ਪੁਲਿਸ ਨੇ ਵਾਰਦਾਤ ਦੇ 36 ਘੰਟਿਆਂ ਦੇ ਅੰਦਰ ਹੀ ਮੁਲਜ਼ਮਾਂ ਨੂੰ ਮੋਟਰਸਾਇਕਲ ਸਮੇਤ ਕੀਤਾ ਕਾਬੂ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟਾਂ- ਖੋਹਾਂ ਕਰਨ ਵਾਲੇ ਦੋ ਨੂੰ 36 ਘੰਟਿਆਂ ਬਾਅਦ ਹੀ ਦਬੋਚ ਲਿਆ ਹੈ। ਜਿੰਨਾਂ ਵੱਲੋਂ ਲੰਘੇ ਕੱਲ ਇੱਕ ਸਾਇਕਲ ਸਵਾਰ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ। (Police)
ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੰਘੇ ਕੱਲ ਥਾਣਾ ਮੋਤੀ ਨਗਰ ਦੀ ਪੁਲਿਸ ਵੱਲੋਂ ਦੋ ਨਾਮਲੂਮ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਸੀ ਜੋ ਲੋਹੇ ਦਾ ਦਾਤ ਦਿਖਾ ਕੇ ਰਾਹਗੀਰਾਂ ਤੋਂ ਲੁੱਟਾਂ- ਖੋਹਾਂ ਕਰਦੇ ਸਨ। ਉਨਾਂ ਦੱਸਿਆ ਕਿ ਦਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਕਿਰਾਏਦਾਰ ਮਕਾਨ ਨੰਬਰ 6 ਲੁਧਿਆਣਾ ਦੇ ਦੱਸਣ ਮੁਤਾਬਕ ਉਹ ਸਵਰੂਪ ਮਕੈਨੀਕਲ ਵਰਕਸ ’ਚ ਬਤੌਰ ਸਕਿਊਰਟੀ ਗਾਰਡ ਡਿਊਟੀ ਕਰਦਾ ਹੈ।
2 ਮਾਰਚ ਨੂੰ ਉਸਨੇ ਡਿਊਟੀ ’ਤੇ ਪੁੱਜ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਨਾਮਲੂਮ ਸਾਇਕਲ ਸਵਾਰ ਵਿਅਕਤੀ ਨੂੰ ਦੋ ਮੋਟਰਸਾਇਕਲ ਸਵਾਰ ਵਿਅਕਤੀ ਫੈਕਟਰੀ ਲਾਗੇ ਹੀ ਕੋਈ ਤੇਜ਼ਧਾਰ ਹਥਿਆਰ ਲੁੱਟ ਰਹੇ ਸਨ। ਇਸ ਦੌਰਾਨ ਮੋਟਰਸਾਇਕਲ ਸਵਾਰ ਸਾਇਕਲ ਸਵਾਰ ’ਤੇ ਮੌਜੂਦ ਹਥਿਆਰ ਨਾਲ ਵਾਰ ਵੀ ਕਰ ਰਹੇ ਸਨ। ਇਸ ਦੌਰਾਨ ਮੋਟਰਸਾਇਕਲ ਸਵਾਰ ਵਿਅਕਤੀ ਸਾਇਕਲ ਸਵਾਰ ਦੀ ਜੇਬ ’ਚੋਂ ਇੱਕ ਫੋਨ ਖੋਹ ਕੇ ਮੌਕੇ ’ਤੋਂ ਫਰਾਰ ਹੋ ਗਏ।
ਕਮਿਸ਼ਨਰ ਪੁਲਿਸ ਸਿੱਧੂ ਨੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਜਸਕਰਨ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ ਵੱਲੋਂ ਦਿੱਤੇ ਨਿਰਦੇਸ਼ਾਂ ਅਤੇ ਸ੍ਰੀਮਤੀ ਹਰਕਮਲ ਕੌਰ ਵਧੀਕ ਡਿਪਟੀ ਕਮਿਸ਼ਨਰ ਜੋਨ- 4 ਸਮੇਤ ਮੁਰਾਦ ਜਸਵੀਰ ਸਿੰਘ ਗਿੱਲ ਸਹਾਇਕ ਕਮਿਸ਼ਨਰ ਪੁਲਿਸ ਇੰਡੀਆ ਏਰੀਆ- ਏ ਦੀਆਂ ਹਦਾਇਤਾਂ ’ਤੇ ਚਲਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਵੱਲੋਂ 36 ਘੰਟਿਆਂ ਬਾਅਦ ਹੀ ਗਿ੍ਰਫ਼ਤਾਰ ਕਰਕੇ ਖੋਹ ਕੀਤੇ 11 ਮੋਬਾਇਲ, ਇੱਕ ਦਾਤਰ (ਲੋਹਾ), ਵਾਰਦਾਤ ਸਮੇਂ ਵਰਤਿਆ ਗਿਆ ਬਿਨਾਂ ਨੰਬਰੀ ਮੋਟਰਸਾਇਕਲ ਅਤੇ 5 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਉਨਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਵਿਅਕਤੀਆਂ ਵਿਰੁੱਧ ਲੁੱਟਾਂ- ਖੋਹਾਂ ਕਰਨ ਅਤੇ ਪੁਲਿਸ ਥਾਣੇ ’ਚ ਭੱਜਣ ਦੀ ਕੋਸ਼ਿਸ ਦੇ ਦੋਸ਼ ਹੇਠ ਮੁਕੱਦਮੇ ਦਰਜ਼ ਕੀਤੇ ਗਏ ਹਨ।
ਭੱਜਣ ਦੀ ਕੋਸ਼ਿਸ ’ਚ ਖਾਧੀ ਸੱਟ
ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟਾਂ- ਖੋਹਾਂ ਕਰਨ ਦੇ ਦੋਸ਼ ਹੇਠ ਥਾਣਾ ਮੋਤੀ ਨਗਰ ਦੀ ਪੁਲਿਸ ਵੱਲੋਂ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਕਰਨ ਕੁਮਾਰ ਅਤੇ ਰਵਿੰਦਰ ਸਿੰਘ ਉਰਫ਼ ਰਿੰਕੂ ਵਜੋਂ ਹੋਈ ਹੈ। ਜਿੰਨਾਂ ਵਿੱਚੋਂ ਕਰਨ ਕੁਮਾਰ ਨੇ ਤਫ਼ਤੀਸ ਦੌਰਾਨ ਕਰਨ ਕੁਮਾਰ ਨੇ ਭੱਜਣ ਦੀ ਕੋਸ਼ਿਸ ਕੀਤੀ। ਜਿਸ ਦੌਰਾਨ ਉਸਦੀ ਬਾਂਹ ’ਤੇ ਸੱਟ ਲੱਗੀ ਹੈ।
ਭੱਜਣ ਦੀ ਕੋਸ਼ਿਸ ’ਚ ਤੁੜਵਾਈ ਬਾਂਹ | Police
ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟਾਂ- ਖੋਹਾਂ ਕਰਨ ਦੇ ਦੋਸ਼ ਹੇਠ ਥਾਣਾ ਮੋਤੀ ਨਗਰ ਦੀ ਪੁਲਿਸ ਵੱਲੋਂ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਕਰਨ ਕੁਮਾਰ (32) ਵਾਸੀ ਗਲੀ ਨੰਬਰ 3, ਹਬੀਬ ਰੋਡ ਲੁਧਿਆਣਾ ਅਤੇ ਰਵਿੰਦਰ ਸਿੰਘ ਉਰਫ਼ ਰਿੰਕੂ (30) ਵਾਸੀ ਗਲੀ ਨੰਬਰ 8, ਹਬੀਬ ਰੋਡ ਲੁਧਿਆਣਾ ਵਜੋਂ ਹੋਈ ਹੈ। ਜਿੰਨਾਂ ਵਿੱਚੋਂ ਕਰਨ ਕੁਮਾਰ ਨੇ ਪੁੱਛਗਿੱਛ ਲਈ ਹਵਾਲਾਤ ’ਚੋਂ ਬਾਹਰ ਲਿਆਉਣ ਸਮੇਂ ਭੱਜਣ ਦੀ ਕੋਸ਼ਿਸ ਕੀਤੀ। ਮੇਨ ਗੇਟ ਬੰਦ ਹੋਣ ਕਾਰਨ ਕਰਨ ਕੁਮਾਰ ਨੇ ਪੋਸਟ ਦੀ ਕੰਧ ਉੱਪਰੋਂ ਛਾਲ ਮਾਰੀ, ਜਿਸ ਕਾਰਨ ਡਿੱਗਣ ਕਾਰਨ ਕਰਨ ਦੀ ਸੱਜੀ ਬਾਂਹ ਟੁੱਟ ਗਈ। ਜਿਸ ਨੂੰ ਪੁਲਿਸ ਮੁਲਾਜਮਾਂ ਸਮੇਤ ਪ੍ਰਾਈਵੇਟ ਬੰਦਿਆਂ ਨੇ ਫ਼ੜ ਲਿਆ।
ਡੀਜੀਪੀ ਵੱਲੋਂ ਸਨਮਾਨ ਦੇਣ ਦਾ ਐਲਾਨ
ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਵਾਰਦਾਤ ਨੂੰ ਬਹੁਤ ਹੀ ਘੱਟ ਸਮੇਂ ਅੰਦਰ ਟਰੇਸ ਕਰਨ ਦੇ ਇਨਾਮ ਵਜੋਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਰਮਚਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਹੈ। ਜਿਸ ’ਚ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਨਿਰਦੇਵ ਸਿੰਘ ਨੂੰ ਡੀ.ਜੀ.ਪੀ. ਕੰਮੋਡੇਸ਼ਨ ਡਿਸਕ ਸਮੇਤ 11 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਸਮੁੱਚੀ ਟੀਮ ’ਚ ਸਾਮਲ ਕਰਮਚਾਰੀਆਂ ਨੂੰ 21 ਹਜ਼ਾਰ ਰੁਪਏ ਅਤੇ ਇੱਕ ਇੱਕ ਪ੍ਰਸੰਸ਼ਾ ਪੱਤਰ ਦਰਜ਼ਾ-ਦੂਜਾ ਦੇਣ ਦਾ ਐਲਾਨ ਕੀਤਾ ਹੈ।