ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਓਬੀਸੀ ਵੈੱਲਫੇਅ...

    ਓਬੀਸੀ ਵੈੱਲਫੇਅਰ ਫਰੰਟ ਪੰਜਾਬ ਗੋਲਡੀ ਕੰਬੋਜ ਦੇ ਹੱਕ ਵਿੱਚ ਡਟਿਆ

    OBC Welfare Front

    ਪੰਜਾਬ ਦੇ ਓ ਬੀ ਸੀ ਸਮਾਜ ਦੇ ਕਿਸੇ ਵੀ ਆਗੂ ਖਿਲਾਫ ਕੂੜ ਪ੍ਰਚਾਰ ਬਰਦਾਸ਼ਿਤ ਨਹੀ: ਹਾਂਡਾ, ਖੱਤਰੀਵਾਲਾ

    ਗੁਰੂਹਰਸਹਾਏ (ਸਤਪਾਲ ਥਿੰਦ)। ਓ ਬੀ ਸੀ ਸਮਾਜ ਨਾਲ ਸਬੰਧ ਰੱਖਣ ਵਾਲੇ ਜਗਦੀਪ ਗੋਲਡੀ ਕੰਬੋਜ ਵਿਧਾਇਕ ਜਲਾਲਾਬਾਦ ਖਿਲਾਫ ਸੋਸ਼ਲ ਮੀਡੀਆ ਉੱਪਰ ਕੁੱਝ ਲੋਕਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਖਿਲਾਫ ਆਪਣਾ ਸਖਤ ਪ੍ਰਤੀਕਰਮ ਜਾਹਿਰ ਕਰਦਿਆਂ ਓ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਨੇ ਗੋਲਡੀ ਕੰਬੋਜ ਦੇ ਹੱਕ ਵਿੱਚ ਡੱਟ ਕੇ ਖੜਨ ਦਾ ਐਲਾਨ ਕਰ ਦਿੱਤਾ ਹੈ।

    ਸਾਡੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਓ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਦੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਖੱਤਰੀਵਾਲਾ ਅਤੇ ਸੂਬਾ ਜਨਰਲ ਸਕੱਤਰ ਪੰਜਾਬ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਸੰਸਥਾ ਵਿੱਚ ਕੰਮ ਕਰ ਰਹੇ ਓ ਬੀ ਸੀ ਸਮਾਜ ਦੇ ਕਿਸੇ ਵੀ ਆਗੂ ਖਿਲਾਫ ਅਗਰ ਕਿਸੇ ਵੱਲੋਂ ਵੀੰ ਕੋਈ ਛੜਯੰਤਰ ਰਚਿਆ ਜਾਂਦਾ ਹੈ ਜਾਂ ਕੋਈ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਓ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਇਸਦਾ ਡੱਟਵਾਂ ਵਿਰੋਧ ਕਰਦਿਆਂ ਇਸ ਖਿਲਾਫ ਸਖਤ ਸਟੈਂਡ ਲਵੇਗਾ।

    ਸਮਾਜ ਨੂੰ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਾਰੇ ਜਿਲਿਆਂ ਵਿੱਚ ਮੀਟਿੰਗਾਂ ਦਾ ਦੌਰ ਛੇਤੀ

    ਖੱਤਰੀਵਾਲਾ ਅਤੇ ਹਾਂਡਾ ਨੇ ਕਿਹਾ ਸਾਰੇ ਪੰਜਾਬ ਨੂੰ ਪਤਾ ਹੈ ਕਿ ਗੋਲਡੀ ਕੰਬੋਜ ਨੇ ਅਖਬਾਰ ਵਿੱਚ ਇਸ਼ਤਿਆਰ ਦੇ ਕੇ ਅਤੇ ਪ੍ਰੈੱਸ ਕਾਨਫਰੰਸ ਕਰਕੇ ਸਭ ਨੂੰ ਜੱਗ ਜਾਹਰ ਕਰਦਿਆਂ ਸੂਚਿਤ ਕੀਤਾ ਹੋਇਆ ਹੈ ਕਿ ਉਸਦਾ ਆਪਣੇ ਪਿਤਾ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਨਾਤਾ ਨਹੀ ਹੈ ਅਤੇ ਉਸ ਨੇ ਆਪਣੇ ਪਿਤਾ ਨਾਲੋਂ ਸਾਰੇ ਸਬੰਧ ਤੋੜੇ ਹੋਏ ਹਨ ਪਰ ਫਿਰ ਵੀ ਕੁੱਝ ਸ਼ਰਾਰਤੀ ਲੋਕ ਜਾਣਬੁੱਝ ਕੇ ਸੋਸ਼ਲ ਮੀਡੀਆ ਰਾਹੀ ਗੋਲਡੀ ਕੰਬੋਜ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

    ਖੱਤਰੀਵਾਲਾ ਅਤੇ ਹਾਂਡਾ ਨੇ ਕਿਹਾ ਕਿ ਓ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਦੇ ਆਗੂਆਂ ਵੱਲੋ ਜਲਦ ਹੀ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕੁੱਝ ਸਮੇਂ ਤੱਕ ਹੀ ਫਰੰਟ ਦੀ ਟੀਮ ਹਰ ਜਿਲੇ ਵਿੱਚ ਜਾ ਕੇ ਓ ਬੀ ਸੀ ਸਮਾਜ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਿਆਂ ਉਹਨਾਂ ਨੂੰ ਲਾਮਬੰਧ ਕਰੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here