ਅਬੋਹਰ ਤੇ ਫਾਜਿ਼ਲਕਾ ਟਰੱਕ ਯੁਨੀਅਨਾਂ ਨੂੰ ਲੱਗੇ ਤਾਲੇ | Truck Union
ਫਾਜਿ਼ਲਕਾ (ਰਜਨੀਸ਼ ਰਵੀ)। ਅਖੌਤੀ ਟਰੱਕ ਯੂਨੀਅਨਾਂ ਦੇ ਨਾਂਅ ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆ ਖਿਲਾਫ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਪੁਲਿਸ ਵਿਭਾਗ ਨੂੰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ 2017 ਦੇ ਨੋਟੀਫਿਕੇਸ਼ਨ ਅਨੁਸਾਰ ਟਰੱਕ ਯੂਨੀਅਨਾਂ ਦੇ ਕੋਈ ਹੋਂਦ ਨਹੀਂ ਹੈ ਅਤੇ ਸਾਰੇ ਆਪ੍ਰੇਟਰ ਅਤੇ ਵਪਾਰੀ ਆਪਣੀ ਸਹਿਮਤੀ ਨਾਲ ਮਾਲ ਦੀ ਢੋਆ ਢੁਆਈ ਕਰਨ ਲਈ ਸੁਤੰਤਰ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਪਾਰੀ ਕਿਸੇ ਵੀ ਆਪ੍ਰੇਟਰ ਰਾਹੀਂ ਮਾਲ ਢੁਆਈ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਯੁਨੀਅਨਾਂ ਭੰਗ ਹਨ
ਇਸਤੋਂ ਬਾਅਦ ਫਾਜਿਲ਼ਕਾ ਅਤੇ ਅਬੋਹਰ ਦੀਆਂ ਟਰੱਕ ਯੁਨੀਅਨਾਂ ਤੇ ਤਾਲੇ ਲਗਾ ਦਿੱਤੇ ਗਏ । ਫਾਜਿਲ਼ਕਾ ਦੇ ਆਪ੍ਰੇਟਰਾਂ ਨੇ ਖੁਦ ਹੀ ਯੁਨੀਅਨ ਨੂੰ ਤਾਲਾ ਲਗਾ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਗਈਆਂ ਸੀ ਜਦ ਕਿ ਅਬੋਹਰ ਵਿਖੇ ਡਿਊਟੀ ਮੈਜਿਸਟੇ੍ਰਟ ਅਤੇ ਪੁਲਿਸ ਵਿਭਾਗ ਦੀ ਹਾਜਰੀ ਵਿਚ ਤਾਲਾ ਲਗਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਰ ਦਿੱਤਾ ਵੱਡੀ ਕਾਮਯਾਬੀ ਦਾ ਐਲਾਨ, ਤੁਸੀਂ ਵੀ ਪੜ੍ਹੋ
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਮਿਲ ਰਹੀਆਂ ਸਿ਼ਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ੇਕਰ ਕੋਈ ਯੁਨੀਅਨ ਖੁੱਲੀ ਹੋਈ ਹੈ ਤਾਂ ਉਸਨੂੰ ਤਾਲਾ ਲਗਾ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਕਤ ਵਪਾਰ ਲਈ ਸਰਕਾਰ ਵੱਲੋਂ ਯੁਨੀਅਨਾਂ ਨੂੰ ਭੰਗ ਕੀਤਾ ਗਿਆ ਸੀ ਤਾਂ ਜੋ ਸਾਰੇ ਟਰੱਕ ਆਪ੍ਰੇਟਰ ਆਪਣੀ ਮਰਜੀ ਨਾਲ ਆਪਣਾ ਕਾਰੋਬਾਰ ਕਰ ਸਕਨ ਅਤੇ ਵਪਾਰੀ ਵੀ ਜਿਸ ਮਰਜੀ ਟਰੱਕ ਆਪ੍ਰੇਟਰ ਦੀਆਂ ਸੇਵਾਵਾਂ ਮਾਲ ਢੁਆਈ ਲਈ ਲੈ ਸਕਨ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਅਜਿਹੇ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਕਾਨੂੰਨ ਆਪਣਾ ਕੰਮ ਕਰੇਗਾ।