ਸ਼ਰਾਬਬੰਦੀ ਨਾਲ ਬਿਹਾਰ ਬਣੇਗਾ ਮਿਸਾਲ
ਪਟਨਾ ਸਾਹਿਬ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ‘ਚ ਸ਼ਰਾਬਬੰਦੀ ਮੁਹਿੰਮ ਚਲਾਉਣ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜੰਮ ਕੇ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਇਸ ਕਦਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਕੁਝ ਹਫ਼ਤੇ ਪਹਿਲਾਂ ਹੀ ਨੋਟਬੰਦੀ ਦੀ ਹਮਾਇਤ ਕਰਨ ‘ਤੇ ਵੀ ਮੋਦੀ ਨੇ ਨਿਤਿਸ਼ ਦੀ ਸ਼ਲਾਘਾ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਉਤਸਵ ਦੇ ਸਮਾਪਤੀ ਸਮਾਰੋਹ ‘ਚ ਹਿੱਸਾ ਲਿਆ,
ਜਿਸ ‘ਚ ਉਨ੍ਹਾਂ ਨਾਲ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੰਚ ਸਾਂਝਾ ਕੀਤਾ ਮੋਦੀ ਨੇ ਕਿਹਾ ਕਿ ਮੈਂ ਸ਼ਰਾਬ ਦੇ ਖਿਲਾਫ਼ ਮੁਹਿੰਮ ਛੇੜਨ ਲਈ ਨਿਤਿਸ਼ ਕੁਮਾਰ ਨੂੰ ਤਹਿਦਿਲੋਂ ਵਧਾਈ ਦਿੰਦਾ ਹਾਂ ਉਨ੍ਹਾਂ ਕਿਹਾ ਕਿ ਪਰ ਇਸ ਕੰਮ ‘ਚ ਸਿਰਫ਼ ਨਿਤਿਸ਼ ਕੁਮਾਰ ਜਾਂ ਇੱਕ ਪਾਰਟੀ ਦੇ ਯਤਨਾਂ ਨਾਲ ਕੋਸ਼ਿਸ਼ ਨਹੀਂ ਮਿਲੇਗੀ ਸਾਰੀਆਂ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਤੇ ਨਾਗਰਿਕਾਂ ਨੂੰ ਇਸ ਨੂੰ ‘ਜਨ-ਜਨ ਦਾ ਅੰਦੋਲਨ’ ਬਣਾਉਣ ਲਈ ਇਸ ‘ਚ ਹਿੱਸਾ ਲੈਣਾ ਪਵੇਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਸਫ਼ਲ ਸ਼ਰਾਬਬੰਦੀ ਲਾਗੂ ਕਰਕੇ ਪੂਰੇ ਦੇਸ਼ ਸਾਹਮਣੇ ਮਿਸਾਲ ਬਣੇਗਾ ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੂਰੇ ਦੇਸ਼ ‘ਚ ਸ਼ਰਾਬਬੰਦੀ ਲਈ ਕਿਹਾ ਸੀ, ਜਿਸ ਦੇ ਜਵਾਬ ‘ਚ ਮੋਦੀ ਨੇ ਇਹ ਗੱਲ ਕਹੀ ਨਿਤਿਸ਼ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਸਫ਼ਲਤਾਪੂਰਵਕ ਸ਼ਰਾਬਬੰਦੀ ਲਾਗੂ ਕੀਤੀ ਸੀ ਜੋ ਸ਼ੁਰੂ ਤੋਂ ਹੀ ਪ੍ਰਭਾਵ ‘ਚ ਹੈ
ਮੋਦੀ ਤੇ ਨਿਤਿਸ਼ ਇੰਜ ਤਾਂ ਸਿਆਸੀ ਵਿਰੋਧੀ ਰਹੇ ਹਨ ਪਰ ਕੁਝ ਦਿਨ ਪਹਿਲਾਂ ਨੋਟਬੰਦੀ ਦੇ ਮੁੱਦੇ ‘ਤੇ ਇੱਕਜੁਟ ਵਿਰੋਧੀਆਂ ਦੇ ਵਿਰੋਧ ਦੇ ਚੱਲਦਿਆਂ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਇੱਕ ਤਰ੍ਹਾਂ ਤੋਂ ਬੇਕਾਰ ਚੱਲੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਹਮਾਇਤ ਕਰਨ ਲਈ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ ਸੀ
ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਮਾਰੋਹ ਮੌਕੇ ਬਿਹਾਰ ਸਰਕਾਰ ਦੀ ਮੱਦਦ ਕਰਨ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ‘ਚ ਆਪਣੇ ਡਿਪਲੋਮੇਂਟਾਂ ਰਾਹੀਂ ਇਸ ਇਤਿਹਾਸਕ ਉਤਸਵ ਨੂੰ ਮਨਾ ਰਹੀ ਹੈ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ ‘ਚ 350ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸੌ ਕਰੋੜ ਰੁਪਏ ਦਿੱਤੇ ਹਨ ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਤੇ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਵੀ ਬਿਹਾਰ ‘ਚ ਪ੍ਰਕਾਸ਼ ਉਤਸਵ ਲਈ 40-40 ਕਰੋੜ ਰੁਪਏ ਖਰਚ ਕੀਤੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ