ਸ਼ਾਮ ਦੇ 6 ਵਜੇ ਤੱਕ ਹੋਵੇਗੀ ਵੋਟਿੰਗ
(ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ਲੋਕ ਸਭਾ ਜਿਮਨੀ ਚੋਣਾਂ (Jalandhar by Elections) ਹੋ ਰਹੀਆਂ ਹਨ। ਇਸ ਦੌਰਾਨ ਲੋਕਾਂ ਦੀ ਉਤਸ਼ਾਹ ਕਾਫੀ ਨਜ਼ਰ ਆ ਰਿਹਾ ਹੈ। ਸ਼ਾਮ ਪੰਜ ਵਜੇ ਤੱਕ 50.27 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਹਾਲੇ ਵੀ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਮੀਆਂ-ਲੰਮੀਆਂ ਕਤਰਾਂ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਮੁੱਖ ਮੰੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਜੋ ਵੀ ਪੋਲਿੰਗ ਸਟੇਸ਼ਨ ’ਤੇ ਲਾਈਨ ’ਚ ਲੱਗੇ ਹਨ ਉਨਾਂ ਦੀ ਵੋਟ ਜ਼ਰੂਰੀ ਪਵੇਗੀ। ਉਸ ਦੇ ਲਈ ਭਾਵੇ ਕਿੰਨਾ ਵੀ ਸਮਾਂ ਕਿਉਂ ਨਾ ਲੱਗ ਜਾਵੇ।
ਸ਼ਾਮ ਦੇ 6 ਵਜੇ ਤੱਕ ਵੋਟਿੰਗ ਦਾ ਮਤਲਬ ਹੈ ਕਿ ਜੋ ਵੀ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਤੇ ਲਾਈਨ ਵਿੱਚ ਲੱਗ ਗਏ ਓਹਨਾਂ ਦੀ ਵੋਟ ਜ਼ਰੂਰ ਪਵੇਗੀ ਭਾਂਵੇ ਜਿੰਨਾ ਮਰਜ਼ੀ ਸਮਾਂ ਲੱਗੇ…ਇਸ ਕਰਕੇ ਆਖ਼ਰੀ ਘੰਟੇ ਚ ਪੋਲਿੰਗ ਬੂਥ ਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣੋ..ਇਨਕਲਾਬ ਜ਼ਿੰਦਾਬਾਦ
— Bhagwant Mann (@BhagwantMann) May 10, 2023
ਮਾਨ ਨੇ ਟਵੀਟ ਕਰਕੇ ਲਿਖਿਆ ਕਿ ਸ਼ਾਮ ਦੇ 6 ਵਜੇ ਤੱਕ ਵੋਟਿੰਗ ਦਾ ਮਤਲਬ ਹੈ ਕਿ ਜੋ ਵੀ ਵੋਟਰ 6 ਵਜੇ ਤੱਕ ਪੋਲਿੰਗ ਸਟੇਸ਼ਨ ਤੇ ਲਾਈਨ ਵਿੱਚ ਲੱਗ ਗਏ ਓਹਨਾਂ ਦੀ ਵੋਟ ਜ਼ਰੂਰ ਪਵੇਗੀ ਭਾਂਵੇ ਜਿੰਨਾ ਮਰਜ਼ੀ ਸਮਾਂ ਲੱਗੇ…ਇਸ ਕਰਕੇ ਆਖ਼ਰੀ ਘੰਟੇ ਚ ਪੋਲਿੰਗ ਬੂਥ ਤੇ ਪਹੁੰਚ ਕੇ ਇਤਿਹਾਸ ਦਾ ਹਿੱਸਾ ਬਣੋ..ਇਨਕਲਾਬ ਜ਼ਿੰਦਾਬਾਦ