ਧੋਨੀ ਦੀ ਕਪਤਾਨੀ ‘ਚ ਆਖਰੀ ਅਭਿਆਸ ਮੈਚ ਅੱਜ

ਯੁਵਰਾਜ ਅਤੇ ਅਸ਼ੀਸ਼ ਨਹਿਰਾ ‘ਤੇ ਵੀ ਰਹਿਣਗੀਆਂ ਨਜ਼ਰਾਂ

ਮੁੰਬਈ। ਭਾਰਤ ਦੀ ਕੌਮੀ ਟੀਮ ਦੇ ਕਪਤਾਨ ਦੇ ਰੂਪ ‘ਚ ਸਫਰ ਖਤਮ ਕਰਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੇ ਨਾਂਅ ਦੇ ਅੱਗੇ ਇੱਥੇ ਆਖਰੀ ਵਾਰ ਕਪਤਾਨ ਲਿਖਿਆ ਹੋਵੇਗਾ। ਜਦੋਂ ਉਹ ਇੰਗਲੈਂਡ ਖਿਲਾਫ ਪਹਿਲੇ ਅਭਿਆਸ ਮੈਚ ‘ਚ ਭਾਰਤ ‘ਏ’ ਟੀਮ ਦੀ ਅਗਵਾਈ ਕਰਨਗੇ। ਪਹਿਲੇ ਅਭਿਆਸ ਮੈਚ ‘ਚ ਨਜ਼ਰਾਂ ਧੋਨੀ ਤੋਂ ਇਲਾਵਾ ਟੀਮ ‘ਚ ਵਾਪਸੀ ਕਰ ਰਹੇ ਯੁਵਰਾਜ ਸਿੰਘ ਅਤੇ ਅਸ਼ੀਸ਼ ਨਹਿਰਾਂ ‘ਤੇ ਵੀ ਲੱਗੀਆਂ ਰਹਿਣਗੀਆਂ।

ਇਨ੍ਹਾਂ ਤਿੰਨਾਂ ਉਮਰਦਰਾਜ ਦਿੱਗਜਾਂ ਨੂੰ 15 ਜਨਵਰੀ ਤੋਂ ਪੂਨੇ ‘ਚ ਭਾਰਤ ਅਤੇ ਇੰਗਲੈਂਡ ਦਰਮਿਆਨ ਸ਼ੁਰੂ ਹੋ ਰਹੀ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਲੜੀ ਤੋਂ ਪਹਿਲਾਂ ਅਭਿਆਸ ਲਈ ਇਹ ਇੱਕੋ-ਇੱਕ ਮੈਚ ਮਿਲੇਗਾ ਧੋਨੀ ਅਤੇ ਯੁਵਰਾਜ ਨੂੰ ਵਨਡੇ ਅਤੇ ਟੀ-20 ਦੋਵਾਂ ਟੀਮਾਂ ‘ਚ ਜਗ੍ਹਾ ਮਿਲੀ ਹੈ ਜਦੋਂਕਿ ਨਹਿਰਾਂ ਨੂੰ ਸਿਰਫ ਟੀ-20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਆਨ ਮੋਰਗਨ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਖਿਲਾਫ਼ ਇਸ ਅਭਿਆਸ ਮੈਚ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਨੇ ਹੀ ਕਾਫੀ ਸਮੇਂ ਤੋਂ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ।

ਸੱਟਾਂ ਨਾਲ ਜੂਝਣ ਵਾਲੇ 37 ਸਾਲ ਦੇ ਨਹਿਰਾ ਦਿੱਲੀ ਲਈ ਹੁਣ ਤੱਕ ਮੌਜ਼ੂਦਾ ਘਰੇਲੂ ਸੈਸ਼ਨ ‘ਚ ਨਹੀਂ ਖੇਡੇ ਅਤੇ ਉਹ ਲੈਅ ‘ਚ ਆਉਣ ਅਤੇ ਫਿਟਨਸ ਦਾ ਮੁਲਾਂਕਣ ਕਰਨ ਲਈ ਬੇਤਾਬ ਹੋਣਗੇ ਯੁਵਰਾਜ ਭਾਰਤ ਵੱਲੋਂ ਪਿਛਲੀ ਵਾਰ ਮਾਰਚ 2016 ‘ਚ ਟੀ-20 ਮੈਚ ਖੇਡੇ ਸਨ ਪਰ ਉਹ ਦਸੰਬਰ 2013 ਤੋਂ ਵਨਡੇ ਮੈਚ ਨਹੀਂ ਖੇਡੇ ਹਨ ਉਹ ਪਿਛਲੇ 19 ਇੱਕ ਰੋਜ਼ਾ ਮੈਚਾਂ ‘ਚ ਸਿਰਫ 18.53 ਦੀ ਔਸਤ ਨਾਲ ਦੌੜਾਂ ਬਣਾ ਸਕੇ ਹਨ ਹਮਲਾਵਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਸੱਟਾਂ ਤੋਂ ਬਾਅਦ ਵਾਪਸੀ ਕਰ ਰਹੇ ਹਨ।

ਯੁਵਰਾਜ ਅਤੇ ਅਸ਼ੀਸ਼ ਨਹਿਰਾ ‘ਤੇ ਵੀ ਰਹਿਣਗੀਆਂ ਨਜ਼ਰਾਂ

ਉਹ ਮਨਦੀਪ ਸਿੰਘ ਨਾਲ ਮਿਲ ਕੇ ਭਾਰਤ ਏ ਦੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਅੰਬਾਤੀ ਰਾਇਡੂ ਅਤੇ ਮੋਹਿਤ ਸ਼ਰਮਾ ਵੀ ਬਿਹਤਰ ਪ੍ਰਦਰਸ਼ਨ ਕਰਕੇ ਇੰਗਲੈਂਡ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਇੰਗਲੈਂਡ ਦੀ ਟੀਮ ਵੀ ਇਸ ਮੈਚ ਰਾਹੀਂ ਲੈਅ ਹਾਸਲ ਕਰਨਾ ਚਾਹੇਗੀ ਮੋਰਗਨ ਅਤੇ ਤਿੰਨ ਹੋਰ ਖਿਡਾਰੀ ਅਲੇਕਸ ਹੇਲਜ਼, ਜੇਸਨ ਰਾਇ ਅਤੇ ਡੇਵਿਡ ਵਿਲੀ ਆਪਣੀ ਆਪਣੀ- ਬਿਗ ਬੈਸ਼ ਟੀ-20 ਫ੍ਰੇਂਚਾਈਜੀਆ ਵੱਲੋਂ ਖੇਡ ਕੇ ਅਸਟਰੇਲੀਆ ਤੋਂ ਇੱਥੇ ਆਏ ਹਨ।

ਜਦੋਂਕਿ 9 ਹੋਰ ਖਿਡਾਰੀ ਉਸ ਟੀਮ ਦਾ ਹਿੱਸਾ ਸਨ, ਜਿਸਨੂੰ ਭਾਰਤ ਖਿਲਾਫ ਟੈਸਟ ਲੜੀ ‘ਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੋ ਰੂਟ 12 ਜਨਵਰੀ ਨੂੰ ਟੀਮ ਨਾਲ ਜੁੜਨਗੇ ਕਿਉਂਕਿ ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਕੁਝ ਸਮੇਂ ਲਈ ਇੰਗਲੈਂਡ ‘ਚ ਰੁਕਣ ਦਾ ਫੈਸਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ