ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਕਰਵਾਈ ਜਾ ਰਹੀ ਹੈ 5 ਦਿਨਾਂ ਯੋਗਸ਼ਾਲਾ ਮੁਹਿੰਮ | Benefits of Yoga
ਫਾਜ਼ਿਲਕਾ (ਰਜਨੀਸ਼ ਰਵੀ)। ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸ਼ਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ *ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਸ਼ਾਂਤੀ ਮਿਲਦੀ ਹੈ।ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 5 ਦਿਨਾਂ ਯੋਗਸ਼ਾਲਾ ਮੁਹਿੰਮ ਚਲਾਈ ਜਾ ਰਹੀ ਹੈ।
5 ਦਿਨਾਂ ਯੋਗਸ਼ਾਲਾ ਮੁਹਿੰਮ ਦੇ ਤੀਜੇ ਦਿਨ ਬੁਲਾਰੇ ਨੇ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਦੇ ਅਨੇਕਾ ਫਾਇਦੇ ਹਨ ਬਸ ਜ਼ਰੂਰਤ ਹੈ ਸਾਨੂੰ ਇਸ ਨੂੰ ਰੋਜਾਨਾ ਕਰਨ ਦੀ ਤੇ ਇਸ ਦੀ ਆਦਤ ਪਾਉਣ ਦੀ।ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਯੋਗਾ ਕਰਨ ਨਾਲ ਮਨ ‘ਚ ਸਕਾਰਾਤਮਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਥੇ ਸ਼ਰੀਰ ਵੀ ਸਿਹਤਮੰਤ ਬਣਦਾ ਹੈ।
ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸਾਰਾ ਦਿਨ ਸਾਡੇ ਸ਼ਰੀਰ ‘ਚ ਤਾਜਗੀ ਰਹਿੰਦੀ ਹੈੈ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸ਼ਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਸ਼ਰੀਰ ਬਹੁਤ ਹੀ ਅਣਮੋਲ ਹੈ ਇਸ ਨੂੰ ਅਜਾਈ ਨੀ ਗਵਾਉਣਾ ਚਾਹੀਦਾ, ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।
ਕਸ਼ਟ ਨਿਵਾਰਨ ਯੋਗ ਆਸ਼ਰਮ ਦੇ ਯੋਗ ਗੁਰੂ ਆਚਾਰਿਆ ਕਰਨ ਦੇਵ ਵ¤ਲੋਂ ਵੱਖ-ਵੱਖ ਯੋਗ ਆਸਣ ਕਰਵਾਉਣ ਦੇ ਨਾਲ-ਨਾਲ ਉਸਦੇ ਮਹ¤ਤਵ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸ਼ਰੀਰ ਅੰਦਰ ਸ਼ੁੱਧ ਹਵਾ ਦਾ ਗ੍ਰਹਿਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਇਕ ਆਸਣ ਦਾ ਆਪਣਾ—ਆਪਣਾ ਫਾਇਦਾ ਹੈ ਤੇ ਹਰ ਕਿਸੇ ਨੂੰ ਰੋਜਾਨਾ ਅਧਾ ਤੋਂ ਲੈ ਕੇ ਇਕ ਘੰਟਾ ਯੋਗਾ ਕਰਨਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਫਿਟ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ।