ਯੂਪੀ : ਮਾਇਆਵਤੀ ਨੇ ਖੇਡਿਆ ਮੁਸਲਿਮ ਕਾਰਡ
ਲਖਨਊ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਦਲਿਤ-ਮੁਸਲਿਮ-ਬ੍ਰਾਹਮਣ ਦੇ ਸਮੀਕਰਨ ਦੇ ਬਲ ‘ਤੇ ਆਪਣੀ ਬੇੜੀ ਪਾਰ ਲਾਉਣ ਲਈ ਸਰਗਰਮ ਬਹੁਜਨ ਸਮਾਜ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ 100 ਉਮੀਦਵਾਰਾਂ ਦਾ ਐਲਾਨ ਕੀਤਾ ਬਸਪਾ ਨੇ ਮੁੱਖ ਤੌਰ ‘ਤੇ ਸਮਾਜਵਾਦੀ ਪਾਰਟੀ ਦਾ ਵੋਟ ਬੈਂਕ ਮੰਨੇ ਜਾਣ ਵਾਲੇ ਮੁਸਲਮਾਨਾਂ ਦੀ ਲਗਭਗ 20 ਫੀਸਦੀ ਹਿੱਸੇਦਾਰੀ ਦੇ ਮੱਦੇਨਜ਼ਰ ਇਨ੍ਹਾਂ ਨੂੰ ਆਪਣੇ ਵੱਲੋਂ ਆਕਰਸ਼ਿਤ ਕਰਨ ਲਈ ਪਹਿਲੀ ਸੂਚੀ ‘ਚ 100 ‘ਚੋਂ 36 ਸੀਟਾਂ ‘ਤੇ ਮੁਸਲਿਮ ਉਮੀਦਵਾਰ ਉਤਾਰੇ ਹਨ ਬਸਪਾ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਪਾਰਟੀ ਮੁਖੀ ਮਾਇਆਵਤੀ ਨੇ ਇਨ੍ਹਾਂ ਉਮੀਦਵਾਰਾਂ ਦੇ ਨਾਂਅ ਐਲਾਨ ਕਰਦਿਆਂ ਕਿਹਾ ਕਿ ਬਾਕੀ ਸੀਟਾਂ ‘ਤੇ ਉਮੀਦਵਾਰਾਂ ਦੇ ਨਾਂਅ ਦੀ ਸੂਚੀ ਵੀ ਛੇਤੀ ਹੀ ਜਨਤਕ ਕੀਤੀ ਜਾਵੇਗੀ
ਮਾਇਆਵਤੀ ਨੇ ਲਖਨਊ ‘ਚ ਪ੍ਰੈੱਸ ਕਾਨਫਰਸੰ ‘ਚ ਦੱਸਿਆ ਕਿ ਬਸਪਾ ਨੇ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ 403 ਸੀਟਾਂ ‘ਤੇ ਉਮੀਦਵਾਰ ਤੈਅ ਕਰ ਲਏ Âਲ ਉਨ੍ਹਾਂ ‘ਚੋਂ 87 ਟਿਕਟਾਂ ਦਲਿਤਾਂ ਨੂੰ, 97 ਟਿਕਟਾਂ ਮੁਸਲਮਾਨਾਂ ਨੂੰ ਤੇ 106 ਸੀਟਾਂ ਹੋਰ ਪੱਛੜਾ ਵਰਗ ਨਾਲ ਸਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ
ਉਨ੍ਹਾਂ ਕਿਹਾ ਸੀ ਕਿ ਬਾਕੀ 113 ਸੀਟਾਂ ‘ਤੇ ਅਗੜੀ ਜਾਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਇਨ੍ਹਾਂ ‘ਚ ਬ੍ਰਾਹਮਣਾਂ ਨੂੰ 66, ਸ਼ਤਰੀਆਂ ਨੂੰ 36, ਕਾਇਸਥ ਵੈਸ਼ਯ ਤੇ ਸਿੱਖ ਬਿਰਾਦਰੀ ਦੇ 11 ਵਿਅਕਤੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ