ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹੋਮਿਓਪੈਥਿਕ ਦਵਾਈ ਪ੍ਰਣਾਲੀ ਦਾ ਆਪਣਾ ਵਿਸੇਸ ਮਹੱਤਵ ਰਿਹਾ ਹੈ। ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ ਜਰਮਨੀ ਦੇ ਇੱਕ ਪਿੰਡ ਮੀਸਨ ਡਰੈੱਸਡਨ ਵਿਚ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ।
Founder of Homeopathy
ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਪਰ ਆਪ ਨੂੰ ਘਰ ਦੀ ਗਰੀਬੀ ਕਾਰਨ ਪੜ੍ਹਾਈ ਅੱਧ-ਵਿਚਾਲੇ ਹੀ ਛੱਡਣੀ ਪਈ ਅਤੇ ਕਿਸੇ ਸਟੋਰ ’ਤੇ ਨੌਕਰੀ ਕਰਨੀ ਪਈ। ਆਪ ਨੇ ਤੰਗੀਆਂ-ਤੁਰਸੀਆਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 1779 ਚ ਐਮ.ਡੀ. ਦੀ ਡਿਗਰੀ ਹਾਸਲ ਕੀਤੀ। ਸੈਮੂਅਲ ਫ੍ਰੈਡਰਿਕ ਹੈਨੀਮੈਨ ਹੋਮਿਓਪੈਥੀ ਦਾ ਜਨਮਦਾਤਾ ਹੈ। ਆਪ ਆਪਣੀ ਪ੍ਰੈਕਟਿਸ ਛੱਡ ਕੇ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਕਿਤਾਬਾਂ ਦੇ ਅਨੁਵਾਦ ਕਰਨ ਲੱਗ ਪਏ।
ਸਿਨਕੋਨਾ ਟਰੀ | Founder of Homeopathy
ਇੱਕ ਦਿਨ ਇੱਕ ਕਿਤਾਬ ਦਾ ਅਨੁਵਾਦ ਕਰਦੇ-ਕਰਦੇ ਆਪ ਨੇ ‘ਸਿਨਕੋਨਾ ਟਰੀ’ ਬਾਰੇ ਪੜ੍ਹਿਆ ਕਿ ਜੇਕਰ ਸਿਨਕੋਨਾ ਦੇ ਪੱਤੇ ਕਿਸੇ ਤੰਦਰੁਸਤ ਮਨੁੱਖ ਨੂੰ ਪਿਲਾਏ ਜਾਣ ਤਾਂ ਉਸ ਵਿੱਚ ਮਲੇਰੀਏ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਇਹ ਗੱਲ ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਨੂੰ ਸੱਚ ਜਾਪੀ ਅਤੇ ਉਨ੍ਹਾਂ ਤਜਰਬਾ ਕਰਨਾ ਸੁਰੂ ਕਰ ਦਿੱਤਾ, ਸੱਚਮੁੱਚ ਓਹੀ ਹੋਇਆ ਅਤੇ ਇਸ ਤਰ੍ਹਾਂ ਹੋਮਿਓਪੈਥੀ ਹੋਂਦ ਵਿੱਚ ਆਈ। ਭਾਰਤ ਵਿੱਚ ਹੋਮਿਓਪੈਥੀ 1810 ਵਿਚ ਹੋਂਦ ਵਿਚ ਆਈ। ਡਾ: ਹੈਨੀਮੈਨ ਐਲੋਪੈਥੀ ਦੇ ਡਾਕਟਰ ਹੋਣ ਦੇ ਨਾਲ-ਨਾਲ ਕਈ ਯੂਰਪੀਅਨ ਭਾਸਾਵਾਂ ਦੇ ਜਾਣਕਾਰ ਸਨ। ਉਹ ਰਸਾਇਣ ਅਤੇ ਰਸਾਇਣ ਵਿਗਿਆਨ ਦਾ ਮਾਸਟਰ ਸੀ। ਰੋਜੀ-ਰੋਟੀ ਕਮਾਉਣ ਲਈ ਦਵਾਈ ਅਤੇ ਰਸਾਇਣ ਵਿਗਿਆਨ ਦਾ ਕੰਮ ਕਰਨ ਦੇ ਨਾਲ-ਨਾਲ ਉਹ ਅੰਗਰੇਜੀ ਭਾਸ਼ਾ ਦੇ ਪਾਠਾਂ ਦਾ ਜਰਮਨ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਵੀ ਕਰਦੇ ਸਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦਾ NRI ਸਾਥੀ ਗ੍ਰਿਫਤਾਰ, ਹੋਣਗੇ ਵੱਡੇ ਖੁਲਾਸੇ
ਇੱਕ ਵਾਰ ਜਦੋਂ ਡਾ: ਕੈਲੇਨ ਦੁਆਰਾ ਲਿਖੀ ਗਈ ਕੈਲੇਨਜ ਮੈਟੇਰੀਆ ਮੈਡੀਕਾ ਵਿੱਚ ਵਰਣਿਤ ਕੁਇਨਾਈਨ ਨਾਮਕ ਜੜੀ-ਬੂਟੀਆਂ ਬਾਰੇ ਅੰਗਰੇਜੀ ਭਾਸ਼ਾ ਵਿੱਚ ਜਰਮਨ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਸੀ, ਤਾਂ ਡਾ: ਸੈਮੂਅਲ ਹੈਨੀਮੈਨ ਦਾ ਧਿਆਨ ਡਾ: ਕੈਲੇਨ ਦੇ ਵਰਣਨ ਵੱਲ ਗਿਆ, ਜਿੱਥੇ ਕੁਇਨਾਈਨ ਬਾਰੇ ਕਿਹਾ ਗਿਆ ਸੀ ਕਿ ਹਾਲਾਂਕਿ ਕੁਇਨਾਈਨ ਮਲੇਰੀਆ ਨੂੰ ਠੀਕ ਕਰਦਾ ਹੈ ਪਰ ਇਹ ਇੱਕ ਸਿਹਤਮੰਦ ਸਰੀਰ ਵਿੱਚ ਮਲੇਰੀਆ ਵਰਗੇ ਲੱਛਣ ਪੈਦਾ ਕਰਦਾ ਹੈ।
10 ਅਪਰੈਲ ਨੂੰ ਹੋਮਿਓਪੈਥੀ ਦਿਵਸ ’ਤੇ ਵਿਸ਼ੇਸ਼
ਕੈਲੇਨ ਵੱਲੋਂ ਕਹੀ ਗਈ ਇਹ ਗੱਲ ਡਾ: ਹੈਨੀਮੈਨ ਦੇ ਦਿਮਾਗ ਵਿਚ ਬੈਠ ਗਈ। ਇਹ ਸੋਚ ਕੇ ਉਸ ਨੇ ਨਿੱਕੀਆਂ-ਨਿੱਕੀਆਂ ਜੜੀ-ਬੂਟੀਆਂ ਰੋਜਾਨਾ ਲੈਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ ਦੋ ਹਫਤਿਆਂ ਬਾਅਦ ਉਸ ਦੇ ਸਰੀਰ ਵਿੱਚ ਮਲੇਰੀਆ ਵਰਗੇ ਲੱਛਣ ਪੈਦਾ ਹੋ ਗਏ। ਜੜੀ-ਬੂਟੀਆਂ ਖਾਣੀਆਂ ਬੰਦ ਕਰਨ ਨਾਲ ਮਲੇਰੀਆ ਦੀ ਬਿਮਾਰੀ ਆਪਣੇ ਆਪ ਠੀਕ ਹੋ ਗਈ। ਡਾਕਟਰ ਹੈਨੀਮੈਨ ਨੇ ਇਸ ਪ੍ਰਯੋਗ ਨੂੰ ਕਈ ਵਾਰ ਦੁਹਰਾਇਆ ਅਤੇ ਹਰ ਵਾਰ ਉਸ ਦੇ ਸਰੀਰ ਵਿੱਚ ਮਲੇਰੀਆ ਵਰਗੇ ਲੱਛਣ ਪੈਦਾ ਹੋਏ। ਡਾ: ਹੈਨੀਮੈਨ ਨੇ ਆਪਣੇ ਇੱਕ ਡਾਕਟਰ ਮਿੱਤਰ ਨੂੰ ਇਸ ਤਰੀਕੇ ਨਾਲ ਕੁਇਨਾਈਨ ਜੜੀ-ਬੂਟੀਆਂ ਦੀ ਵਰਤੋਂ ਦਾ ਜਿਕਰ ਕੀਤਾ। ਇਸ ਮਿੱਤਰ ਡਾਕਟਰ ਨੇ ਡਾ: ਹੈਨੀਮੈਨ ਦੁਆਰਾ ਦੱਸੀ ਜੜੀ ਬੂਟੀ ਵੀ ਲਈ ਅਤੇ ਉਸ ਵਿੱਚ ਮਲੇਰੀਆ ਬੁਖਾਰ ਵਰਗੇ ਲੱਛਣ ਵੀ ਪੈਦਾ ਹੋ ਗਏ। ਹੋਮਿਓਪੈਥੀ ਦਾ ਸਿਧਾਂਤ ‘ਜਹਿਰ ਨੂੰ ਜਹਿਰ ਮਾਰਦਾ ਹੈ’ ਵਾਲਾ ਹੈ।
ਦਵਾਈ ਦਾ ਤਰੀਕਾ | Founder of Homeopathy
ਇਸ ਤੋਂ ਭਾਵ ਜਿਹੋ ਜਿਹੜੀ ਬੀਮਾਰੀ ਸਾਡੇ ਸਰੀਰ ਵਿੱਚ ਹੈ, ਉਸ ਨੂੰ ਓਹੀ ਦਵਾਈ ਦੇਣੀ ਪਵੇਗੀ ਜਿਹੀ ਸਰੀਰ ਵਿੱਚ ਜਾ ਕੇ ਉਸ ਤਰ੍ਹਾਂ ਦਾ ਰੋਗ ਪੈਦਾ ਕਰ ਸਕੇ ਤਾਂ ਕਿ ਬੀਮਾਰੀ, ਬੀਮਾਰੀ ਨਾਲ ਲੜੇ ਅਤੇ ਮਰੀਜ ਤੰਦਰੁਸਤ ਹੋ ਜਾਵੇ। ਬੇਸੱਕ ਸਿ੍ਰਸ਼ਟੀ ਦੀ ਸਿਰਜਨਾ ਪੰਜ ਤੱਤਾਂ ਤੋਂ ਹੋਈ ਹੈ ਪਰ ਫਿਰ ਵੀ ਹਰੇਕ ਮਨੁੱਖ ਦਾ ਕੰਮ ਕਰਨ ਦਾ ਢੰਗ ਜਾਂ ਰਹਿਣ-ਸਹਿਣ ਦੂਜੇ ਨਾਲੋਂ ਭਿੰਨ ਹੈ। ਇਸ ਨੂੰ ਡਾਕਟਰ ਸੈਮੂਅਲ ਹੈਨੀਮੈਨ ਨੇ ‘ਇੰਡੀਵਿਜੂਅਲਾਈਜੇਸ਼ਨ’ ਦਾ ਨਾਮ ਦਿੱਤਾ ਹੈ। ਇਸ ਤੋਂ ਭਾਵ ਹੈ ਕਿ ਜੇਕਰ ਦੋ ਵਿਅਕਤੀਆਂ ਨੂੰ ਬੁਖਾਰ ਹੋਇਆ ਹੈ ਤਾਂ ਉਨ੍ਹਾਂ ਦੋਵਾਂ ਦੇ ਲੱਛਣ ਭਿੰਨ-ਭਿੰਨ ਹੋਣਗੇ, ਬੇਸ਼ੱਕ ਬੁਖਾਰ ਨੂੰ ਨਾਂ ਕੋਈ ਵੀ ਦਿੱਤਾ ਜਾਵੇ। ਹੋਮਿਓਪੈਥੀ ਵਿੱਚ ਬੀਮਾਰੀ ਬਨਾਮ ਦਵਾਈ ਨਹੀਂ ਹੁੰਦੀ, ਸਗੋਂ ਮਰੀਜ ਬਨਾਮ ਦਵਾਈ ਦੀ ਚੋਣ ’ਤੇ ਜ਼ਿਆਦਾ ਜੋਰ ਦਿੱਤਾ ਜਾਂਦਾ ਹੈ। ਭਾਵੇਂ ਕਿ ਹੋਮਿਓਪੈਥੀ ਦੀ ਖੋਜ ਨਾਲ ਡਾ. ਸੈਮੂਅਲ ਹੈਨੀਮੈਨ ਦਾ ਵਿਰੋਧ ਹੋਇਆ ਪਰ ਸਮੇਂ ਨਾਲ ਸਭ ਕੁਝ ਸੱਚ ਹੋਇਆ।
ਸ਼ਕਤੀ ਦੀ ਗੱਲ | Founder of Homeopathy
ਹੋਮਿਓਪੈਥੀ ਦਾ ਇੱਕ ਹੋਰ ਸਿਧਾਂਤ ਜੋ ਉਨ੍ਹਾਂ ਨੇ ਹੋਂਦ ਵਿੱਚ ਲਿਆਂਦਾ, ਉਹ ਇਹ ਹੈ ਕਿ ਸਾਡੇ ਸਰੀਰ ਨੂੰ ਇੱਕ ਸਕਤੀ ਚਲਾ ਰਹੀ ਹੈ, ਜਿਸ ਨੂੰ ਉਨ੍ਹਾਂ ‘ਵਾਇਟਲ ਫੋਰਸ’ ਦਾ ਨਾਂ ਦਿੱਤਾ। ਜਦੋਂ ਬੀਮਾਰੀ ਆਪਣਾ ਜੋਰ ਪਾ ਲੈਂਦੀ ਹੈ ਤਦ ਇਹ ‘ਵਾਇਟਲ ਫੋਰਸ’ ਕਮਜੋਰ ਹੋ ਜਾਂਦੀ ਹੈ। ਉਸ ਵੇਲੇ ਹੋਮਿਓਪੈਥਿਕ ਦਵਾਈ ਜਦੋਂ ਮਰੀਜ ਨੂੰ ਦਿੱਤੀ ਜਾਂਦੀ ਹੈ ਤਾਂ ਇਹੀ ਸ਼ਕਤੀ ਸਭ ਤੋਂ ਪਹਿਲਾਂ ਠੀਕ ਹੁੰਦੀ ਹੈ ਅਤੇ ਮਰੀਜ ਤੰਦਰੁਸਤ ਮਹਿਸੂਸ ਕਰਦਾ ਹੈ।
ਭਾਵੇਂ ਕਿ ਇਸ ਗੱਲ ਦਾ ਉਦੋਂ ਵੀ ਅਤੇ ਹੁਣ ਵੀ ਬਹੁਤ ਵਿਰੋਧ ਹੋਇਆ ਪਰ ਡਾ. ਸੈਮੂਅਲ ਹੈਨੀਮੈਨ ਨੇ ਤੱਥਾਂ ਦੇ ਆਧਾਰ ’ਤੇ ਇਹ ਸਮਝਾਇਆ ਕਿ ਸਰੀਰਕ ਸਮਰੱਥਾ ਅਤੇ ਜਦੋਂ ਇਹ ਆਪਣਾ ਕੰਮ-ਕਾਜ ਸਹੀ ਦਿਸਾ ਵਿੱਚ ਕਰਦੀ ਹੈ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਲੋੜ ਹੈ ਇਸ ਸਕਤੀ ਨੂੰ ਬਰਕਰਾਰ ਰੱਖਣ ਦੀ ਤਾਂ ਕਿ ਦੁਨੀਆ ਦਾ ਹਰ ਮਨੁੱਖ ਆਪਣੇ-ਆਪ ਨੂੰ ਤੰਦਰੁਸਤ ਮਹਿਸੂਸ ਕਰੇ।ਇਸੇ ਵਾਈਟਲ ਫੋਰਸ ਦਾ ਦੂਜਾ ਨਾਂ ਰੋਗ ਰੋਧਕ ਤੰਤਰ ਜਾਂ ਇਮਊਨ ਸਿਸਟਮ ਵੀ ਹੈ। ਅੰਤ ਵਿਚ 2 ਜੁਲਾਈ 1843 ਨੂੰ 88 ਸਾਲ ਦੀ ਉਮਰ ਵਿੱਚ ਆਪ ਜੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਗਣਵਾਲ
ਅਹਿਮਦਗੜ੍ਹ, ਮੋ : 9781590500
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ