ਕੌਮੀ ਪੱਧਰ ’ਤੇ ਚਾਂਦੀ ਦਾ ਤਮਗਾ ਹਾਸਲ
(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਹਲਕਾ ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ ਦੀ ਜੰਮਪਲ ਨੈੱਟਬਾਲ ਖਿਡਾਰਣ ਪਰਵਿੰਦਰ ਕੌਰ ਪੁੱਤਰੀ ਸੁਖਮੰਦਰ ਸਿੰਘ ਨੇ ਕੌਮੀ ਪੱਧਰ ’ਤੇ ਚਾਂਦੀ ਦਾ ਤਮਗਾ ਹਾਸਲ ਕਰਕੇ ਆਪਣੇ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਪੂਰੇ ਭਾਰਤ ’ਚ ਚਮਕਾਇਆ ਹੈ। ਇਸ ਕਾਬਲੀਅਤ ਲਈ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪਿੰਡ ਪੁੱਜਣ ’ਤੇ ਪਿੰਡ ਗਿਲਜੇਵਾਲਾ ਦੀ ਡੇਰਾ ਸੱਚਾ ਸੌਦੇ ਦੀ ਸਾਧ ਸੰਗਤ 85 ਮੈਂਬਰ ਹਰਚਰਨ ਸਿੰਘ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਪ੍ਰਗਟ ਸਿੰਘ ਇੰਸਾਂ ,ਜਗਰੂਪ ਸਿੰਘ ਇੰਸਾਂ, ਪ੍ਰਿਥੀ ਸਿੰਘ ਇੰਸਾਂ, ਹੰਸਰਾਜ ਇੰਸਾਂ, ਤੇਜ ਸਿੰਘ , ਸੁਰਿੰਦਰ ਸਿੰਘ, ਰੋਸ਼ਨ ਲਾਲ ਇੰਸਾਂ ਆਦਿ ਨੇ ਪਰਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਕਿੱਟ ਦੇ ਕੇ ਤੇ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਦਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ। (Sports News)
ਇਸ ਮੌਕੇ ਪਰਵਿੰਦਰ ਕੌਰ ਦੇ ਤਾਏ ਦੇ ਮੁੰਡੇ ਅਮਨਦੀਪ ਸਿੰਘ ਗੋਦਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਤੰਗੀਆਂ ਤੁਰਸ਼ੀਆਂ ਨਾਲ ਆਪਣੀ ਬੱਚੀ ਨੂੰ ਪੜ੍ਹਾਈ ਦੇ ਨਾਲ-ਨਾਲ ਨੈੱਟਬਾਲ ਖੇਡ ਨਾਲ ਜੋੜ ਕੇ ਰੱਖਿਆ ਤੇ ਉਸਦੀ ਪੜ੍ਹਾਈ ਤੇ ਖੇਡ ਜਾਰੀ ਰੱਖੀ। ਜ਼ਿਕਰਯੋਗ ਹੈ ਕਿ ਪੂਜਾ ਕੌਰ ਨੇ 36ਵੀਂ ਨੈਸ਼ਨਲ ਗੇਮਜ ਨੈੱਟਬਾਲ 2022 ’ਚ ਗੁਜਰਾਤ ਵਿਖੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਉਨ੍ਹਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ। (Sports News)
ਇਸ ਮੌਕੇ ਪਰਵਿੰਦਰ ਕੌਰ ਨੇ ਦੱਸਿਆ ਕਿ ਉਹ ਅੱਠਵੀ ਕਲਾਸ ਤੋ ਹੀ ਨੈੱਟਬਾਲ ਖੇਡਣਾ ਪਿੰਡ ਦੇ ਸਕੂਲ ਤੋਂ ਸ਼ਰੂ ਕਰ ਦਿੱਤਾ ਸੀ । ਉਹਨਾਂ ਕਿਹਾ ਮੈਂ ਹੁਣ ਤੱਕ 12 ਨੈਸ਼ਨਲ ਖੇਡ ਚੁੱਕੀ ਹਾਂ ਇਹ ਪਹਿਲੀ ਹੋਇਆ ਜੋ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡਾ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨ ਕੀਤਾ । ਉਹਨਾਂ ਡੇਰਾ ਸੱਚਾ ਸੌਦੇ ਦੀ ਸਾਧ-ਸੰਗਤ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ,ਸੁਖਦੇਵ ਸਿੰਘ,ਸੁਖਮੰਦਰ ਸਿੰਘ,ਜੀਤ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ