ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਦਰ ਲੁਧਿਆਣਾ (Ludhiana News) ਦੀ ਪੁਲਿਸ ਵੱਲੋਂ ਪਿੰਡ ਥਰੀਕੇ ਵਾਸੀ ਇੱਕ ਮਾਂ-ਪੁੱਤ ਵਿਰੁੱਧ ਬਿਆਨਾਂ ਲੈ ਕੇ ਸਮੇਂ ਸਿਰ ਰਜਿਸ਼ਟਰੀ ਨਾ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਹੈ। ਥਾਣਾ ਸਦਰ ਦੇ ਏਐਸਆਈ ਮਲਕੀਤ ਰਾਮ ਨੇ ਦੱਸਿਆ ਕਿ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 420, 120- ਬੀ ਦੇ ਤਹਿਤ ਜ਼ਿਲੇ ਦੇ ਪਿੰਡ ਥਰੀਕੇ ਦੇ ਵਸਨੀਕ ਮਾਂ- ਪੁੱਤ ਵਿਰੁੱਧ ਮਾਮਲਾ ਦਰਜ਼ ਕੀਤਾ ਹੈ, ਜਿੰਨਾਂ ਨੇ 21 ਲੱਖ ਰੁਪਏ ਦਾ ਬਿਆਨਾਂ ਲੈ ਕੇ ਮੁਦੱਈ ਨੂੰ ਸਮੇਂ ਸਿਰ ਰਜਿਸ਼ਟਰੀ ਨਾ ਕਰਵਾਕੇ ਧੋਖਾਧੜੀ ਕੀਤੀ ਹੈ।
ਉਨਾਂ ਦੱਸਿਆ ਕਿ ਮੁਦੱਈ ਗੁਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਬੰਸਲ ਵਾਸੀ ਮਕਾਨ ਨੰਬਰ 2522, ਫੇਸ 1 ਦੁੱਗਰੀ ਲੁਧਿਆਣਾ ਦੇ ਦੱਸਣ ਮੁਤਾਬਕ ਉਸਨੇ ਉਦੈਵੀਰ ਸਿੰਘ ਪੁੱਤਰ ਲੇਟ ਸੁਖਜੀਤ ਸਿੰਘ ਅਤੇ ਪੰਮੀ ਸਿੱਧੂ ਪਤਨੀ ਲੇਟ ਸੁਖਜੀਤ ਸਿੰਘ ਵਾਸੀ ਪਿੰਡ ਥਰੀਕੇ (ਲੁਧਿਆਣਾ) (Ludhiana News) ਨਾਲ ਸਾਲ 2015 ਵਿੱਚ ਆਪਣਾ 21 ਸੌ ਵਰਗ ਗਜ ਪਲਾਟ ਪਿੰਡ ਥਰੀਕੇ ਜੋ ਫ਼ਿਰੋਜਪੁਰ ਰੋਡ ਲੁਧਿਆਣਾ ’ਤੇ ਹੈ, ਨੂੰ 1 ਕਰੋੜ 51 ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਹੋਇਆ ਸੀ।
ਜਿਸਦਾ ਬਤੌਰ ਬਿਆਨਾਂ ਉਸਨੇ 21 ਲੱਖ ਰੁਪਏ ਵੀ ਉਦੈਵੀਰ ਸਿੰਘ ਤੇ ਪੰਮੀ ਸਿੱਧੂ ਨੂੰ ਦਿੱਤੇ ਪਰ ਬਾਵਜੂਦ ਇਸਦੇ ਉਨਾਂ ਨੇ ਮਿਥੇ ਸਮੇਂ ’ਤੇ ਉਸਨੂੰ ਪਲਾਟ ਦੀ ਰਜ਼ਿਸ਼ਟਰੀ ਨਹੀਂ ਕਰਵਾਈ। ਗੁਰਪ੍ਰੀਤ ਸਿੰਘ ਮੁਤਾਬਕ ਉਕਤਾਨ ਨੇ ਸਮੇਂ ਸਿਰ ਰਜਿਸ਼ਟਰੀ ਨਾ ਕਰਵਾਕੇ ਉਸ ਨਾਲ ਧੋਖਾਧੜੀ ਕੀਤੀ ਹੈ। ਏਐਸਆਈ ਮਲਕੀਤ ਰਾਮ ਅਨੁਸਾਰ ਪੁਲਿਸ ਨੇ ਮਾਮਲਾ ਦਰਜ਼ ਕਰਕੇ ਪੜਤਾਲ ਆਰੰਭ ਦਿੱਤੀ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ। (Ludhiana News)