ਹੁਣ ਬੱਚੇ ਸਕੂਲਾਂ ’ਚ ਪੜ੍ਹਨਗੇ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਬਾਰੇ

Government Schools Punjab

9ਵੀਂ-10ਵੀਂ ਜਮਾਤ ਵਿੱਚ ਪੜ੍ਹਾਈਆਂ ਜਾਣਗੀਆਂ ਬਲਬੀਰ ਸਿੰਘ, ਮਿਲਖਾ ਸਿੰਘ, ਗੁਰਬਚਨ ਰੰਧਾਵਾ ਅਤੇ ਕੌਰ ਸਿੰਘ ਦੀਆਂ ਜੀਵਨੀਆਂ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਸ ਸਾਲ ਤੋਂ ਸੂਬੇ ਨਾਲ ਸਬੰਧਤਿ ਚਾਰ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹਾਈਆਂ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ‘ਫਲਾਇੰਗ ਸਿੱਖ’ ਵਜੋਂ ਜਾਣੇ ਜਾਂਦੇ ਐਥਲੀਟ ਮਿਲਖਾ ਸਿੰਘ ਅਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਦੀਆਂ ਜੀਵਨੀਆਂ ਨੂੰ ਨੌਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। (Government Schools Punjab)

ਅਰਜੁਨ ਐਵਾਰਡੀ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਬਾਰੇ ਵੀ ਪੜ੍ਹਨਗੇ ਵਿਦਿਆਰਥੀ (Government Schools Punjab)

ਜਦੋਂਕਿ ਦੇਸ਼ ਦੇ ਪਹਿਲੇ ਅਰਜੁਨ ਐਵਾਰਡੀ ਓਲੰਪੀਅਨ ਐਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਦਸਵੀਂ ਜਮਾਤ ਦੇ ਸਰੀਰਕ ਸਿੱਖਿਆ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਖੇਡਾਂ ਵਿੱਚ ਪੰਜਾਬ ਨੂੰ ਮੁੜ ਮੋਹਰੀ ਬਣਾਉਣ ਦੇ ਮੰਤਵ ਨਾਲ ਉਪਰੋਕਤ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਪਰੋਕਤ ਚਾਰ ਖਿਡਾਰੀਆਂ ਦੀਆਂ ਸੰਖੇਪ ਜੀਵਨੀਆਂ ਸਰੀਰਕ ਸਿੱਖਿਆ ਵਿਸ਼ੇ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਕਿਉਂਕਿ ਉਪਰੋਕਤ ਸਾਰੇ ਖਿਡਾਰੀਆਂ ਨੇ ਵਿਸ਼ਵ ਭਰ ਵਿੱਚ ਪੰਜਾਬੀਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰ੍ਰਿਤਪਾਲ ਦੀ ਲੋਕੇਸ਼ਨ ਮਿਲੀ ਰਾਣੀਆਂ ’ਚ, ਪੰਜਾਬ ਪੁਲਿਸ ਨੇ ਮਾਰਿਆ ਛਾਪਾ!

ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹ ਕੇ ਵਿਦਿਆਰਥੀਆਂ ਦਾ ਮਨੋਬਲ ਵਧੇਗਾ ਅਤੇ ਵਿਦਿਆਰਥੀ ਖੇਡਾਂ ਰਾਹੀਂ ਫਿਟ ਰਹਿ ਸਕਦੇ ਹਨ ਅਤੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਭਾਰਤ ਦੀ ਝੋਲੀ ਵਿਚ ਵਧੀਆ ਮੈਡਲ ਲਿਆ ਸਕਦੇ ਹਨ।।
ਦੀਪਕ ਸ਼ਰਮਾ, ਫਿਟਨੈਸ ਟ੍ਰੇਨਰ, ਚੰਡੀਗੜ੍ਹ ਗਰੁੱਪ ਆਫ ਕਾਲਜਿਜ਼, ਲਾਂਡਰਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ