(ਗੁਰਪ੍ਰੀਤ ਪੱਕਾ) ਫਰੀਦਕੋਟ। ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਰੋੜੀਕਪੂਰਾ ਦੇ ਲੋਕਾਂ ਨੇ ਇੱਕਠੇ ਹੋ ਕੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀਕਪੂਰਾ ਦੇ ਸਰਕਾਰੀ ਸਕੂਲ, ਡੇਰਾ ਬਾਬਾ ਗੋਕਲ ਦਾਸ ਅਤੇ ਮੇਨ ਬੱਸ ਸਟੈਂਡ ਦੇ ਕੋਲ ਸ਼ਰਾਬ ਦਾ ਠੇਕਾ ਚੱਲਦਾ ਸੀ, ਜਿਸ ਦੀ ਪਿੰਡ ਵਾਸੀਆਂ ਨੂੰ ਬਹੁਤ ਸਮੱਸਿਆ ਸੀ ਜਿਸ ਤਹਿਤ ਸਮੂਹ ਪਿੰਡ ਵਾਸੀਆਂ ਗ੍ਰਾਮ ਪੰਚਾਇਤ ਰੋੜੀਕਪੂਰਾ, ਨਵਾਂ ਰੋੜੀਕਪੂਰਾ ਅਤੇ ਗੁਲਾਬਗੜ੍ਹ ਰੋੜੀਕਪੂਰਾ ਅਤੇ ਨੰਬਰਦਾਰ ਅਤੇ ਕਲੱਬਾਂ ਵੱਲੋਂ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਕਾਈ ਪਿੰਡ ਰੋੜੀਕਪੂਰਾ ਦੀ ਅਗਵਾਈ ਹੇਠ 06-03-2023 ਨੂੰ ਡਿਪਟੀ ਕਮਿਸ਼ਨਰ ਫਰੀਦਕੋਟ, ਅਕਬਾਰੀ ਨਿਰੀਖਣ ਵਿਭਾਗ ਕਮਿਸਨਰ ਫਰੀਦਕੋਟ ਅਤੇ ਐਸ ਡੀ ਐਮ ਜੈਤੋ ਨੂੰ ਸ਼ਰਾਬ ਦੇ ਠੇਕੇ ਦੀ ਸਿਕਾਇਤ ਕੀਤੀ ਗਈ ਸੀ ਜਿਸ ਦੀ ਕਰਵਾਈ ਕਰਦਿਆਂ ਅਬਕਾਰੀ ਨਿਰੀਖਣ ਵਿਭਾਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਠੇਕੇ ਦਾ ਮੌਕਾ ਦੇਖ ਸ਼ਰਾਬ ਦਾ ਠੇਕਾ ਨਾ ਪਾਸ ਅਤੇ 01-04-2023 ਤੋਂ ਬੰਦ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ। (Depth Campaign)
ਇਹ ਵੀ ਪੜ੍ਹੋ : ਡੈਪਥ ਮੁਹਿੰਮ ਲਿਆ ਰਹੀ ਹੈ ਰੰਗ ਪਿੰਡ ਡਗਰੂ ਦੀ ਪੰਚਾਇਤ ਨੇ ਵੀ ਨਸ਼ਿਆਂ ਖਿਲਾਫ਼ ਕਸੀ ਕਮਰ
ਠੇਕੇ ਦੇ ਗੇਟ ’ਤੇ ਪਿੰਡ ਵਾਸੀਆਂ ਨੇ ਦਿੱਤਾ ਸੀ ਧਰਨਾ (Depth Campaign)
ਜਿਸ ਤਹਿਤ ਅੱਜ ਰਾਤ 12:01 ਤੇ ਠੇਕੇ ਦੇ ਗੇਟ ’ਤੇ ਧਰਨਾ ਦਿੱਤਾ ਗਿਆ ਅਤੇ ਸਵੇਰੇ ਆ ਕੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਾਬ ਠੇਕੇ ਵਿੱਚੋਂ ਸਾਰਾ ਸਮਾਨ ਬਾਹਰ ਕੱਢਿਆ ਗਿਆ ਅਤੇ ਪੱਕੇ ਤੌਰ ਸ਼ਰਾਬ ਠੇਕਾ ਬੰਦ ਕੀਤਾ ਗਿਆ। ਇਸ ਮੌਕੇ ਧਰਮਪਾਲ ਸਿੰਘ ਸੂਬਾ ਮੀਤ ਪ੍ਰਧਾਨ,ਦਰਸ਼ਨ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਪ੍ਰਧਾਨ ਲਖਵੀਰ ਸਿੰਘ ਲੱਖਾ, ਜਨਰਲ ਸਕੱਤਰ ਲਖਵਿੰਦਰ ਸਿੰਘ ਪਿੰਦਾ, ਕਸਮੀਰ ਸਿੰਘ ਢਿੱਲੋਂ, ਲਾਭ ਸਿੰਘ, ਜਸਕਰਨ ਸਿੰਘ ਜੱਸਾ, ਤੇਜਾ ਸਿੰਘ, ਰਿੰਕੂ ਢਿੱਲੋਂ, ਮਨਦੀਪ ਸਿੰਘ ਨੰਬਰਦਾਰ, ਹਰਦਿਆਲ ਸਿੰਘ ਖਜਾਨਚੀ, ਜਰਨੈਲ ਸਿੰਘ, ਮਨਦੀਪਾ,ਕਾਲਾ ਮਾਸਟਰ, ਬਸੰਤ ਸਿੰਘ ਖਾਲਸਾ, ਸੁਰਜੀਤ ਸਿੰਘ, ਭੋਲਾ ਸਿੰਘ, ਗਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ ਢਿੱਲੋਂ,
ਸੁੱਖਾ ਜਵੰਦਾ, ਡਾ ਜਲੰਧਰ ਸਿੰਘ, ਜਗਰੂਪ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ, ਸੇਰ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਰਾਜਾ, ਸਭ ਢਿੱਲੋਂ, ਸੁਖਮੰਦਰ ਸਿੰਘ, ਪੋਪੀ ਸਿੰਘ, ਅਜਮੇਰ ਸਿੰਘ, ਛਿੰਦਾ ਸਿੰਘ,ਜੱਸਾ ਸਿੰਘ, ਤੇਜਾ ਸਿੰਘ, ਮੰਨਾ ਸਿੰਘ, ਜਗਤਾਰ ਸਿੰਘ ਫੌਜੀ, ਮੇਜਰ ਸੇਠ, ਗੁਰਸਾਹਿਬ ਸਿੰਘ, ਪਾਲ ਸਿੰਘ, ਸੁਖਜਿੰਦਰ ਸਿੰਘ ਖਿੰਦੀ, ਗੇਲਾ ਸਿੰਘ ਪ੍ਰਧਾਨ, ਸੁੱਖਾ ਢਿੱਲੋਂ, ਸੁਖਦੇਵ ਸਿੰਘ ਖਾਲਸਾ, ਅਕਾਲੀ ਢਿੱਲੋਂ, ਗੁਰਨੈਬ ਸਿੰਘ, ਸੂਬਾ ਸਿੰਘ, ਵਿਕਰਮਜੀਤ ਸਿੰਘ ਵਿੱਕਾ ਮੈਬਰ, ਸੀਰਾ ਨੰਬਰਦਾਰ, ਚਮਕੌਰ ਸਿੰਘ ਢਿੱਲੋਂ, ਛਿੰਦੂ ਮਾਨ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ