ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਸੂਬੇ ਪੰਜਾਬ ਛੋਟੇ ਜਿਹੇ ਪਿੰ...

    ਛੋਟੇ ਜਿਹੇ ਪਿੰਡ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਨੂੰ ਭੇਜੇ 101 ਵਧਾਈ ਸੰਦੇਸ਼

    MSG

    ਜਗਰਾਓਂ (ਜਸਵੰਤ ਰਾਏ)। ਡੇਰਾ ਸੱਚਾ ਸੌਦਾ ਦੇ ‘ਰੂਹਾਨੀ ਸਥਾਪਨਾ ਦਿਵਸ’ ਦੀ ਖੁਸ਼ੀ ’ਚ ਡੇਰਾ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।

    ਇਸੇ ਤਹਿਤ ਜਗਰਾਓਂ ਦੇ ਨੇੜਲੇ ਛੋਟੇ ਜਿਹੇ ਪਿੰਡ ਕੋਠੇ ਪੋਨਾ ਦੇ ਸ਼ਰਧਾਲੂਆਂ ਵੱਲੋਂ ਵੀ ਆਪਣੇ ਗੁਰੂ ਪ੍ਰਤੀ ਸ਼ਰਧਾ ਰੱਖਦੇ ਹੋਏ 101 ਵਧਾਈ ਸੰਦੇਸ਼ ਭੇਜੇ ਗਏ ਹਨ। ਇਸ ਸਬੰਧੀ ਪਿੰਡ ਕੋਠੇ ਪੋਨਾ ਦੇ ਪ੍ਰੇਮੀ ਸੇਵਕ ਦਰਸ਼ਨ ਇੰਸਾਂ ਸਮੇਤ ਹੋਰ ਮੈਂਬਰਾਂ ਦੱਸਿਆ ਕਿ ਪੂਜਨੀਕ ਗੁਰੂ ਵੱਲੋਂ ਸ਼ੁਰੂ ਕੀਤਾ ਗਿਆ ਮਾਨਵਤਾ ਦੀ ਭਲਾਈ ਦਾ ਇਹ ਪੱਵਿਤਰ ਦਿਹਾੜਾ ਜਿਸ ਨੂੰ ਸਾਧ-ਸੰਗਤ ਬੜੇ ਹੀ ਉਤਸ਼ਾਹ ਨਾਲ ਮਨਾਉਂਦੀ ਹੋਈ ਆਪਣੇ ਮੁਰਸ਼ਿਦ ਨੂੰ ਵਧਾਈ ਸੰਦੇਸ਼ ਭੇਜਦੀ ਹੈ।

    ਜਿਸ ਵਿੱਚ ਪਿੰਡ ਦੇ ਸ਼ਰਧਾਲੂਆਂ ਵੱਲੋਂ ਵੀ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸਥਾਨਕ ਬਲਾਕਾਂ ਦੇ ਸ਼ਰਧਾਲੂਆਂ ਵੱਲੋਂ ਵੀ ਪੂਜਨੀਕ ਗੁਰੂ ਜੀ ਨੂੰ ਕਈ ਦਿਨਾਂ ਤੋਂ ਸਥਾਨਕ ਡਾਕ ਘਰ ’ਚ ਸਪੀਡ ਪੋਸਟ ਰਾਹੀਂ ਸੈਂਕੜਿਆਂ ਦੀ ਤਾਦਾਦ ’ਚ ਵਧਾਈ ਸੰਦੇਸ਼ ਭੇਜੇ ਗਏ ਹਨ। ਬਲਾਕ ਦਾ ਹਰ ਕੋਈ ਸ਼ਰਧਾਲੂ ਗੁਰੂ ਜੀ ਨੂੰ ਵਧਾਈ ਸੰਦੇਸ਼ ਭੇਜ ਕੇ ਆਪਣੇ ਪਿਆਰ ਦਾ ਇਜਹਾਰ ਕਰ ਰਿਹਾ ਹੈ ਜਿਸ ਨਾਲ ਡਾਕ ਘਰ ਵਿਖੇ ਵੀ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here