ਪੁਲਿਸ ਨੂੰ ਦੇਖ ਭੱਜਦੇ ਪਾਕਿਸਤਾਨ ਦੇ ਸਾਬਕਾ ਮੰਤਰੀ ਦੀ ਵੀਡੀਓ ਵਾਇਰਲ

Former Minister Pakistan
ਇਸਲਾਮਾਬਾਦ। ਗੱਡੀ ਵਿੱਚੋਂ ਨਿੱਕਲ ਕੇ ਭੱਜਦੇ ਹੋਏ ਸਾਬਕਾ ਮੰਤਰੀ ਦੀ ਵਾਇਰਲ ਵੀਡੀਓ ਦਾ ਸਕਰੀਨ ਸ਼ਾਰਟ।

ਇਸਲਾਮਾਬਾਦ। ਪਾਕਿਸਤਾਨ ’ਚ ਚੱਲ ਰਹੇ ਸਿਆਸੀ ਸੰਘਰਸ਼ ਦੇ ਵਿਚਕਾਰ ਮੰਗਲਵਾਰ ਨੂੰ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਮਰਾਨ ਖਾਨ ਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਫਵਾਦ ਚੌਧਰੀ (Former Minister Pakistan) ਪੁਲਸ ਨੂੰ ਸਾਹਮਣੇ ਦੇਖ ਕੇ ਕਾਰ ਤੋਂ ਹੇਠਾਂ ਉਤਰ ਗਏ ਅਤੇ ਭੱਜ ਗਏ। ਚੌਧਰੀ ਦੇ ਨਾਲ ਉਨ੍ਹਾਂ ਦੇ ਵਕੀਲ ਵੀ ਦੌੜੇ ਅਤੇ ਇਸਲਾਮਾਬਾਦ ਹਾਈ ਕੋਰਟ ਦੀ ਇਮਾਰਤ ’ਚ ਪਹੁੰਚ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਦਰਅਸਲ ਚੌਧਰੀ ਜਿਵੇਂ ਹੀ ਹਾਈ ਕੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਪੁਲਸ ਨੂੰ ਆਪਣੀ ਕਾਰ ਵੱਲ ਵਧਦੇ ਦੇਖਿਆ। ਘਬਰਾ ਕੇ ਫਵਾਦ ਗਿ੍ਰਫਤਾਰੀ ਤੋਂ ਬਚਣ ਦਾ ਕੋਈ ਹੋਰ ਤਰੀਕਾ ਨਹੀਂ ਸੋਚ ਸਕਿਆ।

9 ਅਤੇ 10 ਮਈ ਨੂੰ, ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਰਥਕਾਂ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭੰਨ੍ਹਤੋੜ ਕੀਤੀ ਅਤੇ ਸਾੜਫੂਕ ਕੀਤੀ। ਉਦੋਂ ਤੋਂ ਪੁਲਿਸ ਕਈ ਨੇਤਾਵਾਂ ਦੀ ਤਲਾਸ਼ ਕਰ ਰਹੀ ਹੈ। ਫਵਾਦ ਚੌਧਰੀ ਇਨ੍ਹਾਂ ’ਚੋਂ ਇਕ ਹਨ। ਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਰਿਹਾਈ ਤੋਂ ਬਾਅਦ ਮੁੜ ਗ੍ਰਿਫ਼ਤਾਰੀ ਦਾ ਡਰ | Former Minister Pakistan

ਫਵਾਦ ਨੂੰ ਪੁਲਿਸ ਨੇ ਦੋ ਦਿਨ ਪਹਿਲਾਂ 9 ਅਤੇ 10 ਮਈ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ। ਉਸ ’ਤੇ ਪੀਟੀਆਈ ਵਰਕਰਾਂ ਨੂੰ ਹਿੰਸਾ ਲਈ ਉਕਸਾਉਣ ਦਾ ਦੋਸ਼ ਹੈ। ਦੋ ਦਿਨ ਪੁਲਿਸ ਹਿਰਾਸਤ ਵਿਚ ਬਿਤਾਉਣ ਤੋਂ ਬਾਅਦ ਫਵਾਦ ਨੂੰ ਮੰਗਲਵਾਰ ਨੂੰ ਹੀ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਉਸ ਨੂੰ ਇੱਕ ਕੇਸ ਵਿੱਚ ਜਮਾਨਤ ਮਿਲ ਗਈ ਸੀ। ਜਮਾਨਤ ਮਿਲਣ ਤੋਂ ਬਾਅਦ ਫਵਾਦ ਚੌਧਰੀ ਆਪਣੇ ਵਕੀਲਾਂ ਨਾਲ ਹਾਈ ਕੋਰਟ ਤੋਂ ਬਾਹਰ ਆ ਕੇ ਕਾਰ ’ਚ ਬੈਠ ਗਏ। ਇਸ ਦੌਰਾਨ ਮੀਡੀਆ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਪਰ ਚੌਧਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਉਨ੍ਹਾਂ ਦੇ ਵਕੀਲਾਂ ਨੇ ਕਿਹਾ- ਚੌਧਰੀ ਸਾਹਬ ਨੂੰ ਹੁਣੇ ਜਮਾਨਤ ਮਿਲੀ ਹੈ, ਉਹ ਬਹੁਤ ਥੱਕੇ ਹੋਏ ਹਨ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਨਗੇ। ਫਵਾਦ ਦੀ ਕਾਰ ਦੇ ਪਿੱਛੇ ਉਸ ਦਾ ਪਰਿਵਾਰ ਵੀ ਕਾਰ ਵਿੱਚ ਸੀ।

ਅਚਾਨਕ ਗੇਟ ਖੋਲ੍ਹ ਕੇ ਭੱਜੇ

ਫਵਾਦ ਅਗਲੀ ਸੀਟ ’ਤੇ ਬੈਠੇ ਸਨ ਅਤੇ ਉਨ੍ਹਾਂ ਦਾ ਵਕੀਲ ਪਿਛਲੀ ਸੀਟ ’ਤੇ ਬੈਠਾ ਸੀ। ਜਦੋਂ ਕਾਰ ਕੁਝ ਕਦਮ ਅੱਗੇ ਵਧੀ ਤਾਂ ਫਵਾਦ ਨੇ ਘਬਰਾ ਕੇ ਡਰਾਈਵਰ ਨੂੰ ਰੁਕਣ ਲਈ ਕਿਹਾ। ਫਿਰ ਕਾਰ ਦਾ ਗੇਟ ਖੋਲ੍ਹਿਆ ਤੇ ਤੇਜ ਦੌੜਨ ਲੱਗਾ। ਉਸ ਦੇ ਵਕੀਲ ਵੀ ਫਵਾਦ ਦੇ ਪਿੱਛੇ ਭੱਜੇ। ਵਕੀਲਾਂ ਨੇ ਭੱਜਦੇ ਹੋਏ ਕਿਹਾ- ਚੌਧਰੀ ਸਾਹਬ ਹਾਈਕੋਰਟ ਵੱਲ… ਇਸ ਤੋਂ ਬਾਅਦ ਸਾਰੇ ਅੰਦਰ ਚਲੇ ਗਏ। ਮੀਡੀਆ ਰਿਪੋਰਟਾਂ ਮੁਤਾਬਕ-ਕਈ ਘੰਟੇ ਬੀਤਣ ਤੋਂ ਬਾਅਦ ਵੀ ਚੌਧਰੀ ਹਾਈ ਕੋਰਟ ਦੀ ਇਮਾਰਤ ’ਚ ਹੀ ਮੌਜ਼ੂਦ ਸਨ।

ਹਾਈਕੋਰਟ ਦੀ ਇਮਾਰਤ ਦੇ ਅੰਦਰੋਂ ਮਿਲੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਫਵਾਦ ਹੰਸ ਰਿਹਾ ਹੈ ਅਤੇ ਉਸ ਦਾ ਵਕੀਲ ਆਲੇ-ਦੁਆਲੇ ਦੇ ਲੋਕਾਂ ਨੂੰ ਪਾਣੀ ਲਿਆਉਣ ਲਈ ਕਹਿ ਰਿਹਾ ਹੈ। ਦਰਅਸਲ ਫਵਾਦ ਜਿਵੇਂ ਹੀ ਜਮਾਨਤ ਤੋਂ ਬਾਅਦ ਹਾਈਕੋਰਟ ਤੋਂ ਬਾਹਰ ਆਇਆ ਤਾਂ ਉਹ ਕਾਰ ’ਚ ਬੈਠ ਗਿਆ। ਉਸੇ ਸਮੇਂ ਅੱਤਵਾਦ ਵਿਰੋਧੀ ਦਸਤੇ ਦੀ ਕਾਰ ਉਨ੍ਹਾਂ ਦੀ ਕਾਰ ਦੇ ਅੱਗੇ ਆ ਕੇ ਰੁਕ ਗਈ। ਉਨ੍ਹਾਂ ਵਿਚੋਂ ਕੁਝ ਪੁਲਿਸ ਵਾਲੇ ਫਵਾਦ ਦੀ ਕਾਰ ਵੱਲ ਵਧੇ। ਫਵਾਦ ਸਮਝ ਗਿਆ ਕਿ ਉਸ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ।

9 ਮਈ ਨੂੰ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਇਓਮੈਟਿ੍ਰਕਸ ਰੂਮ ਤੋਂ ਗਿ੍ਰਫਤਾਰ ਕੀਤਾ ਗਿਆ ਸੀ। 10 ਮਈ ਨੂੰ ਸੁਪਰੀਮ ਕੋਰਟ ਨੇ ਉਸ ਨੂੰ ਰਿਹਾਅ ਕਰ ਦਿੱਤਾ ਅਤੇ ਹੁਕਮ ਦਿੱਤਾ ਕਿ ਪਾਕਿਸਤਾਨ ਦੀ ਕਿਸੇ ਵੀ ਅਦਾਲਤ ਦੇ ਅੰਦਰੋਂ ਕਿਸੇ ਵੀ ਵਿਅਕਤੀ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਸਕਦਾ। ਜੇਕਰ ਅਜਿਹਾ ਹੋਇਆ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਲਈ ਫਵਾਦ ਨੇ ਹਾਈ ਕੋਰਟ ਦੇ ਅੰਦਰ ਭੱਜਣਾ ਉਚਿਤ ਸਮਝਿਆ।