Tampering With Nature
ਅੱਜ ਦੇ ਯੁੱਗ ਵਿੱਚ ਮਨੁੱਖ ਦਿਨੋ-ਦਿਨ ਕਈ ਨਵੀਆਂ ਤਕਨੀਕਾਂ ਵਿਕਸਿਤ ਕਰ ਰਿਹਾ ਹੈ। ਮਨੁੱਖ ਵਿਕਾਸ ਲਈ ਕਈ ਤਰੀਕਿਆਂ ਨਾਲ ਕੁਦਰਤ ਨਾਲ ਖੇਡ ਰਿਹਾ ਹੈ, ਜਿਸ ਕਾਰਨ ਕੁਦਰਤ ਦਾ ਸੰਤੁਲਨ ਬਣਾਈ ਰੱਖਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਭ ਕਾਰਨ ਧਰਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚੋਂ ਗਲੋਬਲ ਵਾਰਮਿੰਗ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਗਲੋਬਲ ਵਾਰਮਿੰਗ ਨਾ ਸਿਰਫ ਸਾਡੇ ਦੇਸ ਲਈ ਸਗੋਂ ਪੂਰੀ ਦੁਨੀਆ ਲਈ ਵੱਡੀ ਸਮੱਸਿਆ ਹੈ।
ਇਹ ਵੀ ਪੜ੍ਹੋ : ਬੱਲੇ ਦੀ ਕਲਾ ਦਿਖਾ ਕੇ ਸ਼ੁਭਮਨ ਗਿੱਲ ਦੀ ਜ਼ਿੰਮੇਵਾਰੀ ਹੋਰ ਵਧੀ!
ਸਾਡੀ ਧਰਤੀ ਸੂਰਜ ਦੀ ਰੌਸਨੀ ਨੂੰ ਲਗਾਤਾਰ ਸੋਖਣ ਕਰਕੇ ਦਿਨੋਂ-ਦਿਨ ਗਰਮ ਹੁੰਦੀ ਜਾ ਰਹੀ ਹੈ, ਜਿਸ ਕਾਰਨ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦਾ ਪੱਧਰ ਵਧ ਰਿਹਾ ਹੈ। ਇਹ ਸਮੱਸਿਆ ਸਿਰਫ ਮਨੁੱਖਾਂ ਨੂੰ ਹੀ ਨਹੀਂ ਸਗੋਂ ਧਰਤੀ ਦੇ ਹਰ ਜੀਵ ਨੂੰ ਨੁਕਸਾਨ ਪਹੁੰਚਾ ਰਹੀ ਹੈ। ਮਨੁੱਖ ਆਪਣੀ ਸਹੂਲਤ ਲਈ ਕੁਦਰਤ ਨਾਲ ਛੇੜਛਾੜ ਕਰਦਾ ਰਹਿੰਦਾ ਹੈ। ਮਨੁੱਖ ਨੇ ਧਰਤੀ ਦੇ ਵਾਯੂਮੰਡਲ ਨੂੰ ਸੰਤੁਲਿਤ ਰੱਖਣ ਵਾਲੇ ਰੁੱਖਾਂ ਤੇ ਪੌਦਿਆਂ ਦੀ ਕਟਾਈ ਕਰਕੇ ਮਾਹੌਲ ਨੂੰ ਬੇਹੱਦ ਗਰਮ ਕਰ ਦਿੱਤਾ ਹੈ। ਜਿਸ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਹ ਸਾਡੀ ਧਰਤੀ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗਾ।
ਗਲੋਬਲ ਵਾਰਮਿੰਗ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਜਿਸ ਲਈ ਬੇਹੱਦ ਧਿਆਨ ਦੇਣ ਦੀ ਲੋੜ ਹੈ। ਅਜਿਹਾ ਕਿਸੇ ਇੱਕ ਕਾਰਨ ਕਰਕੇ ਨਹੀਂ ਸਗੋਂ ਕਈ ਕਾਰਨਾਂ ਕਰਕੇ ਹੋ ਰਿਹਾ ਹੈ। ਇਹ ਕਾਰਨ ਕੁਦਰਤੀ ਤੇ ਮਨੁੱਖ ਦੁਆਰਾ ਬਣਾਏ ਦੋਵੇਂ ਹੀ ਹਨ। ਕੁਦਰਤੀ ਕਾਰਨਾਂ ਵਿੱਚ ਗ੍ਰੀਨਹਾਊਸ ਗੈਸਾਂ ਦੀ ਲੋੜ ਤੋਂ ਵੱਧ ਮਾਤਰਾ ਸ਼ਾਮਲ ਹੈ ਜਿਸ ਨਾਲ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਹੈ। ਇੱਕ ਸਰਵੇ ਮੁਤਾਬਿਕ ਸਾਲ 1880 ਤੋਂ ਲੈ ਕੇ ਹੁਣ ਤੱਕ ਹਰ ਦਹਾਕੇ ਵਿੱਚ 0.2 ਡਿਗਰੀ ਸੈਲਸੀਅਸ ਤਾਪਮਾਨ ਦਾ ਵਾਧਾ ਧਰਤੀ ਉੱਤੇ ਹੋ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਵਾਯੂਮੰਡਲ ਵਿੱਚ ਗ੍ਰੀਨ ਹਾਊਸ ਗੈਸਾਂ (ਮੀਥੇਨ, ਕਾਰਬਨ ਡਾਈਆਕਸਾਈਡ ਤੇ ਕਲੋਰੋ-ਫਲੋਰੋ-ਕਾਰਬਨ) ਦੇ ਵਧਣ ਕਾਰਨ ਧਰਤੀ ਦੇ ਔਸਤ ਤਾਪਮਾਨ ਵਿੱਚ ਵਾਧੇ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤ ਨੂੰ ਭਰਮਾਉਦਾ ਅਮਰੀਕਾ, ਭਾਰਤ ਨੂੰ ਰਹਿਣਾ ਪਵੇਗਾ ਸਾਵਧਾਨ
ਇਸ ਕਾਰਨ ਜਲਵਾਯੂ ਪਰਿਵਰਤਨ ਵੀ ਹੁੰਦਾ ਹੈ। ਜਦੋਂ ਗ੍ਰੀਨਹਾਊਸ ਵਿਚ ਸ਼ਾਮਲ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਜਲ ਵਾਸ਼ਪ ਦੀ ਮਾਤਰਾ ਲੋੜ ਤੋਂ ਵੱਧ ਵਧ ਜਾਂਦੀ ਹੈ, ਤਾਂ ਇਹ ਧਰਤੀ ਵਿਚ ਤਾਪਮਾਨ ਨੂੰ ਲੋੜ ਤੋਂ ਵੱਧ ਸੋਖ ਲੈਂਦੀਆਂ ਹਨ, ਜੋ ਮੌਸਮ ਅਤੇ ਧਰਤੀ ਦੇ ਸਾਰੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਗ੍ਰੀਨ ਹਾਊਸ ਪ੍ਰਭਾਵ ਗਲੋਬਲ ਵਾਰਮਿੰਗ ਦਾ ਮੁੱਖ ਕਾਰਨ ਹੈ। ਅਸਲ ਵਿੱਚ, ਧਰਤੀ ਦੀ ਸਤ੍ਹਾ ਉੱਤੇ ਤਾਪਮਾਨ ਵਿੱਚ ਲਗਾਤਾਰ ਤੇ ਸਥਾਈ ਵਾਧਾ ਇੱਕ ਗਲੋਬਲ ਵਾਰਮਿੰਗ ਪ੍ਰਕਿਰਿਆ ਹੈ। ਇਸ ਵਿਸ਼ੇ ’ਤੇ ਸਾਰੇ ਦੇਸ਼ਾਂ ਨੂੰ ਵਿਸ਼ਵ ਪੱਧਰ ’ਤੇ ਵਿਆਪਕ ਤੌਰ ’ਤੇ ਵਿਚਾਰਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਆਵੇਗਾ 75 ਰੁਪਏ ਦਾ ਸਿੱਕਾ, ਕੀ ਬੰਦ ਹੋ ਜਾਣਗੇ 100 ਤੇ 200 ਦੇ ਨੋਟ, ਜਾਣੋ ਪੂਰੀ ਸੱਚਾਈ…
ਇਹ ਦਹਾਕਿਆਂ ਤੋਂ ਕੁਦਰਤ ਦੇ ਸੰਤੁਲਨ, ਜੈਵ ਵਿਭਿੰਨਤਾ ਤੇ ਜਲਵਾਯੂ ਹਾਲਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਮੁੰਦਰ ਦੇ ਪੱਧਰ ਦੇ ਵਾਧੇ, ਬਰਫ ਦੇ ਪਿਘਲਣ, ਗਲੇਸ਼ੀਅਰਾਂ, ਅਣਪਛਾਤੀ ਜਲਵਾਯੂ ਤਬਦੀਲੀ ’ਤੇ ਇਸ ਦਾ ਸਿੱਧਾ ਪ੍ਰਭਾਵ ਹੈ, ਇਹ ਜੀਵਨ ਨਾਲੋਂ ਵਧ ਰਹੇ ਮੌਤ ਦੇ ਖਤਰੇ ਨੂੰ ਦਰਸਾਉਂਦਾ ਹੈ। ਅੰਕੜਿਆਂ ਅਨੁਸਾਰ, ਇਹ ਅੰਦਾਜਾ ਲਾਇਆ ਗਿਆ ਹੈ ਕਿ ਮਨੁੱਖੀ ਜੀਵਨ ਦੀਆਂ ਵਧਦੀਆਂ ਮੰਗਾਂ ਕਾਰਨ, 20ਵੀਂ ਸਦੀ ਦੇ ਮੱਧ ਤੋਂ ਤਾਪਮਾਨ ਵਿੱਚ ਬਹੁਤ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਗਲੋਬਲ ਪੈਮਾਨੇ ’ਤੇ ਵਾਯੂਮੰਡਲ ਵਿੱਚ ਗ੍ਰੀਨਹਾਊਸ ਗੈਸਾਂ ਦੀ ਸੰਘਣਤਾ ਦੀ ਮਾਤਰਾ ਵਿੱਚ ਵਾਧਾ ਹੋਇਆ ਹੈ।
Tampering With Nature
ਇਸ ਨਾਲ ਗਲੋਬਲ ਵਾਰਮਿੰਗ ਵਿੱਚ ਬਹੁਤ ਵਾਧਾ ਹੋਇਆ ਜਿਸ ਦੇ ਨਤੀਜੇ ਵਜੋਂ ਕੁਦਰਤੀ ਆਫਤਾਂ ਜਿਵੇਂ- ਹੜ੍ਹ, ਚੱਕਰਵਾਤ, ਸੁਨਾਮੀ, ਸੋਕਾ, ਜ਼ਮੀਨ ਖਿਸਕਣਾ, ਭੋਜਨ ਦੀ ਕਮੀ, ਬਰਫ ਪਿਘਲਣਾ, ਮਹਾਂਮਾਰੀ ਦੀਆਂ ਬਿਮਾਰੀਆਂ, ਮੌਤਾਂ ਆਦਿ ਦਾ ਅਚਾਨਕ ਪ੍ਰਕੋਪ ਵਧਦਾ ਹੈ। ਇਸ ਕਾਰਨ, ਕੁਦਰਤ ਦੀਆਂ ਘਟਨਾਵਾਂ ਦੇ ਚੱਕਰ ਵਿੱਚ ਇੱਕ ਅਸੰਤੁਲਨ ਪੈਦਾ ਹੁੰਦਾ ਹੈ, ਜੋ ਇਸ ਗ੍ਰਹਿ ’ਤੇ ਜੀਵਨ ਦੀ ਹੋਂਦ ਦੇ ਅੰਤ ਨੂੰ ਦਰਸਾਉਂਦਾ ਹੈ। ਜਨਸੰਖਿਆ ਵਾਧਾ ਵਾਯੂਮੰਡਲ ਦੇ ਤਾਪਮਾਨ ਨੂੰ ਵਧਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਕਿਉਂਕਿ ਇੱਕ ਰਿਪੋਰਟ ਦੇ ਅਨੁਸਾਰ, ਗਲੋਬਲ ਵਾਰਮਿੰਗ ਵਿੱਚ 90 ਪ੍ਰਤੀਸ਼ਤ ਕਾਰਬਨ ਉਤਸਰਜਨ ਮਨੁੱਖੀ ਗਤੀਵਿਧੀਆਂ ਕਾਰਨ ਹੈ।
Tampering With Nature
ਸ਼ਹਿਰੀ ਖੇਤਰਾਂ ਵਿੱਚ ਫੈਕਟਰੀਆਂ ਤੇ ਕੰਪਨੀਆਂ ਲਗਾਤਾਰ ਵਧ ਰਹੀਆਂ ਹਨ, ਮਨੁੱਖ ਸ਼ਹਿਰੀਕਰਨ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਤੋਂ ਜਹਿਰੀਲੇ ਪਦਾਰਥ, ਪਲਾਸਟਿਕ, ਕੈਮੀਕਲ, ਧੂੰਆਂ ਆਦਿ ਨਿੱਕਲਦੇ ਹਨ। ਇਹ ਸਾਰੇ ਪਦਾਰਥ ਵਾਯੂਮੰਡਲ ਨੂੰ ਗਰਮ ਕਰਨ ਦਾ ਕੰਮ ਕਰਦੇ ਹਨ। ਸੀਐਫਸੀ ਗੈਸ ਵਧਣ ਕਾਰਨ ਓਜੋਨ ਪਰਤ ਦੀ ਮੋਟਾਈ ਘਟ ਰਹੀ ਹੈ। ਇਹ ਗਲੋਬਲ ਵਾਰਮਿੰਗ ਦਾ ਮਨੁੱਖ ਦੁਆਰਾ ਬਣਾਇਆ ਕਾਰਨ ਹੈ। ਸੀਐਫਸੀ ਗੈਸ ਦੀ ਵਰਤੋਂ ਉਦਯੋਗਿਕ ਤਰਲ ਸਫਾਈ ਤੇ ਫਰਿੱਜਾਂ ’ਚ ਇੱਕ ਐਰੋਸੋਲ ਪ੍ਰੋਪੇਲੈਂਟ ਦੇ ਤੌਰ ’ਤੇ ਕਈ ਥਾਵਾਂ ’ਤੇ ਕੀਤੀ ਜਾਂਦੀ ਹੈ, ਜਿਸ ਦਾ ਨਿਯਮਿਤ ਵਾਧਾ ਓਜੋਨ ਪਰਤ ਦੀ ਕਮੀ ਵੱਲ ਲੈ ਜਾਂਦਾ ਹੈ।
ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ ਤੇ ਕੀਟਨਾਸ਼ਕ ਵਾਤਾਵਰਨ ਲਈ ਹਾਨੀਕਾਰਕ ਹਨ। ਉਹ ਨਾ ਸਿਰਫ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ਬਲਕਿ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ, ਮੀਥੇਨ ਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਛੱਡਦੇ ਹਨ ਜੋ ਗਲੋਬਲ ਵਾਰਮਿੰਗ ਲਈ ਜਿੰਮੇਵਾਰ ਹਨ। ਗਲੋਬਲ ਵਾਰਮਿੰਗ ਕਾਰਨ ਬਹੁਤ ਸਾਰੀਆਂ ਜਲਵਾਯੂ ਤਬਦੀਲੀਆਂ ਆਈਆਂ ਹਨ ਜਿਵੇਂ ਕਿ ਗਰਮੀਆਂ ਦੇ ਮੌਸਮ ਵਿੱਚ ਵਾਧਾ, ਠੰਢ ਦੇ ਮੌਸਮ ਵਿੱਚ ਕਮੀ, ਤਾਪਮਾਨ ਵਿੱਚ ਵਾਧਾ, ਹਵਾ ਦੇ ਗੇੜ ਦੇ ਰੂਪ ਵਿੱਚ ਤਬਦੀਲੀ, ਜੈੱਟ ਸਟ੍ਰੀਮ, ਬੇਮੌਸਮੇ ਮੀਂਹ, ਪਹਾੜੀ ਬਰਫ ਦਾ ਪਿਘਲਣਾ, ਓਜੋਨ ਪਰਤ ਦੀ ਮੋਟਾਈ ਵਿੱਚ ਕਟੌਤੀ, ਭਿਆਨਕ ਤੂਫਾਨ, ਚੱਕਰਵਾਤ, ਹੜ੍ਹ, ਸੋਕਾ ਆਦਿ।
Tampering With Nature
ਗਲੋਬਲ ਵਾਰਮਿੰਗ ਕਾਰਨ ਕਈ ਤਰ੍ਹਾਂ ਦੇ ਨੁਕਸਾਨ ਹੋਏ ਹਨ, ਜਿਨ੍ਹਾਂ ਨੂੰ ਠੀਕ ਤਾਂ ਨਹੀਂ ਕੀਤਾ ਜਾ ਸਕਦਾ ਪਰ ਗਲੋਬਲ ਵਾਰਮਿੰਗ ਨੂੰ ਵਧਣ ਤੋਂ ਰੋਕਿਆ ਜਰੂਰ ਜਾ ਸਕਦਾ ਹੈ ਤਾਂ ਜੋ ਬਰਫੀਲੇ ਪਹਾੜਾਂ ਨੂੰ ਪਿਘਲਣ ਤੋਂ ਬਚਾਇਆ ਜਾ ਸਕੇ। ਵਾਹਨਾਂ ਤੇ ਉਦਯੋਗਾਂ ਵਿੱਚ ਹਾਨੀਕਾਰਕ ਗੈਸਾਂ ਲਈ ਹੱਲ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਗਲੋਬਲ ਵਾਰਮਿੰਗ ਨੂੰ ਘੱਟ ਕੀਤਾ ਜਾ ਸਕੇ। ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਚੀਜਾਂ ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਸਾਨੂੰ ਕੁਝ ਉਪਾਅ ਕਰਕੇ ਕਲੋਰੋ ਫਲੋਰੋ ਕਾਰਬਨ ਨੂੰ ਵਧਣ ਤੋਂ ਰੋਕਣਾ ਹੋਵੇਗਾ। ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਪਾਬੰਦੀ ਲਾਈ ਜਾਵੇ। ਘਰ ਅਤੇ ਦਫਤਰ ਵਿਚ ਘੱਟ ਤੋਂ ਘੱਟ ਏਅਰ-ਕੰਡੀਸ਼ਨਰ ਦੀ ਵਰਤੋਂ ਕਰਨੀ ਚਾਹੀਦੀ ਹੈ। ਰੁੱਖਾਂ ਦੀ ਕਟਾਈ ਨੂੰ ਰੋਕਣਾ ਚਾਹੀਦਾ ਬਲਕਿ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਸਾਧਾਰਨ ਬੱਲਬਾਂ ਦੀ ਥਾਂ ਘੱਟ ਊਰਜਾ ਖਪਤ ਵਾਲੇ ਬੱਲਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Panipat : ਜ਼ੇਲ੍ਹ ਤੋਂ ਪਾਨੀਪਤ ਦੇ ਦੋ ਵਪਾਰੀਆਂ ਨੂੰ ਧਮਕੀ
ਜਿਹੜੀਆਂ ਚੀਜ਼ਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਰੀਸਾਈਕਲਿੰਗ ਦੀ ਮੱਦਦ ਨਾਲ ਦੁਬਾਰਾ ਵਰਤਿਆ ਜਾਣਾ ਚਾਹੀਦਾ ਹੈ। ਗਲੋਬਲ ਵਾਰਮਿੰਗ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਦੇਸ਼ਾਂ ਨੂੰ ਇੱਕਜੁੱਟ ਹੋ ਕੇ ਕਾਨੂੰਨ ਪਾਸ ਕਰਨਾ ਚਾਹੀਦਾ ਹੈ। ਇਸ ਦੇ ਮਾੜੇ ਨਤੀਜਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਹਰ ਕੋਈ ਇਸ ਦੇ ਘਾਤਕ ਨਤੀਜਿਆਂ ਤੋਂ ਜਾਣੂ ਹੋ ਸਕੇ। ਇਹ ਸਮੱਸਿਆ ਕਿਸੇ ਇੱਕ ਦੀ ਨਹੀਂ ਸਗੋਂ ਧਰਤੀ ’ਤੇ ਸਾਹ ਲੈ ਰਹੇ ਸਾਰਿਆਂ ਦੀ ਹੈ। ਗਲੋਬਲ ਵਾਰਮਿੰਗ ਨੂੰ ਰੋਕਣ ਦਾ ਕੋਈ ਇਲਾਜ ਨਹੀਂ ਹੈ। ਇਸ ਬਾਰੇ ਜਾਗਰੂਕਤਾ ਫੈਲਾ ਕੇ ਹੀ ਇਸ ਨਾਲ ਲੜਿਆ ਜਾ ਸਕਦਾ ਹੈ। ਅਸੀਂ ਆਪਣੀ ਧਰਤੀ ਨੂੰ ਸਹੀ ਅਰਥਾਂ ਵਿੱਚ ਹਰਿਆ-ਭਰਿਆ ਬਣਾਉਣਾ ਹੈ।