ਰਿਜ਼ਰਵ ਬੈਂਕ ਦੀ ਸਿਫਾਰਸ਼ ‘ਤੇ ਹੋਇਆ ਨੋਟਬੰਦੀ ਦਾ ਫ਼ੈਸਲਾ : ਸਰਕਾਰ
ਨਵੀਂ ਦਿੱਲੀ। ਸਰਕਾਰ ਨੇ ਰਿਜਰਵ ਬੈਂਕ ਦੀ ਸਿਫਾਰਸ਼ ‘ਤੇ 500 ਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਰਿਜ਼ਰਵ ਬੈਂਕ ਨੇ ਕਾਂਗਰਸੀ ਆਗੂ ਐਮ ਵੀਰੱਪਾ ਮੋਇਲਾ ਦੀ ਪ੍ਰਧਾਨਗੀ ਵਾਲੀ ਵਿੱਤ ਮੰਤਰਾਲੇ ਨਾਲ ਸਬੰਧਿਤ ਸੰਸਦੀ ਕਮੇਟੀ ਨੂੰ ਭੇਜੀ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਕਾਲੇਧਨ, ਅੱਤਵਾਦ ਤੇ ਵਿੱਤ ਪੋਸ਼ਣ ਅਤੇ ਫਰਜ਼ੀ ਨੋਟਾਂ ਦੀਆਂ ਸਮੱਸਿਆਵਾਂ ਤੋਂ ਇਕੱਠਾ ਛੁਟਕਾਰਾ ਪਾਉਣ ਦੇ ਉਦੇਸ਼ ਨਾਲ 7 ਨਵੰਬਰ ਨੂੰ ਉਸ ਨੂੰ 500 ਅਤੇ 1000 ਦੇ ਨੌਟਾਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਸੀ। Notabadi RBI
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ