ ਜਾਣ ਦਾ ਸ਼ੁਗਲ ਗਵਾਲੀਅਰ ਰਿਆਸਤ ’ਚ ਵੀਹਵੀਂ ਸਦੀ ਦੇ ਅੰਤ ਤੱਕ ਹੀ ਸੰਭਵ ਰਿਹਾ ਮਾਰਕੋ ਪੋਲੋ ਨੇ ਤੇਰ੍ਹਵੀਂ ਸਦੀ ਦੇ ਇੱਕ ਦਸਤਾਵੇਜ ਦਾ ਉਦਾਹਰਨ ਦਿੰਦਿਆਂ ਦੱਸਿਆ ਹੈ ਕਿ ਕੁਬਲਈ ਖਾਨ ਨੇ ਆਪਣੇ ਟਿਕਾਣਿਆਂ ’ਤੇ ਇੱਕ ਹਜ਼ਾਰ ਤੋਂ ਵੀ ਜਿਆਦਾ ਚੀਤੇ ਪਾਲ ਰੱਖੇ ਸਨ।

ਇਨ੍ਹਾਂ ਚੀਤਿਆਂ ਲਈ ਵੱਖ-ਵੱਖ ਠਹਿਰਾਂ ਸਨ ਚੀਤੇ ਇਸ ਪੜਾਅ ਦੀ ਚੌਕੀਦਾਰੀ ਵੀ ਕਰਦੇ ਸਨ ਵੱਡੀ ਗਿਣਤੀ ’ਚ ਚੀਤਿਆਂ ਨੂੰ ਪਾਲਤੂ ਬਣਾਉਣ ’ਚ ਇਨ੍ਹਾਂ ਦੇ ਸੁਭਾਅ ’ਤੇ ਉਲਟ ਅਸਰ ਤਾਂ ਪਿਆ ਹੀ, ਇਨ੍ਹਾਂ ਦੀਆਂ ਪ੍ਰਜਨਨ ਕਿਰਿਆਵਾਂ ’ਤੇ ਵੀ ਬੇਹੱਦ ਉਲਟ ਅਸਰ ਪਿਆ ਗੁਲਾਮੀ ਦੀ ਜ਼ਿੰਦਗੀ ਗੁਜ਼ਾਰਨ ਅਤੇ ਟ੍ਰੇਨਰ ਦੇ ਹੰਟਰ ਦੀ ਫਟਕਾਰ ਦੀ ਦਹਿਸ਼ਤ ਨੇ ਇਨ੍ਹਾਂ ਨੂੰ ਮਾਨਸਿਕ ਰੂਪ ’ਚ ਕਮਜ਼ੋਰ ਬਣਾ ਦਿੱਤਾ, ਜਿਸ ਨਾਲ ਚੀਤਿਆਂ ਨੇ ਵੱਖ-ਵੱਖ ਸਰੀਰਕ ਕਿਰਿਆਵਾਂ ’ਚ ਰੂਚੀ ਲੈਣਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜ ਸਾਲਾਂ ’ਚ ਪੰਜਾਬ ਦੀ ਤਸਵੀਰ ਤੇ ਪੰਜਾਬੀਆਂ ਦੀ ਤਕਦੀਰ ਬਦਲੇਗਾ ਮੇਰਾ ਪੁੱਤ : ਹਰਪਾਲ ਕੌਰ

ਜਦੋਂ ਚਾਹੇ ਉਦੋਂ ਭੇਡਾਂ-ਬੱਕਰੀਆਂ ਵਾਂਗ ਹਿੱਕ ਦੇਣ ਨਾਲ ਵੀ ਇਨ੍ਹਾਂ ਦੀ ਸਹਿਜ਼ਤਾ ਪ੍ਰਭਾਵਿਤ ਹੋਈ ਚੀਤਿਆਂ ਦੀ ਤਾਕਤ ’ਚ ਕਮੀ ਨਾ ਆਵੇ ਇਸ ਲਈ ਇਨ੍ਹਾਂ ਨੂੰ ਮਾਦਾ ਤੋਂ ਵੱਖ ਰੱਖਿਆ ਜਾਂਦਾ ਸੀ ਇਨ੍ਹਾਂ ਸਾਰੇ ਕਾਰਨਾਂ ਨਾਲ ਜੰਗਲ ਦੀ ਇਸ ਬਿਜਲੀ ਦੀ ਰੌਸ਼ਨੀ ਮੱਧਮ ਪੈਂਦੀ ਗਈ ਅਤੇ ਇੱਕਵੀਂ ਸਦੀ ਦੇ ਅੱਧ ਦੇ ਆਸ-ਪਾਸ ਏਸ਼ੀਆ ਭਰ ’ਚ ਬੱਝ ਵੀ ਗਈ ਕੂਨੋ ’ਚ ਚੀਤਿਆਂ ਦੀ ਲੋੜੋਂ ਜ਼ਿਆਦਾ ਤਕਨੀਕ ਅਧਾਰਿਤ ਨਿਗਰਾਨੀ ਵੀ ਇਨ੍ਹਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ।