ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਮੁਲਜ਼ਮ
ਫਰੀਦਕੋਟ, (ਗੁਰਪ੍ਰੀਤ ਪੱਕਾ)। ਹਰਜੀਤ ਸਿੰਘ ਆਈ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਅਤੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਗਗਨੇਸ ਕੁਮਾਰ , ਪੀ.ਪੀ.ਐਸ. ਐਸ.ਪੀ. ( ਇਨਵੈ .) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਵਜੀਤ ਸਿੰਘ ਡੀ.ਐਸ.ਪੀ ( ਇੰਨਵੈ 🙂 ਫਰੀਦਕੋਟ ਦੀਆਂ ਹਦਾਇਤਾਂ ਮੁਤਾਬਿਕ ਅਤੇ ਹਰਬੰਸ ਸਿੰਘ 26 / ਮਾਨਸਾ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਫਰੀਦਕੋਟ ਮੁਕੱਦਮਾ ਨੰਬਰ 122 ਮਿਤੀ 06/04/2023 ਅ / ਧ 21 ਬੀ / 61 / 85 ਥਾਣਾ ਸਿਟੀ -2 ਫਰੀਦਕੋਟ ਦਰਜ ਰਜਿਸਟਰ ਕਰਕੇ ਦਲਜੀਤ ਸਿੰਘ ਕੋਲੋਂ 60 ਗਰਾਮ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ।
ਦਲਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਇਹ ਹੈਰੋਇਨ ਉਸਨੇ ਅਜੈ ਕੁਮਾਰ ਵਾਸੀ ਜੋਤ ਰਾਮ ਕਲੋਨੀ ਫਰੀਦਕੋਟ ਨੇ ਦਿਵਾਈ ਸੀ । ਜਿਸ ’ਤੇ ਅਜੈ ਕੁਮਾਰ ਨੂੰ ਫਿਰੋਜਪੁਰ ਜੇਲ੍ਹ ਤੋ ਪ੍ਰੋਡੈਕਸਨ ਵਰੰਟ ’ਤੇ ਲਿਆਦਾ ਗਿਆ ਸੀ । ਅਜੈ ਕੁਮਾਰ ਉਰਫ ਅਜੈ ਫਰੀਦਕੋਟੀਆ ਨੇ ਦੱਸਿਆ ਕਿ ਉਸ ਨੇ 04 ਅਸਲੇ ਦੀਪਕ ਮਾਨ ਵਾਸੀ ਜੈਤੋ ਤੋਂ ਮੰਗਵਾਏ ਸਨ ਜਿਸ ਨੇ ਇਹ ਅਸਲੇ ਅਜੈ ਕੁਮਾਰ ਦੀ ਨਿਸ਼ਾਨ ਦੇਹੀ ’ਤੇ 02 ਪਿਸਤੌਲ ਦੇਸੀ 32 ਬੋਰ ਸਮੇਤ 06 ਕਜਾਰਤੂਲ ਜਿੰਦਾ 32 ਬੋਰ , 01 ਦੇਸੀ ਕੱਟਾ 12 ਬੋਰ ਸਮੇਤ 02 ਕਾਰਤੂਸ ਜਿੰਦਾ 12 ਬੋਰ ਅਤੇ ਇਕ ਦੇਸੀ ਕੱਟਾ 315 ਬੋਰ ਬਰਾਮਦ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਸ਼ਹਿਰ ਫਰੀਦਕੋਟ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਦੀ ਫਿਰਾਕ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ