ਫਾਜ਼ਿਲਕਾ (ਰਜਨੀਸ਼ ਰਵੀ)। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਮਿਲੀ ਸੂਚਨਾ ਦੇ ਅਧਾਰ ਤੇ ਅੰਤਰਰਾਸ਼ਟਰੀ ਸੀਮਾ ਤੇ ਜਿਲ੍ਹੇ ਦੇ ਪਿੰਡ ਚੱਕ ਬਜੀਦਾ ਦੇ ਖੇਤਾ ਵਿੱਚੋ ਹੈਰੋਇਨ ਬਰਾਮਦ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਨਜਦੀਕੀ ਖੇਤ ਵਿੱਚੋ 2 ਕਿਲੋਗਰਾਮ ਹੈਰੋਇਨ ਬਰਾਮਦ ਹੋਈ ਜੋ 2 ਪੈਕਟਾ ਵਿੱਚ ਸੀ । ਇਹਨਾ ਪੈਕਟਾ ਨਾਲ ਹੁੱਕ ਲੱਗਿਆ ਬੈਗ ਵੀ ਬਰਾਮਦ ਹੋਇਆ। ਸਰਚ ਆਪ੍ਰੇਸ਼ਨ ਜਾਰੀ ਹੈ । (Fazilka international border)















