ਹਰਿਆਣਾ ਤੇ ਪੰਜਾਬ ‘ਚ ਮੀਂਹ ਦਾ ਦੌਰ ਜਾਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਹਰਿਆਣਾ ਤੇ ਪੰਜਾਬ ‘ਚ ਮੀਂਹ ਦਾ ਦੌਰ ਜਾਰੀ

ਚੰਡੀਗੜ੍ਹ (ਸੱਚ ਕਹੂੰ). ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਧਰਤੀ ਖਿਸਕਣ ਵਾਲੇ ਸੰਭਾਵਿਤ ਜ਼ਿਲ੍ਹਿਆਂ ਲਈ ਅੱਜ ਦਰਮਿਆਨੇ ਪੱਧਰ ਦੇ ਖਤਰੇ ਧਰਤੀ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਚੰਡੀਗੜ੍ਹ ਸਥਿੱਤ ਹਿਮ ਰਖਲਨ ਅਧਿਐਨ ਸੰਸਥਾਨ (ਸਾਸੇ) ਨੇ ਚਿਤਾਵਨੀ ਜਾਰੀ ਕੀਤੀ ਜੋ ਅਗਲੇ 24 ਘੰਟਿਆਂ ਲਈ ਹੈ

ਸਾਸੇ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਜੰਮੂ-ਕਸ਼ਮੀਰ ਦੇ ਬਾਰਾਮੂਲਾ, ਕੁਪਵਾੜਾ, ਬਾਂਦੀਪੁਰਾ, ਕਿਸ਼ਤਵਾੜ, ਰਾਜੌਰੀ, ਡੋਡਾ, ਪੁੰਛ ਤੇ  ਰਿਆਸੀ ਦੇ ਧਰਤੀ ਖਿਸਕਣ ਦੇ ਸਭਾਵਿਤ ਇਲਾਕਿਆਂ ਲਈ ਮੱਧਮ ਖਤਰੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਹਿਮਾਚਲ ਦੇ ਚਾਂਬਾ, ਕਿਨੌਰ ਤੇ ਲਾਹੌਲ ਸਪੀਤੀ ਜ਼ਿਲ੍ਹਿਆਂ ਦੇ ਇਲਾਕਿਆਂ ਲਈ ਵੀ ਇਸ ਮਿਆਦ ਦੇ ਲਿਹਾਜ ਨਾਲ ਮੱਧਮ ਪੱਧਰ ਦੇ ਖਤਰੇ ਨਾਲ ਧਰਤੀ ਖਿਸਕਣ ਦੀ ਚਿਤਾਵਲੀ ਜਾਰੀ ਕੀਤੀ ਗਈ ਹੈ ਚਿਤਾਵਨੀ ਦੀ ਮਿਆਦ ਦੌਰਾਨ ਲੋਕਾਂ ਨੂੰ ਧਰਤੀ ਖਿਸਕਣ ਵਾਲੇ ਸੰਭਾਵਿਤ ਇਲਾਕਿਆਂ ‘ਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ

ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ਦੌਰਾਨ 12 ਮਿਲੀਮੀਟਰ, ਅੰਬਾਲਾ ‘ਚ 26 ਮਿਮੀ., ਹਿਸਾਰ ‘ਚ ਦੋ ਮਿਮੀ., ਕਰਨਾਲ ‘ਚ 27 ਮੀਮੀ, ਲੁਧਿਆਣਾ ‘ਚ 7 ਮਿਮੀ, ਪਟਿਆਲਾ ‘ਚ 0.3 ਮਿਮੀ ਸਮੇਤ ਖੇਤਰ ਦੇ ਕੁਝ ਥਾਵਾਂ ‘ਤੇ ਚੰਗਾ ਮੀਂਹ ਪਿਆ ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ‘ਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ ਹਰਿਆਣਾ ‘ਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ ਹਿਮਾਚਲ ‘ਚ ਕਿਤੇ-ਕਿਤੇ ਬਰਫਬਾਰੀ ਜਾਂ ਮੀਂਹ ਪੈਣ ਦੇ ਆਸਾਰ ਹਨ ਸੂਬੇ ‘ਚ ਭਾਰੀ ਬਰਫਬਾਰੀ ਨਾਲ ਕਈ ਇਲਾਕੇ ਸਮੁੱਚੇ ਦੇਸ਼ ਤੋਂ ਕਟ ਗਏ ਹਨ ਤੇ ਸੜਕ ਆਵਾਜਾਈ ਠੱਪ ਹੋ ਗਈ ਸ਼ਿਮਲਾ ‘ਚ 25 ਸਾਲਾਂ ਬਾਅਦ ਤਿੰਨ ਫੁੱਟ ਤੱਕ ਬਰਫ਼ ਪਈ

ਚੰਡੀਗੜ੍ਹ ‘ਚ ਐਤਵਾਰ ਨੂੰ ਗੁਣਗੁਣੀ ਧੁੱਪ ਨਿਕਲੀ ਤੇ ਘੱਟੋ-ਘੱਟ ਤਾਪਮਾਨ 8.0 ਡਿਗਰੀ ਸੈਲਸੀਅਸ ਰਿਹਾ ਅੰਬਾਲਾ ‘ਚ 7.8 ਡਿਗਰੀ, ਹਿਸਾਰ ‘ਚ 10, ਨਾਰਨੌਲ ‘ਚ 8.0, ਕਰਨਾਲ ‘ਚ 7.8 , ਅੰਮ੍ਰਿਤਸਰ ‘ਚ 6.0 ਲੁਧਿਆਣਾ ‘ਚ 5.7, ਪਟਿਆਲਾ ‘ਚ 8.6 ਡਿਗਰੀ ਤੇ ਦਿੱਲੀ ਆਮ ਤੋਂ ਪੰਜ ਡਿਗਰੀ ਵੱਧ 11 ਡਿਗਰੀ ਰਿਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here