CBSE : ਨਤੀਜ਼ਿਆਂ ਨੂੰ ਲੈ ਕੇ ਸਾਰਾ ਦਿਨ ਰਿਹਾ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ’ਚ ਉਤਸ਼ਾਹ

CBSE
ਨਤੀਜੇ ਚੰਗੇ ਆਉਂਣ ’ਤੇ ਖੁਸ਼ੀ ਮਨਾਉਂਦੇ ਵਿਦਿਆਰਥੀ।

12ਵੀਂ ਤੇ 10ਵੀਂ ਜਮਾਤ ਦੇ ਐਲਾਨੇ ਨਤੀਜ਼ਿਆਂ ’ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਛਾਏ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੀਬੀਐਸਈ (CBSE ) ਵੱਲੋਂ ਅੱਜ 12ਵੀਂ ਅਤੇ 10ਵੀਂ ਜਮਾਤ ਦੇ ਐਲਾਨੇ ਨਤੀਜ਼ਿਆਂ ਤੋਂ ਬਾਅਦ ਵਿਦਿਆਥੀਆਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦਾ ਮਹੌਲ ਦਾ ਰਿਹਾ। ਸੀਬੀਐਸਈ ਵੱਲੋਂ ਦੋਵੇਂ ਨਤੀਜ਼ੇ ਇੱਕੋਂ ਦਿਨ ਐਲਾਨਨ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਉੱਤਸੁੱਕਤਾ ਬਣੀ ਰਹੀ ਅਤੇ ਵਿਦਿਆਰਥੀ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਰਹੇ।

ਵਿਦਿਆਰਥੀ ਇੱਕ ਦੂਜੇ ਨੂੰ ਦਿੰਦੇ ਰਹੇ ਵਧਾਈਆਂ (CBSE )

ਜਾਣਕਾਰੀ ਅਨੁਸਾਰ ਸਕਾਲਰ ਫੀਲਡਜ਼ ਪਬਲਿਕ ਸਕੂਲ, ਬੁੱਢਾ ਦਲ ਪਬਲਿਕ ਸਕੂਲ, ਸੇਂਟ ਪੀਟਰਜ਼ ਸਕੂਲ, ਭੁਪਿੰਦਰਾ ਇੰਟਰਨੈਸ਼ਨ ਸਕੂਲ, ਦਿੱਲੀ ਪਬਲਿਕ ਸਕੂਲ ਆਦਿ ਸਕੂਲਾਂ ਦੇ ਨਤੀਜ਼ੇ ਚੰਗੇ ਰਹੇ। ਸੇਂਟ ਪੀਟਰ ਸਕੂਲ ਦੇ 12ਵੀਂ ਦੇ ਏਕਮ ਢਿੱਲੋਂ ਨੇ ਮੈਡੀਕਲ ਵਿੱਚੋਂ 97.2 ਫੀਸਦੀ, ਕਮਰਸ ਵਿੱਚੋਂ ਸਨਵੀਰ ਕੌਰ ਸੋਹੀ ਨੇ 95.6 ਫੀਸਦੀ ਅੰਕ ਅਤੇ ਨਾਨ ਮੈਡੀਕਲ ਵਿੱਚੋਂ ਗੁਰਲੀਨ ਕੌਰ ਵੱਲੋਂ 92.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇੱਧਰ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਮੈਡੀਕਲ ਦੇ ਵਿਦਿਆਰਥੀ ਜਸਦੀਸ ਸਿੰਘ ਨੇ 94.6 ਫੀਸਦੀ ਅੰਕ ਲੈ ਕੇ ਸਕੂਲ ਅੰਦਰੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਗੁਰਸਹਿਜ ਸਿੰਘ ਨੇ 94.2 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਜਦਕਿ ਅਦਿੱਤਿਆ ਵੋਹਰਾ ਨੇ 92.4 ਫੀਸਦੀ ਅੰਕ ਤਨਵੀਰ ਸਿੰਘ ਨੇ 91.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸਨ ਕੀਤਾ।

ਨਤੀਜੇ ਚੰਗੇ ਆਉਂਣ ’ਤੇ ਖੁਸ਼ੀ ਮਨਾਉਂਦੇ ਵਿਦਿਆਰਥੀ।

ਨਾਨ-ਮੈਡੀਕਲ ਦੇ ਵਿਦਿਆਰਥੀਆਂ ਵਿੱਚੋਂ ਦੀਵਾ ਗੋਇਲ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ

ਇਸੇ ਤਰ੍ਹਾਂ ਹੀ ਨਾਨ-ਮੈਡੀਕਲ ਦੇ ਵਿਦਿਆਰਥੀਆਂ ਵਿੱਚੋਂ ਦੀਵਾ ਗੋਇਲ ਨੇ 95 ਫੀਸਦੀ, ਅਰਸਦੀਪ ਕੌਰ ਨੇ 94.2 ਫੀਸਦੀ ਅੰਕ ਪ੍ਰਾਪਤ ਕੀਤੇ। ਇਹਨਾਂ ਵਿਦਿਆਰਥੀਆਂ ਤੋਂ ਇਲਾਵਾ ਵਸਿੰਕਾ ਨੇ 93.6 ਫੀਸਦੀ ਅਤੇ ਮਾਨਿਕ ਸਿੰਗਲਾ ਨੇ 93.6 ਫੀਸਦੀ ਅੰਕ ਪ੍ਰਾਪਤ ਕੀਤੇ।
ਕਾਮਰਸ ਦੀ ਵਿਦਿਆਰਥਣ ਹਰਸਿਮਰਨ ਕੌਰ ਨੇ 86 ਅੰਕ ਪ੍ਰਾਪਤ ਕਰਕੇ ਸਕੂਲ ਚੋਂ ਪਹਿਲਾ, ਹਰਕਰਨ ਸਿੰਘ ਨੇ 82 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ, ਅਭਿਜੋਤ ਸਿੰਘ ਨੇ 79.6 ਫੀਸਦੀ ਅਤੇ ਮਾਨਵਜੋਤ ਸਿੰਘ ਨੇ 78.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਪ੍ਰਿੰਸੀਪਲਾਂ ਦੀ ਤਿੰਨ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਦੀ ਸ਼ੁਰੂਆਤ

ਇਸੇ ਤਰ੍ਹਾਂ ਹੀ ਭੁਪਿੰਦਰਾ ਇੰਟਰਨੈਸਨਲ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜ਼ੇ ਵਿੱਚੋਂ ਕਾਮਰਸ ਦੇ ਵਿਦਿਆਰਥੀਆਂ ਵਿਚੋਂ ਇਸਾ ਸ਼ਰਮਾ 93.8 ਫੀਸਦੀ ਅੰਕ, ਜਦਕਿ ਅਰਸ਼ਦੀਪ ਕੌਰ , ਜਸਕੀਰਤ ਕੌਰ, ਰਾਘਵ ਰਾਜਪਾਲ 93.2 ਫੀਸਦੀ ਅਤੇ 90.4 ਫੀਸਦੀ ਅੰਕਾਂ ਨਾਲ ਸਿਮਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਨਾਨ ਮੈਡੀਕਲ ਵਿੱਚੋਂ ਜਪਨੀਤ ਸਿੰਘ ਨੇ 96.4 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, 96.2 ਫੀਸਦੀ ਅੰਕਾਂ ਨਾਲ ਸਕਸਮ ਰਾਜੀਵ ਬਜਾਜ ਦੂਜਾ ਸਥਾਨ 95.6 ਫੀਸਦੀ ਅੰਕਾਂ ਨਾਲ ਇਸਾਨ ਸਿੰਗਲਾ ਅਤੇ ਕਿ੍ਰਸਟੀ ਅਰੋੜਾ ਨੇ ਤੀਜਾ ਸਥਾਨ , ਵਰੁਣ ਕੌਸਲ ਨੇ 95 ਫੀਸਦੀ ਅੰਕਾਂ ਨਾਲ ਚੌਥਾ ਹਾਸਲ ਕੀਤਾ।  ਮੈਡੀਕਲ ਵਿੱਚੋਂ ਸਮਰਥ ਸਿੰਘ ਢਿੱਲੋਂ ਨੇ 93.6 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ , ਨਿਸਚੇ ਸਿੰਘ ਚੌਧਰੀ 92.8 ਅੰਕ , ਪ੍ਰਭਨੂਰ ਸਿੰਘ ਆਹੂਜਾ ਨੇ 92.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਦਸਵੀਂ ਚੋਂ ਸਿਮਰਨਦੀਪ ਕੌਰ ਨੇ 99 ਫੀਸਦੀ ਅੰਕ ਕੀਤੇ ਪ੍ਰਾਪਤ (CBSE )

ਸ਼ਾਨਦਾਰ ਨਤੀਜੇ ਆਉਣ ’ਚੇ ਸਕਾਲਰ ਫੀਡਲਜ਼ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਸਟਾਫ ਨਾਲ।

ਇੱਧਰ ਸਕਾਲਰ ਫੀਡਲਜ਼ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 10ਵੀਂ ਜਮਾਤ ਵਿੱਚੋਂ 99 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿਮਰਨਦੀਪ ਕੌਰ ਨੇ ਸਮਾਜਿਕ ਵਿਗਿਆਨ ਅਤੇ ਇਨਫਰਾਮੇਸ਼ਨ ਟੈਕਨੌਲਜੀ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। CBSE ਇਸ ਸਕੂਲ ਦੇ ਪਾਰਸ ਸ਼ਰਮਾ ਨੇ 96.4 ਫੀਸਦੀ ਅਤੇ ਅਰਸ਼ਪ੍ਰੀਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸੇਂਟ ਪੀਟਰ ਸਕੂਲ ਦੇ ਵਿਦਿਆਰਥੀ ਹਰਜੱਸ ਸਿੰਘ ਭਾਟੀਆ ਵੱਲੋਂ 98.4 ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ, ਹਰਨੂਰ ਕੌਰ ਗਿੱਲ ਵੱਲੋਂ 98.2 ਫੀਸਦੀ ਅੰਕ ਲੈਕੇ ਦੂਜਾ ਸਥਾਨ, ਅਸ਼ਮੀ ਸੈਨੀ ਵੱਲੋਂ 98 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।