ਰਿਤੁਰਾਜ ਗਾਇਕਵਾੜ ਅਤੇ ਦੇਵੇਨ ਕੋਨਵੇ ਕ੍ਰੀਜ਼ ‘ਤੇ
- ਆਈਪੀਐਲ ਚੇੱਨਈ ਅਤੇ ਦਿਲੀ ਦਾ ਮੈਚ, ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਓਵਰਾਂ ’ਚ
(ਸੱਚ ਕਹੂੰ )ਨਵੀਂ ਦਿੱਲੀ। ਇੰਡੀਅਨ ਪ੍ਰੀਮੀਅਰ ਲੀਗ ਦਾ 67ਵਾਂ ਮੈਚ ਅਰੁਣ ਜੇਤਲੀ ਸਟੇਡੀਅਮ ਦਿੱਲੀ ‘ਚ ਖੇਡਿਆ ਜਾ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 224 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 223 ਦੌੜਾਂ ਬਣਾਈਆਂ। ਟੀਮ ਨੇ 28ਵੀਂ ਵਾਰ 200 ਤੋਂ ਵੱਧ ਦਾ ਸਕੋਰ ਬਣਾਇਆ ਹੈ, ਜੋ ਕਿ ਲੀਗ ਵਿੱਚ ਸਭ ਤੋਂ ਵੱਧ ਹੈ। CSK Vs DC ਸਲਾਮੀ ਬੱਲੇਬਾਜ਼ ਦੇਵੇਨ ਕੋਨਵੇ ਨੇ 87 ਅਤੇ ਰਿਤੁਰਾਜ ਗਾਇਕਵਾੜ ਨੇ 79 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਬਾਅਦ ਖੇਡਣ ਆਏ ਸ਼ਿਵਮ ਦੂਬੇ ਨੇ 9 ਗੇਂਦਾਂ ‘ਚ 22 ਦੌੜਾਂ ਬਣਾਈਆਂ। ਜਡੇਜਾ ਨੇ 7 ਗੇਂਦਾਂ ‘ਤੇ 20 ਦੌੜਾਂ ਦਾ ਯੋਗਦਾਨ ਪਾਇਆ।
ਚੇਨਈ ਸੁਪਰ ਕਿੰਗਜ਼: ਐਮਐਸ ਧੋਨੀ (ਵਿਕਟਕੀਪਰ ਅਤੇ ਕਪਤਾਨ), ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ ਅਤੇ ਮਹਿਸ਼ ਤੀਕਸ਼ਣਾ।
ਇਪੈਕਟ ਖਿਡਾਰੀ: ਮਤਿਸ਼ਾ ਪਥੀਰਾਨਾ, ਮਿਸ਼ੇਲ ਸੈਂਟਨਰ, ਸੁਬਰਾਂਸ਼ੂ ਸੰਪਤੀ, ਸ਼ੇਖ ਰਾਸ਼ਿਦ, ਆਕਾਸ਼ ਸਿੰਘ।
ਦਿੱਲੀ ਕੈਪੀਟਲਜ਼: ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਰਿਲੇ ਰੂਸੋ, ਯਸ਼ ਧੂਲ, ਅਮਨ ਖਾਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਚੇਤਨ ਸਾਕਾਰੀਆ, ਐਨਰਿਕ ਨੌਰਟਜੇ ਅਤੇ ਖਲੀਲ ਅਹਿਮਦ।
ਇਪੈਕਟਰ ਖਿਡਾਰੀ: ਪ੍ਰਿਥਵੀ ਸ਼ਾਅ, ਮੁਕੇਸ਼ ਕੁਮਾਰ, ਅਭਿਸ਼ੇਕ ਪੋਰੇਲ, ਰਿਪਲ ਪਟੇਲ ਅਤੇ ਪ੍ਰਵੀਨ ਦੂਬੇ।