ਆਪ ਵਿਧਾਇਕ ਮੋਟਰ ਸਾਈਕਲ ’ਤੇ ਬੈਠ ਕੇ ਹੋਇਆ ਫਰਾਰ
(ਰਾਜਨ ਮਾਨ) ਜਲੰਧਰ। ਲੋਕ ਸਭਾ ਹਲਕਾ ਜਲੰਧਰ ਦੀ ਅੱਜ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਦੂਸਰੇ ਹਲਕਿਆਂ ਤੋਂ ਆਏ ਆਗੂਆਂ ਅਤੇ ਵਿਧਾਇਕਾਂ ਨੂੰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਵੱਟੋ ਵੱਟ ਭਜਾਇਆ ਅਤੇ ਜਲੰਧਰ ਛਾਉਣੀ ਹਲਕੇ ਵਿੱਚ ਆਪ ਵਿਧਾਇਕ ਲੋਕਾਂ ਤੋਂ ਛੁੱਟ ਕੇ ਮੋਟਰਸਾਈਕਲ ’ਤੇ ਬੈਠ ਕੇ ਭੱਜ ਗਿਆ। (Jalandhar Election) ਇਸ ਚੋਣ ਵਿਚ ਪੁਲਿਸ ਨੇ ਭਾਵੇਂ ਅਮਨ-ਅਮਾਨ ਅਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਦੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਸਨ ਪਰ ਦੋ ਦਰਜਨ ਤੋਂ ਵੱਧ ਥਾਵਾਂ ‘ਤੇ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਬਹਾਰੋਂ ਆਏ ਆਪ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਦੇ ਹਵਾਲੇ ਕੀਤੇ।
ਇਹ ਵੀ ਪੜ੍ਹੋ : ਜੋ ਵੋਟਰ ਲਾਈਨ ’ਚ ਲੱਗੇ ਹਨ ਉਨਾਂ ਦੀ ਵੋਟ ਜ਼ਰੂਰ ਪਵੇਗੀ : ਮੁੱਖ ਮੰਤਰੀ
ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪਿੰਡ ਰੂਪੇਵਾਲ ਬੂਥ ਨੰਬਰ 92 ਤੋਂ ਬਾਬਾ ਬਕਾਲਾ ਤੋਂ ਆਪ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਵਿਧਾਇਕ ਲਾਡੀ ਨੇ ਮੌਕੇ ‘ਤੇ ਐਸਐਚਓ ਸ਼ਾਹਕੋਟ ਤੇ ਡੀਐਸਪੀ ਨੂੰ ਫੋਨ ਕੀਤਾ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ।
ਦੋ ਦਰਜਨ ਤੋਂ ਵੱਧ ਆਪ ਦੇ ਆਗੂ ਭਜਾਏ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਦਰਜਨ ਭਰ ਪਿੰਡਾਂ ਵਿੱਚੋਂ ਉਨ੍ਹਾ ਨੇ ਆਪ ਦੇ ਦੂਜੇ ਜਿਲ੍ਹਿਆਂ ਵਿੱਚੋਂ ਆਏ ਵਰਕਰਾਂ ਨੂੰ ਭਜਾਇਆ ਬੂਥਾਂ ‘ਤੇ ਬੈਠੇ ਹੋਏ ਸਨ ਤੇ ਪਿੰਡਾਂ ਵਿੱਚ ਲੋਕਾਂ ਨੂੰ ਡਰਾ ਧਮਕਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਬੁੱਢਿਆਣਾ,ਹਜ਼ਾਰਾ,ਹਰੀਪੁਰ,ਬਿਆਸ ਪਿੰਡ ਤੁ ਦੁਰਾਵਾਂ ਸਮੇਤ ਦਰਜਨ ਭਰ ਪਿੰਡਾਂ ਵਿੱਚ ਆਪ ਦੇ ਬਾਹਰਲੇ ਬੰਦੇ ਆ ਕੇ ਬੈਠੇ ਹਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਚੋਣ ਕਮਿਸ਼ਨ ਵੀ ਕੁਝ ਨਹੀਂ ਕਰ ਰਿਹਾ। ਫਿਲੌਰ ਹਲਕੇ ਵਿੱਚ ਲੱਕੜ ਮੰਡੀ ਰੋਡ ‘ਤੇ ਆਪ ਦੇ ਦੋ ਵਰਕਰਾਂ ਨੂੰ ਕਾਬੂ ਕੀਤਾ। ਪੁੱਛ ਪੜਤਾਲ ਕਰਨ ‘ਤੇ ਆਪ ਦੇ ਵਰਕਰਾਂ ਨੇ ਕਿਹਾ ਕਿ ਉਹ ਬੀਜ ਲੈਣ ਲਈ ਆਏ ਹੋਏ ਸਨ।
ਕਈਆਂ ਨੂੰ ਕੀਤਾ ਪੁਲਿਸ ਦੇ ਹਵਾਲੇ (Jalandhar Election)
ਇਸੇ ਤਰ੍ਹਾਂ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਆਪ ਦੇ ਵਿਧਾਇਕ ਨੂੰ ਕਥਿਤ ਤੌਰ ’ਤੇ ਪੈਸੇ ਵੰਡਣ ਦਾ ਦੋਸ਼ ਲਾਉਂਦਿਆਂ ਜਲੰਧਰ ਛਾਉਣੀ ਦੇ ਬੂਥ ਨੰਬਰ 105 `ਤੇ ਲੋਕਾਂ ਨੇ ਆਪ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਘੇਰ ਲਿਆ। ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਜਦੋਂ ਆਪ ਦੇ ਵਿਧਾਇਕ ਨੂੰ ਬਾਹੋਂ ਫੜਕੇ ਪੁਲਿਸ ਬੁਲਾਉਣ ਦੀ ਗੱਲ ਕੀਤੀ ਤਾਂ ਆਪ ਦੇ ਵਿਧਾਇਕ ਭੋਲਾ ਨੇ ਕਿਹਾ ਕਿ ਤੁਸੀਂ ਮੈਨੂੰ ਹੱਥ ਨਹੀਂ ਲਾ ਸਕਦੇ। ਪੁਲਿਸ ਕੋਲ ਸ਼ਿਕਾਇਤ ਕਰਨ ’ਤੇ ਵੀ ਉਸ ਨੇ ਜਵਾਬ ਦਿੱਤਾ ਕਿ ਤੁਸੀਂ ਸ਼ਿਕਾਇਤ ਕਰ ਲਵੋਂ । ਏਨੇ ਨੂੰ ਆਪ ਦਾ ਵਿਧਾਇਕ ਮੋਟਰ ਸਾਈਕਲ ’ਤੇ ਫਰਾਰ ਹੋ ਗਿਆ। ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਨੇ ਆਪ ਦੇ ਵਿਧਾਇਕ ਦੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਧੀਣਾ ਵਿੱਚ ਵੀ ਇੱਕ ਆਪ ਦੇ ਵਿਦਾਇਕ ਵੱਲੋਂ ਕਥਿਤ ਤੌਰ ’ਤੇ ਪੈਸੇ ਵੰਡਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਆਪ ਦਾ ਵਿਧਾਇਕ ਦਲਜੀਤ ਸਿੰਘ ਭੋਲਾ ਤੇ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਆਪਸ ਵਿੱਚ ਬਹਿਸ ਕਰਦੇ ਹੋਏ ।