ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਸਰਸਾ (Dera Sacha Sauda) ਵਿਖੇ ਅੱਜ ਮਈ ਮਹੀਨੇ ਦਾ ਪਹਿਲਾ ‘ਸਤਿਸੰਗ ਭੰਡਾਰਾ’ ਮਨਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਭਾਰੀ ਗਿਣਤੀ ’ਚ ਸਾਧ-ਸੰਗਤ ਪਹੰੁਚ ਰਹੀ ਹੈ। ਪਵਿੱਤਰ ਭੰਡਾਰੇ ਸਬੰਧੀ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਹੋ ਚੁੱਕੀ ਹੈ। ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੰਡਾਲ ਵਿੱਚ ਪਹੰੁਚ ਰਹੀ ਹੈ।
Dera Sacha Sauda ਦੀ ਸਥਾਪਨਾ ਤੋਂ ਬਾਅਦ…
ਦੱਸ ਦਈਏ ਕਿ 75 ਸਾਲ ਪਹਿਲਾਂ ਰੂਹਾਨੀਅਤ ਅਤੇ ਇਨਸਾਨੀਅਤ ਦੇ ਮਹਾਨ ਕੇਂਦਰ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਬਾਅਦ ਮਈ ਮਹੀਨੇ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਹਿਲਾ ਰੂਹਾਨੀ ਸਤਿਸੰਗ ਫ਼ਰਮਾਇਆ ਇਸ ਪਵਿੱਤਰ ਮੌਕੇ ਦੀ ਖੁਸ਼ੀ ’ਚ ਅੱਜ 28 ਮਈ ਨੂੰ ਸਾਧ-ਸੰਗਤ ਪਵਿੱਤਰ ‘ਸਤਿਸੰਗ ਭੰਡਾਰਾ’ ਮਨਾ ਰਹੀ ਹੈ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਭੰਡਾਰਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮਨਾਇਆ ਜਾ ਰਿਹਾ ਹੈ।
ਸਾਧ-ਸੰਗਤ ’ਚ ਪਵਿੱਤਰ ਭੰਡਾਰੇ ਸਬੰਧੀ ਭਾਰੀ ਉਤਸ਼ਾਹ ਹੈ। ਪ੍ਰਬੰਧਨ ਸੰਮਤੀਆਂ ਵੱਲੋਂ ਸਾਧ-ਸੰਗਤ ਦੀ ਵੱਡੀ ਗਿਣਤੀ ’ਚ ਪਹੁੰਚਣ ਦੇ ਆਸਾਰ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੁੱਖ ਪੰਡਾਲ ਦੇ ਸ਼ੈੱਡ ਤੋਂ ਬਾਹਰ ਭਾਈਆਂ ਅਤੇ ਭੈਣਾਂ ਲਈ ਦੋਵੇਂ ਪਾਸੇ ਛਾਇਆਵਾਨ ਲਾਏ ਗਏ ਹਨ। ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ਦੇ ਦੋਵਾਂ ਪਾਸੇ ਟ੍ਰੈਫਿਕ ਸੰਮਤੀ ਦੇ ਸੇਵਾਦਾਰ ਤਾਇਨਾਤ ਕੀਤੇ ਗਏ ਹਨ।
ਪੰਡਾਲ ਤੇ ਪੰਡਾਲ ਦੇ ਬਾਹਰ ਵੱਖ-ਵੱਖ ਥਾਂਵਾਂ ’ਤੇ ਪਾਣੀ ਸੰਮਤੀ ਦੇ ਸੇਵਾਦਾਰਾਂ ਨੇ ਪੀਣ ਦੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਹਨ। ਲੰਗਰ ਸੰਮਤੀ ਦੇ ਹਜ਼ਾਰਾਂ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਸਾਧ-ਸੰਗਤ ਦੀ ਸਹੂਲਤ ਲਈ ਅਨਾਉਸਮੈਂਟ ਕੇਂਦਰ ਦਾ ਪ੍ਰਬੰਧ ਕੀਤਾ ਗਿਆ ਹੈ। ਰੂੁਹਾਨੀ ਸਥਾਪਨਾ ਦਿਵਸ ਦੀ ਵਧਾਈ ਦੇ ਰਹੇ ਫਲੈਕਸ ਬੋਰਡ ਮਾਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਰਹੇ ਹਨ। ਸਪੀਕਰ ਸੰਮਤੀ ਵੱਲੋਂ ਹਜ਼ਾਰਾਂ ਸਪੀਕਰ ਦੂਰ-ਦੂਰ ਤੱਕ ਲਾਏ ਗਏ ਹਨ। ਇਸੇ ਤਰ੍ਹਾਂ ਮੁੱਖ ਪੰਡਾਲ ਤੋਂ ਇਲਾਵਾ ਹੋਰ ਪੰਡਾਲਾਂ ’ਚ ਵੀ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਪਵਿੱਤਰ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15ਵੀਂ ਚਿੱਠੀ ਵਿੱਚ ਮਈ ਮਹੀਨੇ ਬਾਰੇ ਬਚਨ ਕੀਤੇ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਦੱਸਿਆ ਸੀ ਕਿ ਸੰਨ 1948 ਵਿੱਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ਵਿੱਚ ਫ਼ਰਮਾਇਆ ਸੀ। ਇਸ ਲਈ ਮਈ ਮਹੀਨੇ ਵਿੱਚ ਵੀ ਸਾਧ-ਸੰਗਤ ਭੰਡਾਰਾ ਮਨਾਇਆ ਕਰੇਗੀ।