ਗੁਜਰਾਤ ਨੇ ਲਾਈ ਜਿੱਤੀ ਹੈਟ੍ਰਿਕ (Gujarat Vs Lucknow Match)
- ਮੋਹਿਤ ਸ਼ਰਮਾ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
ਲਖਨਊ। ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਲਖਨਊ ਸੁਪਰਜਾਇੰਟਸ ਨੂੰ ਰੋਮਾਂਚਕ ਮੈਚ 7 ਦੌੜਾਂ ਨਾਲ ਹਰਾ ਦਿੱਤਾ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਲਖਨਊ ਇਹ ਮੈਚ ਆਰਾਮ ਨਾਲ ਜਿੱਤ ਜਾਵੇਗਾ ਪਰ ਗੁਜਰਾਤ ਦੇ ਗੇਂਦਬਾਜ਼ਾਂ ਨੇ ਅਖੀਰ ’ਚ ਸ਼ਾਨਦਾਰ ਗੇਂਬਬਾਜੀ ਕਰਕੇ ਜਿੱਤ ਗੁਜਰਾਤ ਦੀ ਝੋਲੀ ਪਾ ਦਿੱਤੀ। ਇਸ ਦੇ ਨਾਲ ਹੀ ਗੁਜਰਤਾ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। (Gujarat Vs Lucknow Match)
ਰਾਹੁਲ ਨੇ ਸਭ ਤੋਂ ਵੱਧ 61 ਗੇਂਦਾਂ ’ਤੇ 68 ਦੌੜਾਂ ਬਣਾਈਆਂ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 135 ਦੌੜਾਂ ਬਣਾਈਆਂ। ਜਵਾਬ ‘ਚ ਲਖਨਊ ਦੇ ਬੱਲੇਬਾਜ਼ 20 ਓਵਰਾਂ ‘ਚ 7 ਵਿਕਟਾਂ ‘ਤੇ 128 ਦੌੜਾਂ ਹੀ ਬਣਾ ਸਕੇ।
ਲਖਨਊ ਵੱਲੋਂ ਕਪਤਾਲ ਕੇ ਐਲ ਰਾਹੁਲ ਨੇ ਸਭ ਤੋਂ ਵੱਧ 61 ਗੇਂਦਾਂ ’ਤੇ 68 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਖਾਸ ਯੋਗਦਾਨ ਨਹੀਂ ਦੇ ਸਕਿਆ। ਗੁਜਰਾਤ ਵੱਲੋਂ ਮੁਹੰਮਦ ਸ਼ਾਮੀ ਨੇ 2 ਵਿਕਾਟਾਂ, ਮੋਹਿਤ ਸ਼ਰਮਾ ਨੇ 2 ਵਿਕਟਾਂ, ਨੂਰ ਅਹਿਮਦ ਨੇ 2 ਵਿਕਟਾਂ ਤੇ ਰਾਸ਼ਿਦ ਖਾਨ ਨੇ ਇੱਕ ਵਿਕਟ ਹਾਸਲ ਕੀਤੀ।
ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਰਾਹੁਲ
ਕਪਤਾਲ ਕੇ ਐਲ ਰਾਹੁਲ ਨੇ ਆਪਣੇ ਕਰੀਅਰ ਦਾ 33ਵਾਂ ਅਰਧ ਸੈਂਕੜਾ ਪੂਰਾ ਕੀਤਾ ਹੈ। ਉਸ ਨੇ ਸੀਜ਼ਨ ਦਾ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ। ਰਾਹੁਲ ਨੇ 38 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ। ਉਹ ਟੀ-20 ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਕਪਤਾਨ ਹਾਰਦਿਕ ਪਾਂਡਿਆ ਲਾਇਆ 9ਵਾਂ ਅਰਧ ਸੈਂਕੜਾ ਜੜਿਆ
ਗੁਜਰਾਤ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 135 ਦੌੜਾਂ ਬਣਾਈਆਂ। ਕਪਤਾਨ ਹਾਰਦਿਕ ਪੰਡਯਾ ਨੇ 50 ਗੇਂਦਾਂ ‘ਚ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦੋਂਕਿ ਰਿਧੀਮਾਨ ਸ਼ਾਹ 47 ਦੌੜਾਂ ਬਣਾ ਕੇ ਆਊਟ ਹੋ ਗਿਆ। ਪਾਂਡਿਆ ਨੇ ਮੌਜੂਦਾ ਸੈਸ਼ਨ ਦਾ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ। ਗੁਜਰਾਤ ਦੇ ਬੱਲੇਬਾਜ਼ਾਂ ਦੀ ਸ਼ੁਰੂਆਤ ਹੌਲੀ ਰਹੀ। ਟੀਮ ਨੇ 6 ਓਵਰਾਂ ਵਿੱਚ 40 ਦੌੜਾਂ ਬਣਾਈਆਂ। ਇੰਨਾ ਹੀ ਨਹੀਂ ਉਸ ਨੇ ਸ਼ੁਭਮਨ ਗਿੱਲ ਦਾ ਅਹਿਮ ਵਿਕਟ ਵੀ ਗੁਆ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ