ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ

Women Scheme

ਹੁਣ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ

(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਹਰਿਆਣਾ ਸਰਕਾਰ ਨੇ ਨਿਯਮਾਂ ’ਚ ਬਦਲਾਅ ਕਰਕੇ ਕੰਮਕਾਜ਼ੀ ਔਰਤਾਂ ਨੂੰ ਸਹੂਤਲ ਦੇਣ ਦਾ ਅਹਿਮ ਕਦਮ ਚੁੱਕਿਆ ਹੈ। ਹੁਣ ਹਰਿਆਣਾ ’ਚ ਕੰਮਕਾਜੀ ਔਰਤਾਂ ਨੂੰ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਸੂਬਾ ਸਰਕਾਰ ਦੀ ਯੋਜਨਾ ਦੇ ਤਹਿਤ 5 ਹਜ਼ਾਰ ਰੁਪਏ ਮਿਲਣਗੇ।

ਮਹਿਲਾ ਤੇ ਬਾਲ ਵਿਕਾਸ ਸੂਬਾ ਮੰਤਰੀ ਕਮਲੇਸ਼ ਢਾਂਡਾ ਦੀ ਅਗਵਾਈ ’ਚ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਗਰਭ ਅਵਸਥਾ ਦੌਰਾਨ ਹੋਏ ਮਜ਼ਦੂਰੀ ਦੇ ਨੁਕਸਾਨ ਦੀ ਭਰਪਾਈ ਕਰਵਾਉਣ ਵਾਲੀਆਂ ਔਰਤਾਂ ’ਚ ਪੋਸ਼ਣ ਤੈਅ ਕਰਨ ਲਈ ਮੁੱਖ ਮੰਤਰੀ ਮਾਤ੍ਰਤਵ ਮੱਦਦ ਯੋਜਨਾ ਸ਼ੁਰੂ ਕੀਤੀ ਹੇੈ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਪਿਛਲੇ ਸਾਲ 8 ਮਾਰਚ ਤੋਂ ਬਾਅਦ ਦੂਜੇ ਬੱਚੇ ਦੇ ਰੂਪ ’ਚ ਲੜਕੇ ਨੂੰ ਜਨਮ ਦੇਣ ਵਾਲੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਣਗੀਆਂ।

ਯੋਜਨਾ ਦਾ ਲਾਭ ਲੈਣ ਸਾਲਾਨਾ ਆਮਦਨ 8 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ

ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ 40 ਪ੍ਰਤੀਸ਼ਤ ਤੋਂ ਜ਼ਿਆਦਾ ਦਿਵਆਂਗ ਔਰਤਾਂ ਸਮੇਤ ਮਨਰੇਗਾ ਜਾਬ ਕਾਰਡ, ਈ-ਸ਼ਰਮ ਕਾਰਡ, ਬੀਪੀਐੱਲ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਤੇ ਕਿਸਾਨ ਸਨਮਾਨ ਵਿਧੀ ਦੀ ਨੀਤੀ ਦਾ ਲਾਭਕਾਰੀ ਮਹਿਲਾਵਾਂ ਯੋਜਨਾ ਦਾ ਲਾਭ ਲੈਣ ਲਈ ਯੋਗ ਹੋਣਗੀਆਂ। ਯੋਜਨਾ ਦਾ ਲਾਭ ਲੈਣ ਲਈ ਸਬੰਧਿਤ ਮਹਿਲਾ ਦੇ ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਯੋਜਨਾ ਲਈ ਆਧਾਰ ਕਾਰਡ ਜ਼ਰੂਰੀ ਹੈ ਕੇਂਦਰ ਜਾਂ ਸੂਬਾ ਸਰਕਾਰ ਦੀਆਂ ਨੌਕਰੀਆਂ ਤੇ ਜਨਤਕ ਉੱਪਕ੍ਰਮਾਂ ’ਚ ਤੈਨਾਤ ਮਹਿਲਾ ਕਰਮਚਾਰੀ ਯੋਜਨਾ ਦਾ ਲਾਭ ਲੈਣ ਲਈ ਯੋਗ ਨਹੀਂ ਹੋਣਗੀਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਰੂ ਕੀਤੀ ਗਈ ਕੰਮਗਾਰ ਮਹਿਲਾਵਾਂ ਲਈ ਪਹਿਲਾਂ ਤੋਂ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਪੰਜ ਹਜ਼ਾਰ ਰੁਪਏ ਦੀ ਮੱਦਦ ਰਕਮ ਤਿੰਨ ਕਿਸ਼ਤਾਂ ’ਚ ਦਿੱਤੀ ਜਾਂਦੀ ਸੀ। ਪਹਿਲੀ ਕਿਸਤ ’ਚ ਇੱਕ ਹਜ਼ਾਰ ਰੁਪਏ, ਦੂਜੀ ਕਿਸ਼ਤ ’ਚ ਦੋ ਹਜ਼ਾਰ ਰੁਪਏ ਤੇ ਬੱਚੇ ਦੇ ਜਨਮ ਦਾ ਰਜਿਸਟੀਕਰਨ ਹੋਣ ’ਤੇ ਪਹਿਲੇ ਸੈਸ਼ਨ ਦਾ ਟੀਕਾਕਰਣ ਪੂਰਾ ਹੋਣ ’ਤੇ ਤੀਜੀ ਕਿਸ਼ਤ ’ਚ ਦੋ ਹਜ਼ਾਰ ਰੁਪਏ ਮਿਲਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ