ਹੈਰੋਇਨ ਫੜਵਾਉਣ ਵਾਲੇ ਕਿਸਾਨ ਨੂੰ ਬੀਐੱਸਐੱਫ ਨੇ ਕੀਤਾ ਸਨਮਾਨਿਤ

Heroin

(ਰਜਨੀਸ਼ ਰਵੀ) ਜਲਾਲਾਬਾਦ। ਬੀਐੱਸਐੱਫ ਨੇ ਹੈਰੋਇਨ ਫੜਵਾਉਣ ਵਾਲੇ ਕਿਸਾਨ ਦਾ ਸਨਮਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲਾਲਾਬਾਦ ਦੇ ਸਰਹੱਦੀ ਪਿੰਡ ਚੱਕ ਬਜੀਦਾ ਵਿਖੇ ਖੇਤਾਂ ’ਚੋਂ 2 ਕਿਲੋ ਹੈਰੋਇਨ (Heroin ) ਬੀਐੱਸਐੱਫ ਵੱਲੋਂ ਸੂਚਨਾ ਦੇ ਅਧਾਰ ਬਰਾਮਦ ਕੀਤੀ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਚੌਂਕੀ ਦੇ ਨੇੜੇ ਪੈਂਦੇ ਪਿੰਡ ਚੱਕ ਬਜੀਦਾ ਦੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਚੰਬਾ ਸਿੰਘ ਨੇ ਆਪਣੇ ਖੇਤਾਂ ਵਿੱਚੋਂ ਕਣਕ ਦੀ ਫ਼ਸਲ ਕੱਟਣ ਸਮੇਂ ਕੁਝ ਸ਼ੱਕੀ ਵਸਤੂ ਦੇਖੀ ਸੀ ਉਸ ਤੋਂ ਬਾਅਦ ਉਸ ਨੇ ਇਸ ਬਾਰੇ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ, ਜੋ ਕਿ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਉਸ ਯੂਨੀਅਨ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ,ਸੈਕਟਰੀ ਦਰਸ਼ਨ ਸਿੰਘ, ਹੋਰ ਕਿਸਾਨ ਆਗੂਆਂ ਅਤੇ ਚੱਕ ਬਜੀਦਾ ਦੇ ਸਰਪੰਚ ਨੂੰ ਉਸ ਸ਼ੱਕੀ ਵਸਤੂ ਬਾਰੇ ਦੱਸਿਆ।

ਇਸ ਤੋਂ ਬਾਅਦ ਇਨ੍ਹਾਂ ਉਪਰੋਕਤ ਆਗੂਆਂ ਨੇ ਇਹ ਸਾਰਾ ਮਾਮਲਾ ਬੀਓਪੀ ਟਾਹਲੀ ਵਾਲਾ ਦੇ ਬੀਐੱਸਐੱਫ ਦੇ ਜੀ ਬ੍ਰਾਂਚ ਦੇ ਅਧਿਕਾਰੀ ਸੂਰਮ ਸਿੰਘ ਅਤੇ ਕੰਪਨੀ ਕਮਾਂਡਰ ਬੀਐੱਸਐੱਫ ਦੇ ਧਿਆਨ ਵਿੱਚ ਲਿਆਂਦਾ ਇਨ੍ਹਾਂ ਅਧਿਕਾਰੀਆਂ ਵੱਲੋਂ ਉਸ ਥਾਂ ’ਤੇ ਪਹੁੰਚ ਕੇ ਉਨ੍ਹਾਂ ਪੈਕਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਇਨ੍ਹਾਂ ਪੈਕਟਾਂ ਵਿੱਚ 2 ਕਿਲੋਗ੍ਰਾਮ ਹੈਰੋਇਨ (Heroin ) ਹੋਣ ਦੀ ਪੁਸ਼ਟੀ ਕੀਤੀ ਸੀ ਅੱਜ ਫਾਜ਼ਿਲਕਾ ਸਥਿਤ 52 ਬਟਾਲੀਅਨ ਬੀਐੱਸਐੱਫ ਦੇ ਹੈਡਕੁਆਰਟਰ ਵਿਖੇ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਬੀਐੱਸਐੱਫ ਦੇ ਜੀ ਬ੍ਰਾਂਚ ਦੇ ਡਿਪਟੀ ਕਮਾਂਡੈਂਟ ਸਾਹਿਲ ਕੁਮਾਰ ਮਾਹਲਾ ਵੱਲੋਂ ਕਿਸਾਨ ਜੋਗਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ