ਡੇਰਾਬੱਸੀ। ਡੇਰਾਬੱਸੀ ’ਚ ਬਰਵਾਲਾ ਰੋਡ ’ਤੇ ਸਥਿੱਤ ਇੱਕ ਫੈਕਟਰੀ ’ਚ ਵੀਰਵਾਰ ਰਾਤ 2 ਵਜੇ ਗੈਸ ਲੀਕ (Gas Leak) ਹੋ ਗਈ। ਗੈਸ ਲੀਕ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਆਸਪਾਸ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ। ਇਸ ਦਾ ਪਤਾ ਲੱਗਦਿਆਂ ਹੀ ਬਚਾਅ ਟੀਮ, ਪ੍ਰਦੂਸਣ ਵਿਭਾਗ ਅਤੇ ਮੈਡੀਕਲ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕਰੀਬ 50 ਮਜਦੂਰ ਕੰਮ ਕਰ ਰਹੇ ਸਨ ਜਦੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਸਾਰੇ ਮਜਦੂਰਾਂ ਦੀ ਸਿਹਤ ਵਿਗੜਨ ਲੱਗੀ ਅਤੇ ਉਹ ਫੈਕਟਰੀ ਤੋਂ ਬਾਹਰ ਭੱਜ ਗਏ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਵੀ ਇਸ ਮਾਮਲੇ ’ਤੇ ਚੁੱਪ ਧਾਰੀ ਬੈਠੇ ਹਨ।
ਪਹਿਲਾਂ ਵੀ ਦੋ ਥਾਵਾਂ ’ਤੇ ਲੀਕ ਹੋ ਚੁੱਕੀ ਐ ਗੈਸ | Gas Leak Case
30 ਅਪ੍ਰੈਲ ਨੂੰ ਲੁਧਿਆਣਾ ’ਚ ਗੈਸ ਲੀਕ ਹੋਣ ਦੀ ਘਟਨਾ ’ਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੈਸ ਲੀਕ ਹੋਣ ਦੀ ਦੂਜੀ ਘਟਨਾ 11 ਮਈ ਨੂੰ ਨੰਗਲ ਵਿੱਚ ਵਾਪਰੀ। ਇੱਥੇ ਇੱਕ ਸਕੂਲ ਦੇ ਬੱਚਿਆਂ ਅਤੇ ਹੋਰਾਂ ਨੂੰ ਗੈਸ ਚੜ੍ਹ ਗਈ। ਹੁਣ ਡੇਰਾਬੱਸੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪਰ ਮਾਹਰ ਅਜੇ ਤੱਕ ਗੈਸ ਲੀਕ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ ਹਨ।
ਪੰਜਾਬ ਦੇ ਲੁਧਿਆਣਾ ’ਚ ਐਤਵਾਰ ਸਵੇਰੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 5 ਔਰਤਾਂ, 4 ਪੁਰਸ ਅਤੇ 2 ਬੱਚੇ ਸਾਮਲ ਸਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਸੀ। ਇਹ ਹਾਦਸਾ ਸਵੇਰੇ 7:15 ਵਜੇ ਸਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਚੱਲ ਰਹੀ ਕਰਿਆਨਾ ਦੀ ਦੁਕਾਨ ਵਿੱਚ ਵਾਪਰਿਆ। ਇਸ ਦੁਕਾਨ ‘ਚ ਦੁੱਧ ਦਾ ਬੂਥ ਵੀ ਬਣਿਆ।
ਇਹ ਵੀ ਪੜ੍ਹੋ : ਖੁਸ਼ਖਬਰੀ : ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ
ਇਸ ਤੋਂ ਇਲਾਵਾ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੰਗਲ ਵਿੱਚ ਵੀਰਵਾਰ ਸਵੇਰੇ ਇੱਕ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਫੈਕਟਰੀ ਨੇੜੇ ਬਣੇ ਸੈਂਟਰ ਸੋਲਜਰ ਪ੍ਰਾਈਵੇਟ ਸਕੂਲ ਦੇ 24-25 ਬੱਚਿਆਂ ਸਮੇਤ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਗਲੇ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਾਰਿਆਂ ਨੂੰ ਤੁਰੰਤ ਨੰਗਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਮਾਮਲਿਆਂ ਤੋਂ ਲੋਕ ਅਜੇ ਉੱਭਰੇ ਨਹੀਂ ਸਨ ਕਿ ਅੱਜ ਫਿਰ ਇੱਕ ਗੈਸ ਲੀਕ ਹੋਣ ਦੀ ਘਟਨਾ ਨੇ ਲੋਕਾਂ ਨੂੰ ਡਰਾ ਦਿੱਤਾ ਹੈ।