Popcycle Bike
ਇਲੈਕਟਿ੍ਰਕ ਬਾਈਕ ਅਤੇ ਸਾਈਕਲ ਅੱਜ-ਕੱਲ੍ਹ ਟ੍ਰੈਡਿੰਗ ਵਿੱਚ ਹਨ ਤੇ ਇਹਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਪਰ ਫੋਲਡਿੰਗ ਬਾਈਕਸ ਵੀ ਅੱਜ-ਕੱਲ੍ਹ ਬਹੁਤ ਦੇਖੇ ਜਾ ਰਹੇ ਹਨ ਤੇ ਕਾਫੀ ਪ੍ਰਚਲਿਤ ਹੋ ਗਏ ਹਨ। ਕਿਉਂਕਿ ਫੋਲਡੇਬਲ ਹੋਣ ਕਾਰਨ ਇਹ ਪੋਰਟੇਬਲ ਵੀ ਬਣ ਜਾਂਦੇ ਹਨ, ਇਸ ਲਈ ਕੰਪਨੀਆਂ ਵੀ ਇਸ ਤਰ੍ਹਾਂ ਦੀਆਂ ਬਾਈਕਸ ’ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ।
ਅਜਿਹੀ ਹੀ ਇੱਕ ਬਾਈਕ ਹੈ ਪੌਪ-ਸਾਈਕਲ ਜੋ ਫੋਲਡੇਬਲ ਡਿਜ਼ਾਈਨ ਦੇ ਨਾਲ ਆਉਂਦੀ ਹੈ। ਇਸ ਬਾਈਕ ਦਾ ਡਿਜ਼ਾਈਨ ਕਾਫੀ ਕੰਪੈਕਟ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਆਪਣੇ ਆਕਾਰ ਦੇ ਇੱਕ ਤਿਹਾਈ ਤੱਕ ਫੋਲਡ ਕੀਤਾ ਜਾ ਸਕਦਾ ਹੈ। ਇਸ ਨੂੰ ਸਿਰਫ 4 ਸਕਿੰਟਾਂ ’ਚ ਫੋਲਡ ਕੀਤਾ ਜਾ ਸਕਦਾ ਹੈ। ਇਸ ਬਾਈਕ ਦੀਆਂ ਹੋਰ ਵਿਸ਼ੇਸ਼ਤਾਵਾਂ ਅਤੇ ਇਸ ਦੀ ਕੀਮਤ ਹੇਠਾਂ ਦਿੱਤੀ ਗਈ ਹੈ।
ਪੌਪਸਾਈਕਲ ਬਾਈਕ ਦੀ ਕੀਮਤ | Popcycle Bike
ਪੌਪਸਾਈਕਲ ਦੀ ਕੀਮਤ 468 ਡਾਲਰ (ਲਗਭਗ 38,500 ਰੁਪਏ) ਦੱਸੀ ਗਈ ਹੈ। ਇਸ ਨੂੰ ਕਿੱਕਸਟਾਰਟਰ ਮੁਹਿੰਮ ਤਹਿਤ ਲਾਂਚ ਕੀਤਾ ਗਿਆ ਹੈ ਜੋ ਮਈ 2023 ਦੇ ਅੰਤ ਤੱਕ ਚੱਲੇਗੀ। ਬਾਈਕ ਦੀ ਲਾਂਚਿੰਗ ਜੂਨ 2023 ਲਈ ਨਿਰਧਾਰਿਤ ਹੈ।
ਪੌਪਸਾਈਕਲ ਫੋਲਡੇਬਲ ਬਾਈਕ ਦੇ ਫੀਚਰ
ਪੌਪ ਸਾਈਕਲ ਬਾਈਕ ਬਾਰੇ ਇਹ ਬਾਈਕ ਪੌਪ ਸਾਈਕਲ ਯੂਐੱਸ ਆਈਐੱਨਵਾਈਸੀ ਨੇ ਬਣਾਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕੋਰੀਆਈ ਕੰਪਨੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਡਿਜ਼ਾਈਨ ਕਾਫ਼ੀ ਪਤਲਾ ਹੈ ਅਤੇ ਵਜ਼ਨ ਸਿਰਫ 13 ਕਿਲੋ ਹੈ। ਇਸ ਦੇ ਪੈਡਲ ਤੇ ਹੈਂਡਲਬਾਰ ਵੀ ਫੋਲਡ ਕਰਨ ਯੋਗ ਡਿਜ਼ਾਈਨ ਵਿੱਚ ਬਣਾਏ ਗਏ ਹਨ। ਇਸ ਦਾ ਪਿਛਲਾ ਪਹੀਆ, ਸੀਟ ਅਤੇ ਡਰਾਈਵਟਰੇਨ ਆਪਸ ਵਿਚ ਜੁੜੇ ਹੋਏ ਹਨ,ਤੇ ਫੋਲਡ ਕੀਤੇ ਜਾਣ ’ਤੇ ਤਿੰਨੋਂ ਇਕੱਠੇ ਅੱਗੇ ਸਲਾਈਡ ਹੁੰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੌਪਸਾਈਕਲ ਨੂੰ ਫੋਲਡ ਕਰਨ ’ਚ ਸਿਰਫ 4 ਸਕਿੰਟ ਦਾ ਸਮਾਂ ਲੱਗਦਾ ਹੈ।
ਇਹ ਵੀ ਜਾਣੋ
ਬਾਈਕ ਦਾ ਫੋਲਡੇਬਲ ਮਕੈਨਿਜ਼ਮ ਕਾਫੀ ਸਮੂਥ ਦੱਸਿਆ ਜਾਂਦਾ ਹੈ। ਇਸ ਨੂੰ ਆਸਾਨੀ ਨਾਲ ਅਸੈਂਬਲ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦਾ ਹੈਂਡਲ ਅਤੇ ਕਾਠੀ ਵੀ ਅਡਜੱਸਟੇਬਲ ਡਿਜ਼ਾਈਨ ’ਚ ਬਣੀ ਹੈ। ਭਾਵ ਕਿ ਸਹੂੂਲਤ ਅਨੁਸਾਰ ਇਨ੍ਹਾਂ ਦੀ ਉਚਾਈ ਘਟਾਈ ਜਾਂ ਵਧਾਈ ਜਾ ਸਕਦੀ ਹੈ। ਬਾਈਕ ’ਚ 16 ਇੰਚ ਦੇ ਪਹੀਏ ਹਨ। ਇਸ ’ਚ ਡਿਊਲ ਸਪੀਡ ਗਿਅਰ ਸੈੱਟਅੱਪ ਮੌਜ਼ੂਦ ਹੈ। ਇਸ ’ਚ 7 ਲੈਵਲ ਗਿਅਰ ਸਿਸਟਮ ਹੈ।