ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ (Central Jail Ludhiana) ’ਚੋਂ ਮੋਬਾਇਲ ਮਿਲਣ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਕੁੱਝ ਦਿਨਾਂ ਬਾਅਦ ਜੇਲ ਅੰਦਰੋਂ ਮੋਬਾਇਲ ਮਿਲਣ ਦੇ ਸਬੰਧ ’ਚ ਪੁਲਿਸ ਥਾਣਿਆਂ ਅੰਦਰ ਮਾਮਲੇ ਦਰਜ਼ ਹੋ ਰਹੇ ਹਨ। ਲੰਘੀ 9 ਅਪਰੈਲ ਨੂੰ ਵੀ ਜੇਲ ਅੰਦਰੋਂ 10 ਮੋਬਾਇਲ ਬਰਾਮਦ ਹੋਏ ਹਨ, ਜਿਸ ਦੇ ਸਬੰਧ ’ਚ ਪੁਲਿਸ ਨੇ ਨਾ ਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਮੌਸਮ ਵਿਭਾਗ ਵੱਲੋਂ ਮੀਂਹ ਦੀ ਫਿਰ ਚੇਤਾਵਨੀ, ਕਿਸਾਨਾਂ ਦੀ ਚਿੰਤਾ ਵਧੀ
ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਸੈਂਟਰਲ ਜੇਲ ਲੁਧਿਆਣਾ ਦੇ ਸਹਾਇਕ ਸੁਪਰਡੈਂਟ ਗਗਨੀਪ ਸ਼ਰਮਾਂ ਵੱਲੋਂ ਮੌਸੂਲ ਹੋਇਆ ਕਿ ਤਲਾਸ਼ੀ ਮੁਹਿੰਮ ਦੌਰਾਨ ਜੇਲ ਅੰਦਰੋਂ ਲਵਾਰਿਸ ਹਾਲਤ ’ਚ 10 ਮੋਬਾਇਲ ਮਿਲੇ ਹਨ, ਜਿਸ ’ਤੇ ਡਵੀਜਨ ਨੰਬਰ 7 ’ਚ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਗਗਨੀਪ ਸ਼ਰਮਾਂ ਮੁਤਾਬਕ ਜੇਲ ਅਧਿਕਾਰੀਆਂ ਵੱਲੋਂ 9 ਅਪਰੈਲ ਨੂੰ ਜੇਲ ਅੰਦਰ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ 10 ਮੋਬਾਇਲ ਫੋਨ ਜੋ ਵੱਖ- ਵੱਖ ਕੰਪਨੀਆਂ ਦੇ ਸਨ, ਲਵਾਰਿਸ ਹਾਲਤ ’ਚ ਬਰਾਮਦ ਹੋਏ ਜੋ ਜੇਲ ਨਿਯਮਾਂ ਦੀ ਉਲੰਘਣਾ ਹੈ। ਉਨਾਂ ਦੱਸਿਆ ਕਿ ਜੇਲ ਅੰਦਰ ਮੋਬਾਇਲ ਫੋਨ ਵਰਜ਼ਿਤ ਹੈ, ਇਸ ਲਈ ਸਹਾਇਕ ਸੁਪਰਡੈਂਟ ਗਗਨੀਪ ਸ਼ਰਮਾਂ ਵੱਲੋਂ ਮੌਸੂਲ ਹੋਣ ’ਤੇ ਨਾ- ਮਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ।