ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਰਲ-ਮਿਲ ਕੇ ਉਪਰਾਲੇ ਕਰਨ ਦੀ ਲੋੜ : ਪ੍ਰਦੀਪ ਬਾਂਸਲ

Amloh News
ਅਮਲੋਹ: ਐਨ ਆਰ ਆਈ ਸਪੋਰਟਸ ਕਲੱਬ ਦੇ ਮੈਂਬਰ ਤੇ ਅਹੁਦੇਦਾਰ ਸਮਾਜ ਸੇਵਕ ਪ੍ਰਦੀਪ ਬਾਂਸਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਸਮੇਂ ਕੁਸਮ ਬਾਂਸਲ, ਨਰਿੰਦਰ ਬਾਂਸਲ ਤੇ ਹੋਰ। ਤਸਵੀਰ :ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਪੰਜਾਬ ਨੂੰ ਤੰਦਰੁਸਤੀ ਦੇ ਰਾਹ ’ਤੇ ਤੋਰਨ ’ਤੇ ਮੋਹਰੀ ਸੂਬਾ ਬਣਾਉਣ ਲਈ ਰਲ-ਮਿਲ ਕੇ ਉਪਰਾਲੇ ਕਰਨ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਪ੍ਰਦੀਪ ਬਾਂਸਲ ਨੇ ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। (Amloh News)

ਉਨ੍ਹਾਂ ਨੇ ਕਿਹਾ ਕਿ ਐੱਨ ਆਰ ਸਪੋਰਟਸ ਕਲੱਬ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰੇਕ ਸਾਲ ਕਰਵਾਏ ਜਾਂਦੇ ਹਾਕੀ ਟੂਰਨਾਮੈਂਟ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ , ਸਪੋਰਟਸ ਕਲੱਬਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਥੇ ਨੌਜਵਾਨਾਂ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਮਾਪੇ ਬੱਚਿਆਂ ਨੂੰ ਖੇਡ ਗਰਾਉਂਡ ਨਾਲ ਜੋੜਨ, ਉਥੇ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀਆਂ ਨਾ ਮੁਰਾਦ ਬਿਮਾਰੀਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।

ਇਸ ਮੌਕੇ ਸਮਾਜ ਸੇਵਕ ਭਗਵਾਨ ਦਾਸ ਮਾਜਰੀ ਨੇ ਉਦਯੋਗਪਤੀ ਪ੍ਰਦੀਪ ਬਾਂਸਲ , ਕੁਸਮ ਬੰਸਲ, ਨਰਿੰਦਰ ਬਾਂਸਲ ,ਰੀਨਾ ਬਾਂਸਲ, ਸੁਸੀਲ ਕੁਮਾਰ,ਕੋਮਲ ਬਾਂਸਲ ,ਚੇਅਰਮੈਨ ਯੋਗੇਸ ਬਾਂਸਲ ,ਸੰਜੀਵ ਬਾਂਸਲ ਤੇ ਪੁਰੇ ਬਾਂਸਲ ਪਰਿਵਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਸ਼ਹਿਰ ਦੇ ਧਾਰਮਿਕ ਸਥਾਨਾਂ, ਸਪੋਰਟਸ ਕਲੱਬਾਂ ਤੇ ਸਕੂਲਾਂ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਐਨ ਆਰ ਸਪੋਰਟਸ ਕਲੱਬ ਵੱਲੋਂ ਇਸ ਮੌਕੇ ਉਦਯੋਗਪਤੀ ਪ੍ਰਦੀਪ ਬਾਂਸਲ , ਕੁਸਮ ਬਾਂਸਲ ਤੇ ਨਰਿੰਦਰ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਸਿੰਦਰਮੋਹਨਪੁਰੀ, ਠੇਕੇਦਾਰ ਮਨਜੀਤ ਸਿੰਘ ਸੇਖੋਂ, ਸਮਾਜ ਸੇਵਕ ਹੈਪੀ ਸੇਢਾ,ਸੇਵਾ ਮੁਕਤ ਐੱਸ. ਪੀ. ਮਹੇਸ਼ ਪੁਰੀ, ਹੈਪੀ ਸੂਦ, ਸਮਾਜ ਸੇਵਕ ਭਗਵਾਨ ਦਾਸ ਮਾਜਰੀ, ਪਵਨ ਕੁਮਾਰ, ਸਤਿੰਦਰ ਬਾਂਸਲ, ਅਸੋਕ ਕੁਮਾਰ ਤੋਂ ਇਲਾਵਾਂ ਐਨ ਆਰ ਸਪੋਰਟਸ ਕਲੱਬ ਦੇ ਮੈਂਬਰ ਅਹੁਦੇਦਾਰ ਤੇ ਸ਼ਹਿਰ ਵਾਸੀ ਹਾਜ਼ਰ ਸਨ। (Amloh News)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ