ਸਰਸਾ। ਵਿਸ਼ਵ ਧਰੋਹਰ ਦਿਵਸ ਜਾਂ ਵਿਸ਼ਵ ਵਿਰਾਸਤ ਦਿਵਸ (world heritage day) ਹਰ ਸਾਲ 18 ਅਪਰੈਲ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਦਾ ਹੈ। ਇਸ ਦਿਨ ਨੂੰ ‘ਸਮਾਰਕਾਂ ਅਤੇ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਪੂਰੇ ਵਿਸ਼ਵ ’ਚ ਮਾਨਵ ਸੱਭਿਅਤਾ ਨਾਲ ਜੁੜੇ ਇਤਿਹਾਸਿਕ ਅਤੇ ਸੰਸਕ੍ਰਿਤਿਕ ਸਥਾਨਾਂ ਦੇ ਹਮੱਤਵ, ਉਨ੍ਹਾਂ ਦੀ ਹੋਂਦ ਦੇ ਸੰਭਾਵੀ ਖਤਰਿਆਂ ਤੇ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ।
ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰ ਕੇ ਲਿਖਿਆ ਹੈ ਕਿ … ਸਾਡੀ ਭਾਰਤੀ ਵਿਰਾਸਤ ਸਾਡੇ ਪੂਰਵਜਾਂ, ਸੰਸਕ੍ਰਿਤੀ ਅਤੇ ਰੀਤੀ ਰਿਵਾਜਾਂ ਦੇ ਮਹਾਨ ਗਿਆਨ ਦਾ ਇੱਕ ਵਸੀਅਤਨਾਮਾ ਹੈ ਜਿਸ ਨੇ ਸਾਡੇ ਦੇਸ਼ ਨੂੰ ਮਹਾਨ ਬਣਾਇਆ। ਆਓ ਅਸੀਂ ਆਪਣੇ ਰਾਸ਼ਟਰ ਨੂੰ ਹੋਰ ਵੀ ਜ਼ਿਆਦਾ ਉਚਾਈਆਂ ਤੰਕ ਲੈ ਜਾਣ ਲਈ ਆਪਣੀ ਵਿਰਾਸਤ ਅਤੇ ਮੂਲ ਮੁੱਲਾਂ ਦੀ ਰੱਖਿਆ ਕਰਨ ਦਾ ਸੰਕਲਪ ਲਈਏ। #ਵਿਸ਼ਵ ਵਿਰਾਸਤ ਦਿਵਸ (world heritage day)
https://twitter.com/insan_honey/status/1648171250639052801?ref_src=twsrc%5Etfw%7Ctwcamp%5Etweetembed%7Ctwterm%5E1648171250639052801%7Ctwgr%5E42ff425611770c9ca9ff9cfe9c3f367f9473319c%7Ctwcon%5Es1_c10&ref_url=https%3A%2F%2Fwww.sachkahoon.com%2Flet-us-take-a-pledge-to-take-our-nation-to-greater-heights-honeypreet-insan%2F
ਵਿਸ਼ਵ ਵਿਰਾਸਤ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਸਾਲ 1982 ’ਚ ਇਕੋਮਾਰਕ ਨਾਂਅ ਦੀ ਇੱਕ ਸੰਸਥਾ ਨੇ ਟਿਊਨੀਸ਼ੀਆ ’ਚ ਕੌਮਾਂਤਰੀ ਸਮਾਰਕ ਕਅਤੇ ਸਥਲ ਦਿਵਸ ਮਨਾਇਆ ਗਿਆ ਅਤੇ ਇਸ ਸੰਮੇਲਨ ’ਚ ਇਹ ਵਿਚਾਰ ਵੀ ਪ੍ਰਗਟ ਕੀਤਾ ਗਿਆ ਕਿ ਵਿਸ਼ਵ ਭਰ ’ਚ ਜਾਗਰੂਕਤਾ ਦੇ ਪ੍ਰਸਾਰ ਲਈ ਵਿਸ਼ਵ ਵਿਰਾਸਤ ਦਿਵਸ ਮਨਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ 18 ਅਪਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਦੇ ਰੂਪ ’ਚ ਮਨਾਉਣ ਦਾ ਪ੍ਰਸਤਾਵ 1982 ’ਚ ਕੌਮਾਂਤਰੀ ਸਮਾਰਕ ਤੇ ਸਥਲ ਪਰਿਸ਼ਦ ਨੇ ਲਿਆਂਦਾ ਸੀ। 1983 ’ਚ ਸੰਯੁਕਤ ਰਾਸ਼ਟਰ ਦੀ ਸਸਥਾ ਯੂਨੈਸਕੋ ਦੀ ਮਹਾਂ ਸਭਾ ਦੇ ਸੰਮੇਲਨ ’ਚ ਇਸ ਦੇ ਅਨੁਮੋਦਨ ਤੋਂ ਬਾਅਦ ਪ੍ਰਤੀ ਸਾਲ 18 ਅਪਰੈਲ ਨੂੰ ਵਿਸ਼ਵ ਧਰੋਹਰ ਦਿਵਸ ਦੇ ਰੂਪ ’ਚ ਮਨਾਉਣ ਲਈ ਐਲਾਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ