ਹਰਿਆਣਾ ਦੇ ਰਾਜਪਾਲ ਦੇ ਸਾਹਮਣੇ ਭਿੜਨਗੇ ਦੋਵਾਂ ਸੂਬਿਆਂ ਦੇ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿਆਸੀ ਤੌਰ ’ਤੇ ਵਿਧਾਨ ਸਭਾ ’ਚ ਇੱਕ-ਦੂਜੇ ਦੇ ਵਿਰੋਧੀ ਹੋਣ ਵਾਲੇ ਵਿਧਾਇਕ ਅੱਜ ਆਪਸ ’ਚ ਆਹਮੋ-ਸਾਹਮਣੇ ਹੋਣ ਜਾ ਰਹੇ ਹਨ ਅਤੇ ਇਸ ਲਈ ਜੰਗ ਦਾ ਮੈਦਾਨ ਤੈਅ ਹੋ ਚੁੱਕਾ ਹੈ। ਅੱਜ ਦੋਵਾਂ ਰਾਜਾਂ ਦੇ ਵਿਧਾਇਕਾਂ ਵਿੱਚ ਟਕਰਾਅ ਹੋਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜਦੋਂ ਦੋਵਾਂ ਰਾਜਾਂ ਦੇ ਵਿਧਾਇਕ ਆਪਸ ਵਿੱਚ ਭਿੜ ਰਹੇ ਹਨ ਤਾਂ ਹਰਿਆਣਾ ਦੇ ਰਾਜਪਾਲ ਵੀ ਮੌਕੇ ’ਤੇ ਮੌਜੂਦ ਹੋਣਗੇ।
MLAs of Haryana and Punjab
ਜਾਣਕਾਰੀ ਅਨੁਸਾਰ ਯੂਟੀ ਚੰਡੀਗੜ੍ਹ ਵੱਲੋਂ ਸਟਰੀਟ ਕਿ੍ਰਕਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਦੇ ਨੌਜਵਾਨਾਂ ਦੀਆਂ ਟੀਮਾਂ ਨੂੰ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਨਾਲ ਹੀ ਵੱਖ-ਵੱਖ ਸੰਸਥਾਵਾਂ ਦੇ ਵੱਡੇ-ਵੱਡੇ ਆਗੂਆਂ ਨੂੰ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਤਰਜ ’ਤੇ ਅੱਜ ਸਾਮ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦਾ ਇੱਕ ਦੂਜੇ ਨਾਲ ਮੇਲ ਕੀਤਾ ਜਾ ਰਿਹਾ ਹੈ।
ਇਸ ਦੇ ਲਈ ਦੋਵਾਂ ਰਾਜਾਂ ਦੇ ਸਪੀਕਰ ਦੇ 11-11 ਮੈਂਬਰਾਂ ਦੀ ਟੀਮ ਬਣਾਈ ਗਈ ਹੈ, ਜਿਸ ਵਿਚ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਮੈਚ ਅੱਜ ਸਾਮ 5 ਵਜੇ 16 ਸੈਕਟਰ ਦੇ ਕਿ੍ਰਕਟ ਗਰਾਊਂਡ ਵਿੱਚ ਸ਼ੁਰੂ ਹੋਵੇਗਾ ਅਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿਧਾਨ ਸਭਾ ਵਿੱਚ ਚੌਕੇ-ਛੱਕੇ ਮਾਰਨ ਵਾਲੇ ਵਿਧਾਇਕ ਕਿ੍ਰਕਟ ਗਰਾਊਂਡ ਵਿੱਚ ਵੀ ਚੌਕੇ-ਛੱਕੇ ਲਾਉਣਗੇ ਜਾਂ ਨਹੀਂ।