(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦੇ ਹੌਏ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗੈਂਗ ਦੇ ਪੰਜ ਮੈਂਬਰ ਨੂੰ 2 ਪਿਸਤੋਲ, 2 ਜ਼ਿੰਦਾ ਰੌਂਦ , 5 ਲੱਖ ਨਕਦੀ, ਇਕ ਕਾਰ ਅਤੇ 7 ਮੋਟਰਸਾਈਕਲਾਂ ਸਮੇਤ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। (Robbery Gang Arrested) ਇਸ ਸਬੰਧੀ ਗੱਲਬਾਤ ਕਰਦਿਆਂ ਡਾ.ਰਵਜੋਤ ਕੌਰ ਗਰੇਵਾਲ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਡੀਜੀਪੀ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜਾਇਜ਼ ਅਸਲਾ ਅਤੇ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦਿਗਵਿਜੈ ਕਪਿਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫ਼ਤਹਿਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਰਮਨਦੀਪ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀਆਈਏ ਸਰਹਿੰਦ ਦੀ ਪੁਲਿਸ ਟੀਮ ਨੇ ਪਿਸਤੌਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਜਿਲ੍ਹਾ ਮੋਗਾ ਨਾਲ ਸਬੰਧਤ ਇੱਕ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਆਨਲਾਈਨ ਟਰੇਡਿੰਗ ਐਪ ਜ਼ਰੀਏ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼
ਉਨ੍ਹਾਂ ਦੱਸਿਆ ਕਿ 11 ਮਈ 2023 ਨੂੰ ਸੀ.ਆਈ.ਏ ਸਰਹਿੰਦ ਦੀ ਟੀਮ ਨੇ ਥਾਣਾ ਅਮਲੋਹ ਏਰੀਆ ਵਿੱਚੋਂ ਅਰਸ਼ਦੀਪ ਸਿੰਘ ਉਰਫ ਅਰਸ਼ੂ, ਚੰਦ ਸਿੰਘ ਉਰਫ ਕਮਲੂ, ਸੁਖਮੰਦਰ ਸਿੰਘ ਉਰਫ ਗਗਨਾ, ਬਲਵੰਤ ਸਿੰਘ ਉਰਫ ਬੰਟੀ ਅਤੇ ਰਵੀਦੀਪ ਸਿੰਘ ਉਰਫ ਰਵੀ ਵਾਸੀਆਨ ਪਿੰਡ .ਫਤਹਿਗੜ੍ਹ ਕੋਰੋਟਾਨਾ ਜ਼ਿਲ੍ਹਾ ਮੋਗਾ ਨੂੰ ਅਲਟੋ ਕਾਰ ਨੰਬਰੀ PB65R-5019 ਸਮੇਤ ਕਾਬੂ ਕਰਕੇ ਇਹਨਾਂ ਤੋ ਦੋ ਪਿਸਟਲ 315 ਬੋਰ ਸਮੇਤ ਦੋ ਜਿੰਦਾ ਰੌਂਦ, ਦੋ ਚਾਕੂ ਕਮਾਣੀਦਾਰ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਅਤੇ ਮੁਲਜ਼ਮਾਂ ਖਿਲਾਫ ਅਪਰਾਧੀਕ ਧਾਰਾ ਤਹਿਤ 11 ਮਈ 2023 ਨੂੰ ਥਾਣਾ ਅਮਲੋਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਜਾਣਕਾਰੀ ਦਿੰਦਿਆਂ ਜਿਲ੍ਹਾਂ ਪੁਲਿਸ ਕਪਤਾਨ ਡਾ.ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਕਥਿਤ ਦੋਸ਼ੀਆਂ ਕੋਲੋਂ ਪੰਜ ਲੱਖ ਦਾ ਸਮਾਨ ਜਿਸ ਵਿੱਚ ਤਿੰਨ ਲੱਖ ਸੱਠ ਹਜ਼ਾਰ ਤੇ ਅੱਸੀ ਹਜ਼ਾਰ ਰੁਪਏ ਦੀ ਅਲਟੋ ਕਾਰ ਅਤੇ ਸੱਠ ਹਜ਼ਾਰ ਰੁਪਏ ਦਾ ਕੈਮਰਾ ਦੀ ਰਿਕਵਰੀ ਕੀਤੀ ਗਈ। ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਹਨਾਂ ਕਥਿਤ ਦੋਸ਼ੀਆ ਵਿੱਚੋਂ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਚੰਦ ਸਿੰਘ 22 ਅਪਰੈਲ 2023 ਨੂੰ ਮੰਡੀ ਗੋਬਿੰਦਗੜ੍ਵ ਵਿੱਚ ਪਿਸਤੌਲ ਦੀ ਨੋਕ ’ਤੇ ਕਰੀਬ 50 ਲੱਖ ਰੁਪਏ ਖੋਹਣ ਵਾਲੀ ਵਾਰਦਾਤ ਵਿੱਚ ਸ਼ਾਮਲ ਸਨ, ਜਿਸ ਸਬੰਧੀ ਮੁਕੱਦਮਾ ਅਪਰਾਧੀਕ ਧਰਾਵਾਂ ਹੇਠ ਥਥਾਣਾ ਮੰਡੀਗੋਬਿੰਦਗੜ੍ਹ ‘ਚ ਦਰਜ ਹੈ, ਜਿਸ ਵਿੱਚ ਇਹ ਦੋਵੇ ਗ੍ਰਿਫਤਾਰ ਹੋਣੇ ਅਜੇ ਬਾਕੀ ਸਨ।
ਮੋਟਰਸਾਈਕਲ ਚੋਰੀ ਕਰਨ ਦੀਆ ਵਾਰਦਾਤਾਂ ਨੂੰ ਵੀ ਦਿੱਤਾ ਅੰਜਾਮ (Robbery Gang Arrested)
ਕਥਿਤ ਦੋਸ਼ੀਆਂ ਤੋਂ ਬਰਾਮਦ ਨਗਦੀ ਤਿੰਨ ਲੱਖ ਸੱਠ ਹਜ਼ਾਰ ਰੁਪਏ ਖੋਹ ਵਾਲੇ ਪੈਸਿਂਆਂ ਵਿੱਚੋ ਹਨ ਅਤੇ ਅਲਟੋ ਕਾਰ ਤੇ ਕੈਮਰਾ ਵੀ ਦੋਸ਼ੀਆਂ ਨੇ ਖੋਹ ਵਾਲੇ ਪੈਸਿਆਂ ਵਿੱਚੋ ਹੀ ਖਰੀਦ ਕੀਤੇ ਹਨ ।ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਕਿ ਇਸ ਗਿਰੋਹ ਦੇ ਮੈਂਬਰਾਂ ਵਿੱਚੋਂ ਕਥਿਤ ਦੋਸ਼ੀ ਅਰਸ਼ਦੀਪ ਸਿੰਘ, ਚੰਦ ਸਿੰਘ ਅਤੇ ਰਵੀ ਆਪਸ ਵਿੱਚ ਮਿਲ ਕੇ ਫਿਰੋਤੀਆਂ ਮੰਗਣ ਅਤੇ ਲੈਣ ਅਤੇ ਮੋਟਰਸਾਈਕਲ ਚੋਰੀ ਕਰਨ ਦੀਆ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਰਹੇ ਹਨ।
ਜਿਹਨਾਂ ਤੋਂ ਹੁਣ ਤੱਕ ਕੁੱਲ ਸੱਤ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ ਜਾ ਚੁੱਕੇ ਹਨ ਜੋ ਕਿ ਇਹਨਾਂ ਨੇ ਲੁਧਿਆਣਾ, ਜਲੰਧਰ ਅਤੇ ਫਰਦੀਕੋਟ ਜ਼ਿਲ੍ਹਿਆ ਵਿੱਚੋ ਚੋਰੀ ਕੀਤੇ ਸਨ। ਇਹ ਬਰਾਮਦ ਮੋਟਰਸਾਈਕਲਾਂ ਵਿੱਚੋਂ ਹੀ ਇੱਕ ਮੋਟਰਸਾਈਕਲ ਮੰਡੀ ਗੋਬਿੰਦਗੜ੍ਹ ਵਿਖੇ ਕੈਸ਼ ਖੋਹ ਵਾਲੀ ਵਾਰਦਾਤ ਵਿੱਚ ਵਰਤਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹੋਰ ਡੁੰਘਾਈ ਨਾਲ ਤਫ਼ਤੀਸ਼ ਜਾਰੀ ਹੈ ਤੇ ਇਨ੍ਹਾਂ ਕੋਲੋਂ ਹੋਰ ਚੋਰੀ ਦੀਆ ਵਾਰਦਾਤਾਂ ਟਰੇਸ ਹੋਣ ਦੀ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਹੈ।