ਖੇਤ ਮਜ਼ਦੂਰਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕੀਤਾ ਵਿਰੋਧ | Panchayat
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਅੱਜ ਪਿੰਡ ਨਮੋਲ ‘ਚ ਪੰਚਾਇਤੀ ਰਿਜ਼ਰਵ ਕੋਟੇ ਜਮੀਨ (Panchayat) ਦੀ ਬੋਲੀ ਰੱਦ ਕਰਵਾਈ ਗਈ। ਬੋਲੀ ਰੱਦ ਕਰਵਾਉਣ ਤੋ ਬਾਦ ਖੇਤ ਮਜ਼ਦੂਰਾਂ ਦੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਅਤੇ ਜਿਲ੍ਹਾ ਪ੍ਰਧਾਨ ਬਲਜੀਤ ਨਮੋਲ ਨੇ ਕਿਹਾ ਕਿ ਪੰਚਾਇਤੀ ਜਮੀਨ ਦੀ ਬੋਲੀ ਕਰਵਾਉਣ ਲਈ ਬੀਡੀਪੀਓ ਸੁਨਾਮ ਸੰਜੀਵ ਕੁਮਾਰ ਅਤੇ ਪੰਚਾਇਤ ਸੈਕਟਰੀ ਗੁਰਤੇਜ ਸਿੰਘ ਪਹੁੰਚੇ।
ਉਨ੍ਹਾਂ ਪਹਿਲਾ ਜਰਨਲ ਜਮੀਨ ਦੀ ਬੋਲੀ ਸੁਰੂ ਕੀਤੀ ਪਰ ਬੋਲੀ ਸਿਰੇ ਨਾ ਚੜੀ ਕਿਓਕਿ ਬੋਲੀਕਾਰਾ ਨੇ ਪਿਛਲੇ ਸਾਲ ਨਾਲੋ ਘੱਟ ਰੇਟ ਦੀ ਮੰਗ ਰੱਖੀ। ਉਸ ਤੋ ਬਾਦ ਰਿਜ਼ਰਵ ਕੋਟੇ ਦੀ ਬੋਲੀ ਸੁਰੂ ਹੋਈ ਪਰ ਖੇਤ ਮਜ਼ਦੂਰਾਂ ਨੇ ਕਿਹਾ ਕਿ ਅਸੀ ਬੋਲੀ ਬਾਦ ‘ਚ ਦੇਵਾਗੇ ਪਹਿਲਾ ਇਹ ਦੱਸਿਆ ਜਾਵੇ ਕਿ ਸਾਨੂੰ ਜਮੀਨ ਕਿੰਨੀ ਦਿੱਤੀ ਜਾਵੇਗੀ।
ਪੰਚਾਇਤ ਸੈਕਟਰੀ ਨੇ ਕਿਹਾ ਕਿ ਸੱਤ ਏਕੜ੍ ਦੀ ਬੋਲੀ ਹੋਵੇਗੀ ਅਤੇ ਦੋ ਏਕੜ੍ ‘ਚ ਸਟੇਡੀਅਮ ਬਣੇਗਾ। ਇਸ ਗੱਲ ਦਾ ਮਜ਼ਦੂਰਾਂ ਨੇ ਵਿਰੋਧ ਕੀਤਾ ਜਿਸ ਕਾਰਨ ਬੋਲੀ ਰੱਦ ਹੋ ਗਈ। ਮਜ਼ਦੂਰਾਂ ਨੇ ਕਿਹਾ ਕਿ ਕਿਸੇ ਵੀ ਕੀਮਤ ਦੇ ਸਾਡੀ ਜਮੀਨ ਚੋ ਸਟੇਡੀਅਮ ਨਹੀ ਬਣਨ ਦੇਵਾਗੇ ਅਤੇ ਅਖੀਰ ਤੇ ਖੇਤ ਮਜ਼ਦੂਰਾਂ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਰੋਧ ਕੀਤਾ ਕਿਓਕਿ ਅਮਨ ਅਰੋੜਾ ਦੇ ਹੁਕਮਾ ਅਨੁਸਾਰ ਸਟੇਡੀਅਮ ਬਣ ਰਿਹਾ ਹੈ। ਅੱਜ ਦੀ ਰੈਲੀ ‘ਚ ਮੇਜਰ ਸਿੰਘ ਭੋਲਾ, ਦੇਸਾ ਸਿੰਘ, ਪ੍ਰਗਟ ਸਿੰਘ, ਸੇਵਕ ਸਿੰਘ, ਰਾਮ ਸਿੰਘ, ਬਲਜੀਤ ਸਿੰਘ ਅਤੇ ਚਮਕੋਰ ਸਿੰਘ ਸਾਮਿਲ ਸਨ।