ਹਨੂੰਮਾਨਗੜ੍ਹ (ਸੁਖਜੀਤ ਮਾਨ)। ਮਈ ਮਹੀਨੇ ਦੇ ਪਵਿੱਤਰ ਸਤਿਸੰਗ ਭੰਡਾਰੇ (Dera Sacha Sauda) ਦੀ ਖੁਸ਼ੀ ਵਿੱਚ ਹਨੂੰਮਾਨਗੜ੍ਹ ਵਿਖੇ ਹੋ ਰਹੀ ਨਾਮਚਰਚਾ ਵਿੱਚ ਵੱਡੀ ਗਿਣਤੀ ‘ਚ ਸਾਧ ਸੰਗਤ ਪੁੱਜ ਰਹੀ ਹੈ। ਸਾਧ ਸੰਗਤ ਦੀਆਂ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸ਼ਹਿਰ ਵਿੱਚ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਟਰੈਫਿਕ ਸੰਮਤੀ ਦੇ ਸੇਵਾਦਾਰ ਟਰੈਫਿਕ ਕੰਟਰੋਲ ਕਰਨ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਗਰਮੀ ਦੇ ਮੌਸਮ ਦੇ ਮੱਦੇਨਜ਼ਰ ਰੱਖਦੇ ਹੋਏ ਸਾਧ ਸੰਗਤ ਲਈ ਕੀਤੇ ਗਏ ਪ੍ਰਬੰਧ ਲਾਜਵਾਬ ਹਨ। ਹਨੂੰਮਾਨਗੜ੍ਹ ਸ਼ਹਿਰ (Dera Sacha Sauda) ਵਿੱਚ ਦਾਖਲ ਹੁੰਦਿਆਂ ਹੀ ਥਾਂ-ਥਾਂ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਹੀਕਲਾਂ ਰਾਹੀਂ ਚਲਦੀਆਂ-ਫਿਰਦੀਆਂ ਵੱਖਰੀਆਂ ਛਬੀਲਾਂ ਹਨ। ਸਾਧ-ਸੰਗਤ ਲਈ ਸੈਂਕੜੇ ਵੱਡੇ ਏਅਰ ਕੂਲਰ ਲਗਾਏ ਗਏ ਹਨ ਤੇ ਹਜ਼ਾਰਾਂ ਸੇਵਾਦਾਰ ਵੱਡੇ ਹੱਥ ਪੱਖੇ ਝੱਲ ਕੇ ਸੇਵਾ ਕਰ ਰਹੇ ਹਨ।
ਇਹ ਵੀ ਪੜ੍ਹੋ : ਹਨੂੰਮਾਨਗੜ੍ਹ ’ਚ ਵੱਜੇਗਾ ਰਾਮ ਨਾਮ ਦਾ ਡੰਕਾ, ਤਿਆਰੀਆਂ ਮੁਕੰਮਲ