ਖੇਤਾਂ ਵਿੱਚ ਝੋਨੇ ਦੀ ਰਫ਼ੱਡ ਵਾਂਗ ਪਾਣੀ | Whether Punjab
ਫਿਰੋਜ਼ਪੁਰ (ਸਤਪਾਲ ਥਿੰਦ)। ਬੀਤੀ ਅੱਧੀ ਰਾਤ ਆਈ ਤੇਜ਼ ਹਨੇਰੀ ਅਤੇ ਤੇਜ਼ ਬਾਰਸ਼ (Whether Punjab) ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦੇ ਜਿੱਥੇ ਨੁਕਸਾਨ ਹੋਇਆ ਹੈ ਉੱਥੇ ਹੀ ਖੇਤਾਂ ਵਿੱਚ ਝੋਨੇ ਦੀ ਰਫੱਡ ਵਾਂਗ ਵੱਡੀ ਮਾਤਰਾ ਵਿੱਚ ਪਾਣ ਭਰ ਕੇ ਜਲ ਥਲ ਹੋ ਗਿਆ ਹੈ ਖੇਤਾਂ ਵਿੱਚ ਮੀਹ ਦੇ ਪਾਣੀ ਦੀ ਮਾਤਰਾ ਏਨੀ ਜਿਆਦਾ ਹੈ ਕਿ ਸਮੂੰਦਰ ਦੀਆਂ ਬੀਚ ਬਣੇ ਖੇਤ ਦਿਖਾਈ ਦੇ ਰਹੇ ਹਨ। ਦੂਸਰੇ ਪਾਸੇ ਚਾਹੇ ਖੇਤ ਕਿਸਾਨਾਂ ਵਾਹ ਕੇ ਝੋਨੇ ਦੀ ਬਿਜਾਈ ਲਈ ਤਿਆਰ ਕੀਤੇ ਸਨ ਪਰ ਪਾਣੀ ਭਰ ਜਾਣ ਨਾਲ ਖੇਤਾਂ ਵਿੱਚ ਖੜ੍ਹੀ ਹਰੇ ਚਾਰੇ ਤੇ ਪਕਾਈ ਵਾਲੀ ਨੱਕੀ ਜਿੱਥੇ ਪ੍ਰਭਾਵਿਤ ਹੋਈ ਹੈ ਉੱਥੇ ਹੀ ਹਰੀਆ ਸਬਜੀਆਂ ਨੂੰ ਨੁਕਸਾਨ ਪੁੱਜਿਆ ਹੈ। (Rain in Punjab)
ਪਿੰਡ ਬਾਜੇ ਕੇ,ਗੋਲੂ ਕਾ ਮੋੜ,ਪਿੰਡੀ ,ਮੇਘਾ ਰਾਏ,ਧਗਾਨੀ ਚੱਕ,ਬਹਾਦਰ ਕੇ ਆਦਿ ਪਿੰਡਾਂ ਦੇ ਕਿਸਾਨਾ ਕਿ੍ਰਸ਼ਨ ਲਾਲ ਨੰਬਰਦਾਰ, ਬਲਵੀਰ ਚੰਦ ਸਾਬਕਾ ਸਰਪੰਚ,ਮਿਲਖ ਰਾਜ ਪੰਧੂ,ਟਿੰਕੂ ਪਿੰਡੀ ,ਕਸ਼ਮੀਰ ਚੰਦ ਆਦਿ ਨੇ ਦੱਸਿਆ ਕਿ ਬਾਰਸ਼ ਬਹੁਤ ਤੇਜ ਸੀ ਜਿਸ ਕਾਰਨ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਭਰਿਆ ਹੈ।