ਮੈਡੀਕਲ ਖੋਜਾਂ (Medical Research) ਲਈ ਕੀਤੀ ਸਰੀਰਦਾਨ ਕਰਕੇ ਬਣੇ ਮਹਾਨ
ਚੰਡੀਗੜ੍ਹ (ਐੱਮ ਕੇ ਸਾਇਨਾ) ਧੰਨ ਹਨ ਅਜਿਹੇ ਲੋਕ ਜੋ ਜਿਉਂਦੇ ਜੀਅ ਸਮਾਜ ਸੇਵਾ ਤਾਂ ਕਰਦੇ ਹੀ ਹਨ ਪਰ ਇਸ ਸੰਸਾਰ ਨੂੰ ਤਿਆਗਣ ਤੋਂ ਬਾਅਦ ਵੀ ਮਨੁੱਖਤਾ ਦੀ ਅਜਿਹੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ ਕਿ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਇਸੇ ਲੜੀ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਵਾਂ ’ਤੇ ਚੱਲਦਿਆਂ ਮਾਤਾ ਬੀਰੋ ਦੇਵੀ ਇੰਸਾਂ, ਸੈਕਟਰ 25, ਚੰਡੀਗੜ੍ਹ, ਦੀ ਮਿ੍ਰਤਕ ਦੇਹ ਨੂੰ ਰਾਮਾ ਮੈਡੀਕਲ ਐਂਡ ਰਿਸਰਚ ਕੇਂਦਰ ਹਾਪੁੜ, ਯੂ.ਪੀ. ਵਿਚ ਭੇਜਿਆ ਗਿਆ। ਜਾਣਕਾਰੀ ਦਿੰਦੇ ਹੋਏ ਬਲਾਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਚੰਡੀਗੜ੍ਹ ਨਿਵਾਸੀ ਮਾਤਾ ਬੀਰੋ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰ ਕੇ ਕੁਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਹਨ। ਮੈਡੀਕਲ ਖੋਜਾਂ ਲਈ ਉਨ੍ਹਾਂ ਦਾ ਸਰੀਰ ਦਾਨ ਇਕ ਬਹੁਤ ਵੱਡੀ ਉਦਾਹਰਨ ਬਣ ਗਿਆ ਹੈ।
Medical Research
ਬਹੁਤ ਸਾਲ ਪਹਿਲਾਂ ਡੇਰਾ ਸੱਚਾ ਸੌਦਾ ਤੋਂ ਨਾਮਦਾਨ ਲੈ ਕੇ ਪੂਜਨੀਕ ਗੁਰੂ ਜੀ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਬੀਰੋ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਸੇਵਾ ਅਤੇ ਘਰੇਲੂ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਏ ਅਤੇ ਪੂਜਨੀਕ ਗੁਰੂ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਕੀਤਾ। ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬੀਤੀ ਦੁਪਹਿਰ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਾਹ ਸਤਿਨਾਮ ਜੀ ਗਰੀਨ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਭੈਣ-ਭਰਾ, ਰਿਸ਼ਤੇਦਾਰ ਤੇ ਪਤੀ ਧਾਰਾ ਰਾਮ, ਪੁੱਤਰ, ਨੂੰਹਾਂ ਪੋਤਰੇ ਸਮੇਤ ਸਾਧ-ਸੰਗਤ ਉਨ੍ਹਾਂ ਦੀ ਰਿਹਾਇਸ਼ ’ਤੇ ਇਕੱਠੇ ਹੋਏ। ਬੇਨਤੀ ਦਾ ਭਜਨ ਬੋਲਣ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਨੂੰ ਵਿਦਾਇਗੀ ਦਿੱਤੀ ਗਈ।
ਇਸ ਸਮੇਂ ਬੀਰੋ ਇੰਸਾਂ ਦੇ ਪਤੀ ਧਾਰਾ ਰਾਮ, ਪੁੱਤਰਾਂ, ਨੂੰਹਾਂ, ਅਤੇ ਪੋਤਰਿਆਂ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਮਨੁੱਖਤਾ ਦੀ ਸੱਚੀ ਪਹਿਰੇਦਾਰ ਦਾ ਨਾਂਅ ਸਾਰੇ ਚੰਡੀਗੜ੍ਹ ਵਿਚ ਹਰ ਕਿਸੇ ਦੇ ਮੂੰਹ ‘ਤੇ ਸੀ ਅਤੇ ‘ਬੀਰੋ ਇੰਸਾਂ ਅਮਰ ਰਹੇ.. ਅਮਰ ਰਹੇ…’ ਦੇ ਨਾਅਰੇ ਚੰਡੀਗੜ੍ਹ ਵਿੱਚ ਗੂੰਜ ਰਹੇ ਸਨ ਅਤੇ ਹਰ ਕੋਈ ਆਪਣੇ-ਆਪ ਹੀ ਸਲਾਮ ਕਰਨ ਲਈ ਹੱਥ ਚੁੱਕ ਰਿਹਾ ਸੀ। ਇਸ ਮੌਕੇ 85 ਮੈਂਬਰ ਦਾਰਾ ਇੰਸਾਂ, ਬਲਾਕ ਪ੍ਰੇਮੀ ਸੇਵਕ ਰਣਬੀਰ ਇੰਸਾਂ, 15 ਮੈਂਬਰ ਜ਼ਿੰਮੇਵਾਰ ਅਸ਼ੋਕ ਗਰਗ ਇੰਸਾਂ, 15 ਮੈਂਬਰ ਵਿੱਕੀ ਛਾਬੜਾ ਇੰਸਾਂ ਅਤੇ ਧਰਮਪਾਲ ਇੰਸਾਂ ਅਤੇ ਸਾਧ ਸੰਗਤ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ।
ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਰਿਸਤੇਦਾਰਾਂ ਨੇ ਦੇਹਾਂਤ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਵੀ ਲਿਆ
ਬੀਰੋ ਇੰਸਾਂ ਦੇ ਪੋਤਰੇ ਹਨੀ ਇੰਸਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਸਾਡੇ ਦਾਦੀ ਜੀ ਨੇ ਸਾਨੂੰ ਹਮੇਸ਼ਾ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ, ਅੱਜ ਉਨ੍ਹਾਂ ਨੇ ਆਪਣਾ ਸਰੀਰ ਦਾਨ ਕਰਕੇ ਪੂਰੇ ਸਮਾਜ ਵਿਚ ਮਨੁੱਖਤਾ ਦਾ ਚਾਨਣ ਫੈਲਾਇਆ ਹੈ। ਇਸ ਤੋਂ ਪ੍ਰੇਰਿਤ ਹੋ ਕੇ ਅੱਜ ਅਸੀਂ ਵੀ ਦੇਹਾਂਤ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਵੀ ਲਿਆ ਹੈ।
ਡੇਰਾ ਸ਼ਰਧਾਲੂਆਂ ਵੱਲੋਂ ਚਲਾਈ ਜਾ ਰਹੀ ਸਰੀਰ ਦਾਨ ਦੀ ਮੁਹਿੰਮ ਸ਼ਲਾਘਾਯੋਗ
ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮੇਰੇ ਵਾਰਡ ਵਿੱਚ ਮਾਤਾ ਬੀਰੋ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਨੂੰ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਸਾਇੰਸ ਖੋਜ ਲਈ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਕੇਂਦਰ, ਹਾਪੁੜ, ਯੂਪੀ ਭੇਜਿਆ ਜਾ ਰਿਹਾ ਹੈ। ਜੋ ਲਾਇਲਾਜ ਬਿਮਾਰੀਆਂ ਦੀ ਖੋਜ ਲਈ ਇੱਕ ਵੱਡਾ ਕਦਮ ਹੈ। ਮੈਂ ਕੌਂਸਲਰ ਹੋਣ ਦੇ ਨਾਤੇ ਮਨੁੱਖਤਾ ਦੇ ਇਸ ਜਜਬੇ ਨੂੰ ਸਲਾਮ ਕਰਦੀ ਹਾਂ।
ਪੂਨਮ, ਐਮਸੀ ਸੈਕਟਰ 25 ਚੰਡੀਗੜ੍ਹ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ