ਛੋਟੇ ਪਏ ਵਿਸ਼ਾਲ ਪੰਡਾਲ, ਨਾਮ ਚਰਚਾ ਸਮਾਪਤੀ ਤੱਕ ਆਉਂਦੀ ਰਹੀ ਸਾਧ-ਸੰਗਤ | Satsang Bhandara
- ਸੜਕਾਂ ’ਤੇ ਕਈ-ਕਈ ਕਿਲੋਮੀਟਰ ਤੱਕ ਲੱਗੀਆਂ ਰਹੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ
- ਪੰਛੀ ਉਧਾਰ ਮੁਹਿੰਮ ਤਹਿਤ ਵੰਡੇ ਕਟੋਰੇ
ਸਰਸਾ (ਸੁਨੀਲ ਵਰਮਾ ਸੱਚ ਕਹੂੰ ਨਿਊਜ਼)। ਰੂਹਾਨੀਅਤ ਦੀ ਯੂਨੀਵਰਸਿਟੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਐਤਵਾਰ ਨੂੰ ਸਤਿਸੰਗ ਭੰਡਾਰਾ (Satsang Bhandara) ਸ਼ਰਧਾ ਤੇ ਉਤਸ਼ਾਹ ਨਾਲ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ। ਇਸ ਪਵਿੱਤਰ ਮੌਕੇ ’ਤੇ ਹੋਈ ਵਿਸ਼ਾਲ ਰੂਹਾਨੀ ਨਾਮ ਚਰਚਾ ’ਚ ਹਰਿਆਣਾ , ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ। ਪਵਿੱਤਰ ਭੰਡਾਰੇ ’ਚ ਸਾਧ-ਸੰਗਤ ਦੇ ਉਤਸ਼ਾਹ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਸੀ ਕਿ ਆਸ਼ਰਮ ਵੱਲ ਆਉਣ ਵਾਲੇ ਰਸਤਿਆਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਨਜ਼ਰ ਆਈਆਂ।
ਸਾਧ-ਸੰਗਤ ਦੇ ਜੋਸ਼, ਜਜ਼ਬੇ ਤੇ ਸ਼ਰਧਾ ਅੱਗੇ ਜ਼ਿੰਮੇਵਾਰਾਂ ਵੱਲੋਂ ਬਣਾਏ ਗਏ ਵਿਸ਼ਾਲ ਪੰਡਾਲ ਛੋਟੇ ਪੈ ਗਏ। ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਰੇ ਪੰਡਾਲ ਫੁੱਲ ਹੋ ਗਏ ਸਨ ਤੇ ਨਾਮ ਚਰਚਾ ਦੀ ਸਮਾਪਤੀ ਤੱਕ ਇਹ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਦੇ ਨਾਂਅ ਆਪਣਾ 16ਵਾਂ ਰੂਹਾਨੀ ਪੱਤਰ ਭੇਜਿਆ, ਜਿਸ ਨੂੰ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ। ਪੂਜਨੀਕ ਗੁਰੂ ਜੀ ਨੇ ਪੱਤਰ ’ਚ ਸਾਧ-ਸੰਗਤ ਨੂੰ ਸਤਿਸੰਗ ਭੰਡਾਰੇ ਦੀ ਵਧਾਈ ਦਿੰਦਿਆਂ ਲਿਖਿਆ ਕਿ ਤੁਸੀਂ ਸਾਰੇ ਸਿਮਰਨ, ਅਖੰਡ ਸਿਮਰਨ ਅਤੇ ਨਾਮ ਚਰਚਾ ਤੇ ‘ਨਾਮ ਚਰਚਾ ਸਤਿਸੰਗ’ ’ਚ ਵਧ-ਚੜ੍ਹ ਕੇ ਹਿੱਸਾ ਲਿਆ ਕਰੋ। ਪਰਹਿੱਤ ਪਰਮਾਰਥ ਤੇ ਵਧ-ਚੜ੍ਹ ਕੇ ਸੇਵਾ ਕਰਿਆ ਕਰੋ। ਮਾਲਕ ਛੇਤੀ ਤੋਂ ਛੇਤੀ ਤੁਹਾਡੀ ਜਾਇਜ਼ ਮੰਗ ਜ਼ਰੂਰ ਪੂਰੀ ਕਰਨਗੇ।
ਅਤਿ ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਨ, ਕੱਪੜੇ ਤੇ ਮਕਾਨਾਂ ਦੀਆਂ ਚਾਬੀਆਂ | Satsang Bhandara
ਸਤਿਸੰਗ ਦੀ ਨਾਮਚਰਚਾ ਦੌਰਾਨ ਫੂਡ ਬੈਂਕ ਮੁਹਿੰਮ ਤਹਿਤ 75 ਅਤਿ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਅਤੇ ਕਲਾਥ ਬੈਂਕ ਮੁਹਿੰਮ ਤਹਿਤ 75 ਬੱਚਿਆਂ ਨੂੰ ਕੱਪੜੇ ਵੰਡੇ ਗਏ। ਇਸ ਤੋਂ ਇਲਾਵਾ ਪੰਛੀ ਉਧਾਰ ਮੁਹਿੰਮ ਤਹਿਤ 175 ਕਟੋਰੇ ਵੰਡੇ ਗਏ। ਇਸ ਦੇ ਨਾਲ ਡੇਰਾ ਸੱਚਾ ਸੌਦਾ ਦੀ ਅਸ਼ਿਆਨਾ ਮੁਹਿੰਮ ਤਹਿਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਦੁਆਰਾ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ।
ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਪਵਿੱਤਰ ਸਤਿਸੰਗ ਭੰਡਾਰਾ
ਪਵਿੱਤਰ ਸਤਿਸੰਗ ਭੰਡਾਰੇ (Satsang Bhandara) ਦੀ ਨਾਮ ਚਰਚਾ ਦੀ ਸ਼ੁਰੂਆਤ ਸਵੇਰੇ 10 ਵਜੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਲ ਹੋਈ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਜਨਾਂ ਤੇ ਕੱਵਾਲੀਆਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਦਾ ਲਾਭ ਉਠਾਇਆ। ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸਰਵਣ ਕੀਤਾ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮਨੁੱਖ ਬਣ ਕੇ ਤਾਂ ਆ ਗਿਆ ਪਰ ਸਮਾਂ ਕਲਿਯੁਗ ਦਾ ਚੱਲ ਰਿਹਾ ਹੈ ਤੇ ਇਨਸਾਨ ਕਰਮ ਵੀ ਉਸ ਦੇ ਅਨੁਸਾਰ ਕਰਦਾ ਜਾ ਰਿਹਾ ਹੈ। ਇਨਸਾਨ ਭੁੱਲ ਗਿਆ ਹੈ ਕਿ ਉਸ ਦਾ ਜਨਮ ਲੈਣ ਦਾ ਉਦੇਸ਼ ਕੀ ਹੈ? ਉਹ ਭੁੱਲ ਗਿਆ ਹੈ ਕਿ ਇਸ ਸਰੀਰ ’ਚ ਵੀ ਪ੍ਰਭੂ ਪਰਮਾਤਮਾ ਨੂੰ ਯਾਦ ਕਰਕੇ ਬੇਇੰਤਹਾ ਖੁਸ਼ੀਆਂ ਹਾਸਲ ਕਰ ਸਕਦਾ ਹੈ। ਇਨਸਾਨ ਪਲ ਭਰ ਦੇ ਆਨੰਦ ਲਈ ਮਸਤ ਹੋਇਆ ਬੈਠਾ ਹੈ ਜਿਸ ਨਾਲ ਉਹ ਉਸ ਪਰਮਾਨੰਦ ਤੋਂ ਬਹੁਤ ਦੂਰ ਹੋ ਗਿਆ ਹੈ। ਪਰਮਾਨੰਦ , ਉਸ ਓਮ , ਹਰੀ , ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦੀ ਇਬਾਦਤ ਨਾਲ ਮਿਲਦਾ ਹੈ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਮ ਤੌਰ ’ਤੇ ਦੁਨੀਆਂ ’ਚ ਇਨਸਾਨ ਦਾ ਵੱਖ-ਵੱਖ ਸਵਾਦ ਹੁੰਦਾ ਹੈ। ਕਿਸੇ ਨੂੰ ਨਮਕੀਨ ਵਧੀਆ ਲਗਦਾ ਹੈ, ਕਿਸੇ ਨੂੰ ਮਿੱਠਾ ਵਧੀਆ ਲਗਦਾ ਹੈ, ਕਈ ਕੌੜੇ ’ਚ ਮਰੇ ਪਏ ਹਨ। ਸੋ ਅਲੱਗ-2 ਸਵਾਦ, ਕਿਸੇ ਨੂੰ ਦੋ ਇੰਦਰੀਆਂ ਦਾ ਭੋਗ ਵਿਲਾਸ, ਉਹਨਾਂ ਲਈ ਕੋਈ ਰਿਸ਼ਤੇ ਹੀ ਨਹੀਂ ਰਹਿੰਦੇ, ਉਹਨਾਂ ਦੀਆਂ ਨਜ਼ਰਾਂ ਬੁਰਾ ਹੀ ਤੱਕਦੀਆਂ ਰਹਿੰਦੀਆਂ ਹਨ। ਸੋ ਅਲੱਗ-2 ਸਵਾਦਾਂ ’ਚ ਦੁਨੀਆ ਪਈ ਹੋਈ ਹੈ।
ਇਹ ਵੀ ਪੜ੍ਹੋ : 16th Letter of Saint Dr. MSG : ਪੂਜਨੀਕ ਗੁਰੂ ਜੀ ਦੀ 16ਵੀਂ ਰੂਹਾਨੀ ਚਿੱਠੀ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੋ ਓਮ, ਹਰੀ , ਅੱਲ੍ਹਾ , ਵਾਹਿਗੁਰੂ , ਗੌਡ , ਖੁਦਾ, ਰੱਬ ਦੀ ਧੁਰ ਕੀ ਬਾਣੀ, ਅਨਹਦ ਨਾਦ , ਬਾਂਗ-ਏ-ਇਲਾਹੀ, ਮੈਥਡ ਆਫ ਮੈਡੀਟੇਸ਼ਨ ਤੋਂ ਪ੍ਰਾਪਤ ਕੀਤੀ ਹੋਈ ਗਾਡਜ ਵਾਈਸ ਐਂਡ ਲਾਈਟ , ਉਹ ਜੋ ਅਵਾਜ਼ ਹੈ, ਉਹ ਜੋ ਰੌਸ਼ਨੀ ਹੈ, ਉਹ ਜੋ ਪਰਮਾਨੰਦ ਜਿਸ ਨੂੰ ਅਸੀਂ ਕਹਿ ਰਹੇ ਹਾਂ, ਦੁਨੀਆਂ ’ਚ ਕਿਸੇ ਨੂੰ ਚਾਹੇ ਕੋਈ ਵੀ ਸਵਾਦ ਕਿਉਂ ਨਾ ਪਸੰਦ ਹੋਵੇ, ਜੇਕਰ ਤੁਸੀਂ ਉਸ ਨਾਲ (ਪਰਮਾਨੰਦ) ਜੁੜਦੇ ਹੋ, ਜੋ ਤੁਹਾਨੂੰ ਸਵਾਦ ਪਸੰਦ ਹੈ, ਉਸ ਪਰਮਾਨੰਦ ’ਚ ਇਸ ਨਾਲੋਂ ਅਰਬਾਂ-ਖਰਬਾਂ ਗੁਣਾ ਜ਼ਿਆਦਾ ਤੁਹਾਨੂੰ ਸਵਾਦ ਆਵੇਗਾ ਅਤੇ ਹਰ ਕਿਸੇ ਨੂੰ ਆਵੇਗਾ ਤੇ ਉਹ ਸਵਾਦ ਪਰਮਾਨੈਂਟਲੀ ਹੈ। ਇਹ ਤੁਹਾਡਾ ਵਾਲਾ ਟੈਂਪਰੇਰੀ ਹੈ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਦੁਨੀਆਂ ’ਚ ਕੋਈ ਵੀ ਕੰਮ ਧੰਦਾ ਕਰਦੇ ਹੋ, ਬਿਜਨੈਸ ਵਪਾਰ ਕਰਦੇ ਹੋ, ਕਿਸ ਲਈ ਕਰਦੇ ਹੋ? ਆਪਣੇ ਸਰੀਰ ਲਈ, ਬਾਲ ਬੱਚਿਆਂ ਲਈ, ਹੋਰ ਕਿਸੇ ਚੀਜ਼ ਲਈ ਤਾਂ ਨਹੀਂ ਕਰਦੇ ਤੁਸੀਂ। ਹਾਂ, ਸਤਿਸੰਗੀ ਜੋ ਹਨ, ਉਹ ਪਰਹਿਤ ਪਰਮਾਰਥ ਕਰਦੇ ਹਨ, ਇਹ ਤਾਂ ਬੇਮਿਸਾਲ ਹੈ, ਇਹ ਤਾਂ ਗੱਲ ਹੀ ਵੱਖਰੀ ਹੈ। ਪਰ ਇਹਨਾਂ ਤੋਂ ਇਲਾਵਾ ਦੁਨੀਆਂ ’ਚ ਤਾਂ ਇਹ ਹੀ ਮਕਸਦ ਹੁੰਦਾ ਹੈ ਕਿ ਸਰੀਰ ਲਈ, ਜਾਂ ਫਿਰ ਔਲਾਦ ਲਈ ਬਣਾਇਆ ਜਾਵੇ, ਮਾਂ-ਬਾਪ ਲਈ ਪਿਆਰ ਹੁਣ ਘੱਟ ਹੁੰਦਾ ਜਾ ਰਿਹਾ ਹੈ। ਤਾਂ ਇਹ ਸਾਰੇ ਕਰਮ ਤੁਸੀਂ ਕਰਦੇ ਰਹਿੰਦੇ ਹੋ ਅਤੇ ਇਹਨਾਂ ਕਰਮਾਂ ਨਾਲ ਤੁਹਾਨੂੰ ਲਗਦਾ ਹੈ ਕਿ ਜੀਵਨ ਜਿਉਣ ਦਾ ਉਦੇਸ਼ ਪੂਰਾ ਹੋ ਰਿਹਾ ਹੈ,
ਤੁਸੀਂ ਭੁੱਲ ਗਏ ਹੋ
ਮਕਸਦ ਸਾਡਾ ਇਹੀ ਹੈ। ਨਹੀਂ, ਤੁਸੀਂ ਭੁੱਲ ਗਏ ਹੋ, ਇਹ ਜੋ ਤੁਸੀਂ ਦੁਨੀਆ ’ਚ ਮਸਤ ਹੋਏ ਬੈਠੇ ਹੋ, ਇਹ ਤਾਂ ਹੌਲੀ-ਹੌਲੀ ਛੁੱਟਦਾ ਜਾਵੇਗਾ, ਕੋਈ ਅੱਜ ਸਾਥ ਛੱਡ ਗਿਆ, ਕੋਈ ਕੱਲ੍ਹ ਸਾਥ ਛੱਡ ਗਿਆ, ਜਦੋਂ ਤੱਕ ਖਵਾਓ, ਪਿਆਓਂਗੇ ਆਪਣੇ ਹਨ, ਮੁੱਠੀ ਬੰਦ ਹੋਈ ਨਹੀਂ, ਨਿੱਕਲ ਬਾਹਰ। ਤੁਸੀਂ ਜਾਣਦੇ ਹੋ ਸਵਾਰਥ , ਗਰਜ਼ ਹਾਵੀ ਹੋ ਗਿਆ ਹੈ, ਤਾਂ ਤੁਸੀਂ ਇਸ ਨੂੰ ਮਕਸਦ ਬਣਾ ਰੱਖਿਆ ਹੈ, ਜਦੋਂ ਕਿ ਇਹ ਨਹੀਂ, ਮਨੁੱਖ ਸਰੀਰ ਦਾ ਸਭ ਤੋਂ ਵੱਡਾ ਮਕਸਦ ਹੈ ਉਸ ਸ਼ਕਤੀ ਨੂੰ ਪਾਉਣਾ, ਉਸ ਤਾਕਤ ਨੂੰ ਪਾਉਣਾ ਜੋ ਸਾਰਿਆਂ ਨੂੰ ਬਣਾਉਣ ਵਾਲੀ ਹੈ, ਸਭ ਕੁਝ ਦੇਣ ਵਾਲੀ ਹੈ। ਉਸ ਵੱਲ ਤਾਂ ਧਿਆਨ ਹੀ ਨਹੀਂ ਹੈ, ਤੁਸੀਂ ਇਸੇ ’ਚ ਗੁਆਚ ਗਏ ਹੋ, ਇਸੇ ਦੇ ਹੋ ਗਏ ਹੋ।
ਇਹ ਵੀ ਪੜ੍ਹੋ : Satsang Bhandara ਸਰਸਾ ’ਚ ਦਿਸਿਆ ਰੂਹਾਨੀਅਤ ਦੇ ਦੀਵਾਨਿਆਂ ਦਾ ਨਜ਼ਾਰਾ, ਦੇਖੋ ਤਸਵੀਰਾਂ…
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਨਸ਼ਿਆਂ ਖਿਲਾਫ਼ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਗਾਏ ਗਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਤੇ ‘ਆਸ਼ੀਰਵਾਦ ਮਾਓਂ ਕਾ’ ਚਲਾਏ ਗਏ, ਜਿਹਨਾਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਮਿਲਿਆ। ਇਸ ਦੇ ਨਾਲ ਹੀ ਸਾਧ-ਸੰਗਤ ਨੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ। ਇਸ ਦੌਰਾਨ ਸਤਿਸੰਗ ਭੰਡਾਰੇ ਨੂੰ ਲੈ ਕੇ ਬਣਾਈ ਗਈ ਡਾਕਿਊਮੈਂਟਰੀ ਵੀ ਚਲਾਈ ਗਈ, ਜਿਸ ਨੂੰ ਸਾਰਿਆਂ ਨੇ ਧਿਆਨਪੂਰਵਕ ਦੇਖਿਆ ਤੇ ਸੁਣਿਆ। ਨਾਮਚਰਚਾ ਦੀ ਸਮਾਪਤੀ ’ਤੇ ਹਜ਼ਾਰਾਂ ਸੇਵਾਦਾਰਾਂ ਨੇ ਆਈ ਹੋਈ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ-ਭੋਜਨ ਅਤੇ ਪ੍ਰਸਾਦ ਵੰਡਿਆ ਗਿਆ।
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਤੇ ਜਾਮ-ਏ ਇੰਸਾਂ ਗੁਰੂ ਕਾ ਦੇ ਪਵਿੱਤਰ ਮੌਕੇ ’ਤੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15ਵੀਂ ਚਿੱਠੀ ’ਚ ਮਈ ਮਹੀਨੇ ਨੂੰ ਲੈ ਕੇ ਪਵਿੱਤਰ ਬਚਨ ਫਰਮਾਏ ਸਨ। ਚਿੱਠੀ ਦੁਆਰਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਸੀ ਕਿ ਸੰਨ 1948 ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ’ਚ ਫਰਮਾਇਆ ਸੀ। ਇਸ ਲਈ ਮਈ ਮਹੀਨੇ ’ਚ ਵੀ ਸਾਧ-ਸੰਗਤ ਪਵਿੱਤਰ ਭੰਡਾਰਾ ਮਨਾਇਆ ਕਰੇਗੀ।
ਬੇਮਿਸਾਲ ਰਹੇ ਪ੍ਰਬੰਧ
ਸਤਿਸੰਗ ਭੰਡਾਰੇ ਦੇ ਮੌਕੇ ’ਤੇ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਸਾਧ-ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਸਾਧ-ਸੰਗਤ ਦੇ ਭਾਰੀ ਉਤਸ਼ਾਹ ਕਾਰਨ ਸਾਰੇ ਪ੍ਰਬੰਧ ਛੋਟੇ ਪਏ ਗਏ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਜਗ੍ਹਾ-ਜਗ੍ਹਾ ਜਿੱਥੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਉੱਥੇ ਟ੍ਰੈਫਿਕ ਸੰਮਤੀ ਦੇ ਸੇਵਾਦਾਰਾਂ ਨੇ ਵਾਹਨਾਂ ਨੂੰ ਟੈ੍ਰਫਿਕ ਗਰਾਊਂਡਾਂ ’ਚ ਪੂਰੇ ਅਨੁਸ਼ਾਸਨ ਨਾਲ ਪਾਰਕ ਕਰਵਾਇਆ। ਐਨੀ ਭਰੀ ਤਾਦਾਦ ’ਚ ਸਾਧ-ਸੰਗਤ ਹੋਣ ਦੇ ਬਾਵਜੂਦ ਸਫਾਈ ਸਮਿਤੀ ਦੇ ਸੇਵਾਦਾਰਾਂ ਨੇ ਬੇਮਿਸਾਲ ਸੇਵਾਵਾਂ ਨਿਭਾਈਆਂ ਅਤੇ ਨਾਲ ਦੀ ਨਾਲ ਕੂੜੇ ਨੂੰ ਟਰੈਕਟਰ ਟਰਾਲੀਆਂ ਰਾਹੀਂ ਚੁੱਕਦੇ ਰਹੇ। ਲੰਗਰ ਸਮਿਤੀ ਦੇ ਸੇਵਾਦਾਰਾਂ ਦਾ ਸੇਵਾ ਭਾਵ ਵੀ ਬਿਹਤਰੀਨ ਰਿਹਾ ਅਤੇ ਕੁਝ ਹੀ ਮਿੰਟਾਂ ’ਚ ਸਾਧ-ਸੰਗਤ ਨੂੰ ਲੰਗਰ ਭੋਜਨ ਤੇ ਪ੍ਰਸਾਦ ਵੰਡ ਦਿੱਤਾ ਗਿਆ।
ਵੈਰਾਗ ’ਚ ਵਹੇ ਸਾਧ-ਸੰਗਤ ਦੇ ਹੰਝੂ… | Satsang Bhandara
ਪਵਿੱਤਰ ਭੰਡਾਰੇ ਦੇ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ 16ਵੀਂ ਚਿੱਠੀ ਦੇ ਰੂਪ ’ਚ ਸਾਧ-ਸੰਗਤ ਨੂੰ ਪੈਗਾਮ ਭੇਜਿਆ, ਜਿਸ ਨੂੰ ਸੁਣ ਕੇ ਸਾਧ-ਸੰਗਤ ਵੈਰਾਗ ’ਚ ਆ ਗਈ। ਇਸ ਦੌਰਾਨ ਸਾਧ-ਸੰਗਤ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਪੂਜਨੀਕ ਗੁਰੂ ਜੀ ਨੇ 16ਵੀਂ ਰੂਹਾਨੀ ਚਿੱਠੀ ਰਾਹੀਂ ਇਹ ਵੀ ਬਚਨ ਫ਼ਰਮਾਏ ਕਿ ਪਿਆਰੇ ਬੱਚਿਓ ਅਜਿਹਾ ਕੋਈ ਪਲ ਨਹੀ ਹੁੰਦਾ ਜਦੋਂ ਅਸੀਂ ਤੁਹਾਨੂੰ ਯਾਦ ਨਾ ਕਰਦੇ ਹੋਈਏ ਅਤੇ ਹਰ ਪਲ ਤੁਹਾਡੇ ਸਾਰਿਆਂ ਲਈ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਰਹਿੰਦੇ ਹਾਂ।
ਤੁਸੀਂ ਜਦੋਂ ਆਪਣੇ ਐੱਮਐੱਸਜੀ ਗੁਰੂ ਦਾ ਪੱਤਰ ਸੁਣ ਕੇ ਤੇ ਪੜ੍ਹ ਕੇ, ਵੈਰਾਗ ’ਚ ਆ ਜਾਂਦੇ ਹੋ ਉਹ ਹੰਝੂ ਤੁਹਾਡੇ ਹੀਰਿਆਂ ਤੋਂ ਵੀ ਅਨਮੋਲ ਹੰੁਦੇ ਹਨ ਤੇ ਪ੍ਰਭੂ ਉਨ੍ਹਾਂ ਨੂੰ ਆਪਣੇ ‘ਚਰਨ ਕਮਲਾਂ’ ’ਚ ਮਨਜ਼ੂਰ ਕਰਕੇ, ਤੁਹਾਨੂੰ ਆਪਣੀ ਕਿਰਪਾ ਨਾਲ ਤੁਰੰਤ ਮਾਲਾਮਾਲ ਕਰ ਦਿੰਦੇ ਹਨ ਕਿਉਂਕਿ ਤੁਹਾਨੂੰ ਵੈਰਾਗ ’ਚ ਦੇਖ, ਤੁਹਾਡਾ ਇਹ ਐੱਮਐੱਸਜੀ ਗੁਰੂ ਵੀ ਭਾਵੁਕ ਹੋ ਜਾਂਦਾ ਹੈ ਤੇ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਕੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀਆਂ ਦਿਵਾਉਂਦਾ ਹੈ।