30 ਸਾਲਾਂ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਵਿਦੇਸ਼ ‘ਚ ਘਰੇਲੂ ਕੰਮ ਦੀ ਆਗਿਆ ਨਹੀਂ
ਏਜੰਸੀ ਬੰਗਲੌਰ, ਸਰਕਾਰ ਨੇ ਅੱਜ ਕਿਹਾ ਕਿ ਉਹ ਵਿਦੇਸ਼ਾਂ ‘ਚ ਘਰੇਲੂ ਗੈਰ ਹੁਨਰਮੰਦ ਮਜ਼ਦੂਰਾਂ ਦੇ ਰੂਪ ‘ਚ 30 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਜਾਣ ਦੀ ਆਗਿਆ ਨਹੀਂ ਦੇਵੇਗੀ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਸਥਾਪਿਤ ਏਜੰਸੀਆਂ ਰਾਹੀਂ ਹੀ ਰੁਜ਼ਗਾਰ ਲਈ ਬਿਨੈ ਕਰਨ ਦਿੱਤਾ ਜਾਵੇਗਾ ਤੇ ਜੋ ਏਜੰਟ ਗਲਤ ਵੀਜ਼ੇ ‘ਤੇ ਔਰਤਾਂ ਨੂੰ ਰੁਜ਼ਗਾਰ ‘ਤੇ ਭੇਜੇਣਗੇ ਉਨ੍ਹਾਂ ‘ਤੇ ਮਨੁੱਖੀ ਤਸੱਕਰੀ ਦੇ ਦੋਸ਼ ਦਾ ਮੁਕੱਦਮਾ ਚਲਾਇਆ ਜਾਵੇਗਾ
ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਨੇ 14ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ‘ਚ ਪ੍ਰਵਾਸੀ ਭਾਰਤੀਆਂ ਲਈ ਕੌਂਸੁਲਰ ਸੇਵਾਵਾਂ ਵਿਸ਼ੇ ‘ਤੇ ਹੋਏ ਇੱਕ ਪ੍ਰੋਗਰਾਮ ‘ਚ ਇਹ ਗੱਲ ਕਹੀ ਸਾਊਦੀ ਅਰਬ ਦੇ ਇੱਕ ਪ੍ਰਵਾਸੀ ਭਾਰਤੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਜਨਰਲ ਸਿੰਘ ਨੇ ਕਿਹਾ ਕਿ ਵਿਦੇਸ਼ਾਂ ‘ਚ ਘਰੇਲੂ ਕੰਮ ਲਈ ਰੁਜ਼ਗਾਰ ‘ਤੇ ਜਾਣ ਵਾਲੀਆਂ ਔਰਤਾਂ ਦਾ ਸ਼ੋਸ਼ਣ ਰੋਕਣ ਲਈ ਸਰਕਾਰ ਨੇ ਕਈ ਪ੍ਰਭਾਵੀ ਕਦਮ ਚੁੱਕੇ ਹਨ
ਔਰਤਾਂ ਨੂੰ ਇੱਕ ਦੇਸ਼ ਸੈਲਾਨ ਵੀਜ਼ਾ ‘ਤੇ ਲੈ ਜਾਂਦੇ ਹਨ
ਉਨ੍ਹਾਂ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਕਿਸੇ ਵੀ 30 ਸਾਲ ਤੋਂ ਘੱਟ ਉਮਰ ਦੀ ਅਕੁਸ਼ਲ ਔਰਤ ਨੂੰ ਘਰੇਲੂ ਕੰਮ ਦੇ ਰੁਜ਼ਗਾਰ ਲਈ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕਿਸੇ ਵੀ ਅਜਿਹੇ ਕੰਮ ਲਈ ਔਰਤ ਕੰਮਗਾਰ ਨੂੰ ਸਰਕਾਰ ਵੱਲੋਂ ਗਠਿਤ ਏਜੰਸੀ ਰਾਹੀਂ ਹੀ ਰੁਜ਼ਗਾਰ ਦਿਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਏਜੰਟ ਪਹਿਲਾਂ ਔਰਤਾਂ ਨੂੰ ਇੱਕ ਦੇਸ਼ ਸੈਲਾਨ ਵੀਜ਼ਾ ‘ਤੇ ਲੈ ਜਾਂਦੇ ਹਨ ਤੇ ਫਿਰ ਉੱਥੋਂ ਦੂਜੇ ਦੇਸ਼ ਗੈਰ ਕਾਨੂੰਨੀ ਢੰਗ ਨਾਲ ਭੇਜ ਦਿੰਦੇ ਹਨ ਸਰਕਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਬੇਹੱਦ ਸਖ਼ਤ ਹੈ ਤੇ ਇਸ ਤਰ੍ਹਾਂ ਦੇ ਏਜੰਟਾਂ ਦਾ ਪਤਾ ਲਾਉਂਦੇ ਹੀ ਉਨ੍ਹਾਂ ਸਿੱਧੀ ਮਨੁੱਖੀ ਤਸੱਕਰੀ ਦੇ ਦੋਸ਼ ‘ਚ ਨਿਰੁੱਧ ਕੀਤਾ ਜਾਵੇਗਾ
ਸੈਸ਼ਨ ‘ਚ ਬੁਲਾਰਿਆਂ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ‘ਚ ਇੱਕ ਤਿਹਾਈ ਲੋਕ ਖਾੜੀ ਤੇ ਹੋਰ ਦੇਸ਼ਾਂ ‘ਚ ਕੰਮ ਕਰਨ ਵਾਲੇ ਛੋਟੇ, ਗੈਰ ਹੁਨਰਮੰਦ ਤੇ ਘੱਟ ਸਿੱਖਿਅਤ ਮਜ਼ਦੂਰ ਹਨ ਉਨ੍ਹਾਂ ਸਰਕਾਰ ਨੂੰ ਉਨ੍ਹਾਂ ਦੇ ਮੁੱਦਿਆਂ ਦੇ ਹੱਲ ਲਈ ਸਰਗਰਮਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਵਿਦੇਸ਼ ਰਾਜ ਮੰਤਰੀ ਨੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਚੁੱਕੀ ਗਈ ਜ਼ਿਆਦਾਤਰ ਸਮੱਸਿਆਵਾਂ ਦਾ ਜਾਂ ਤਾਂ ਹੱਲ ਕੀਤਾ ਗਿਆ ਹੈ ਜਾਂ ਕੀਤੇ ਜਾ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ