ਸਾਲ ਭਰ ਦੀ ਮਿਹਨਤ ਦਾ ਫਲ ਦੇਖ ਕੇ ਖਿੜੇ ਵਿਦਿਆਰਥਣਾਂ ਦੇ ਚਿਹਰੇ
- ਜੀਕੇ ਟੱਚ ਹਾਈਟ ਕੰਪੀਟੀਸ਼ਨ ਦੀਆਂ ਜੇਤੂ ਵਿਦਿਆਰਥਣਾਂ ਨਗਦ ਪੁਰਸਕਾਰ ਤੇ ਸਰਟੀਫਿਕੇਟ ਨਾਲ ਹੋਈਆਂ ਸਨਮਾਨਿਤ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ ਸਕੂਲ ਸਰਸਾ ’ਚ ਵੀਰਵਾਰ ਨੂੰ ਸਾਲਾਨਾ ਨਤੀਜੇ ਐਲਾਨੇ ਗਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਰੂਪ ’ਚ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਨੇ ਸ਼ਿਕਰਤ ਕੀਤੀ। ਜਦੋਂਕਿ ਪ੍ਰੋਗਰਾਮ ਦੀ ਪ੍ਰਧਾਨਗੀ ਉੱਪ ਪਿ੍ਰੰਸੀਪਲ ਸੀਮਾ ਛਾਬੜਾ ਇੰਸਾਂ ਨੇ ਕੀਤੀ। ਇਸ ਮੌਕੇ ’ਤੇ ਪ੍ਰੀ ਨਰਸਰੀ ਤੋਂ 9ਵੀਂ ਤੱਕ ਤੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਸਲਾਨਾ ਨਤੀਜਾ ਜਾਰੀ ਕੀਤਾ ਗਿਆ।
ਇਸ ਤੋਂ ਇਲਾਵਾ ਸਕੂਲ ਦੁਆਰਾ ਬੱਚਿਆਂ ਦੇ ਜਨਰਲ ਨਾਲੇਜ਼ ਗਿਆਨ ’ਚ ਵਾਧਾ ਕਰਨ ਲਈ ਲਏ ਜਾ ਰਹੇ ਟੱਚ ਹਾਈਟ ਕੰਪੀਟੀਸ਼ਨ ਦਾ ਫਾਈਨਲ ਨਤੀਜਾ ਵੀ ਐਲਾਨਿਆ ਗਿਆ। ਟੱਚ ਹਾਈਟ ਕੰਪੀਟੀਸ਼ਨ ਦੇ ਜੇਤੂ ਮੁਕਾਬਲੇਬਾਜ਼ਾਂ ਨੂੰ ਨਗਦ ਇਨਾਮ, ਸਰਟੀਫਿਕੇਟ ਤੇ ਟਰਾਫ਼ੀ ਤੇ ਜਮਾਤਾਂ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਟਰਾਫ਼ੀ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।
ਇਹ ਵਿਦਿਆਰਥਣਾਂ ਰਹੀਆਂ ਪਹਿਲੇ ਸਥਾਨ ’ਤੇ | Shah Satnam ji Girls School
ਪ੍ਰੀ ਨਰਸਰੀ ’ਚ ਰਹਿਮਤ, ਸਹਿਜੀਤ ਅਲਫਾਜ, ਕੁਲਵੰਤ, ਗੁਰਨੂਰ, ਅਮੁੱਲਿਆ, ਐਸ਼ਰੀਤ ਤੇ ਗੁਰਨੀਸ਼ ਨੇ ਸਾਂਝੇ ਤੌਰ ’ਤੇ 100 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨਰਸਰੀ ’ਚ ਸੇਜਲ, ਸਾਨਵੀ, ਹਿਮਾਨੀ, ਅਰਲੀਨ ਨੇ ਸੌ ਫ਼ੀਸਦੀ ਅੰਕਾਂ ਨਾਲ ਆਪਣੀ ਕਲਾਸ ’ਚ ਪਹਿਲਾ ਸਥਾਨ ਹਾਸਲ ਕੀਤਾ। ਯੂਕੇਜੀ ’ਚ ਸੱਜਦਾ ਵਰਮਾ, ਰੁਪਿੰਦਰ, ਸੀਰਤ, ਏਰਿਕਾ, ਪਹਿਲੀ ਕਲਾਸ ’ਚ ਨੂਰੇਨ, ਮਨਮੀਤ ਤੇ ਚਕਸ਼ਿਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੀ ਜਮਾਤ ’ਚ ਦਿਲਜੋਤ ਕੌਰ, ਦਿ੍ਰਸ਼ਟੀ, ਤੀਜੀ ਜਮਾਤ ’ਚ ਰੂਹੀ, ਗੁਰਅੰਸ਼ਮੀਤ, ਚੌਥੀ ਕਲਾਸ ’ਚ ਗੁਰਰਹਿਮਤ ਤੇ ਸਿਮਰਨ, 5ਵੀਂ ’ਚ ਬਲੈਸੀ ਤੇ ਅਨੰਨਿਆ ਪਹਿਲੇ ਸਥਾਨ ’ਤੇ ਰਹੀ ਹੈ।
ਇਸ ਤਰ੍ਹਾਂ ਕਲਾਸ ਛੇਵੀਂ ’ਚ ਵਿਧੀ, ਗੀਤਿਕਾ ਤੇ ਸੁਖਅੰਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 7ਵੀਂ ’ਚ ਪਲਕ ਸੋਨੀ ਤੇ ਪਲੇਅਰ ਵਿੰਗ ’ਚ ਕਰਮਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ। 8ਵੀਂ ’ਚ ਕ੍ਰਿਤਿਕਾ ਤੇ ਪਲੇਅਰ ਵਿੰਗ ’ਚ ਜੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਕਲਾਸ 9ਵੀਂ ’ਚ ਵੰਦਿਤਾ ਤੇ ਪਲੇਅਰ ਵਿੰਗ ’ਚ ਨੁਪੁਰ ਤੇ ਸੁਮੇਘਾ ਪਹਿਲੇ ਸਥਾਨ ’ਤੇ ਰਹੀ ਹੈ। ਜਮਾਤ 11ਵੀਂ ’ਚ ਕਲਪਨਾ ਪਹਿਲੇ ਸਥਾਨ ’ਤੇ ਰਹੀ। ਉੱਥੇ ਹੀ ਪਲੇਅਰ ਵਿੰਗ ’ਚ ਸੰਜਨਾ ਪਹਿਲੇ ਸਥਾਨ ’ਤੇ ਰਹੀ। ਕਾਮਰਸ ਸਟਰੀਮ ’ਚ ਨਵਦੀਪ ਤੇ ਨਾਨ ਮੈਡੀਕਲ ਤੇ ਮੈਡੀਕਲ ’ਚ ਤਿ੍ਰਪਤੀ ਪਹਿਲੇ ਸਥਾਨ ’ਤੇ ਰਹੀ।
ਟੱਚ ਹਾਈਟ ਕੰਪੀਟੀਸ਼ਨ ਦੀਆਂ 8 ਜੇਤੂ ਵਿਦਿਆਰਥਣਾਂ ਨੂੰ ਮਿਲਿਆ ਨਗਦ ਪੁਰਸਕਾਰ
ਵੀਰਵਾਰ ਨੂੰ ਸਾਲਾਨਾ ਪ੍ਰੀਖਿਆ ਨਤੀਜਿਆਂ ਨਾਲ ਸਕੂਲ ਦੁਆਰਾ ਸ਼ੁਰੂ ਕੀਤੇ ਗਏ ਟੱਚ ਹਾਈਟ ਐਪ ਦੇ ਜ਼ਰੀਏ ਹੋਈ ਆਫ਼ ਲਾਈਨ ਪ੍ਰੀਖਿਆ ਦਾ ਨਤੀਜਾ ਵੀ ਐਲਾਨਿਆ ਗਿਆ। ਇਸ ਪ੍ਰੀਖਿਆ ’ਚ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਦੀਆਂ 335 ਤੇ ਪਲੇਅਰ ਵਿੰਗ ਦੀਆਂ 119, ਨੌਵੀਂ ਅਤੇ ਦਸਵੀਂ ਦੀਆਂ 284, 11ਵੀਂ ਤੇ 12ਵੀਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੀਆਂ 112, 11ਵੀਂ ਆਰਟਸ ਤੇ ਕਾਮਰਸ ਦੀਆਂ 116 ਤੇ 12ਵੀਂ ਆਰਟਸ ਤੇ ਕਾਮਰਸ ਦੀਆਂ 101 ਵਿਦਿਆਰਥਣਾਂ ਨੇ ਹਿੱਸਾ ਲਿਆ। ਭਾਵ 1067 ਬੱਚਿਆਂ ਨੇ ਭਾਗ ਲਿਆ। ਜਿਸ ’ਚ ਅੱਠਵੀਂ ਕਲਾਸ ਦੀ ਏਲਿਸ਼ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ।
ਇਸੇ ਕਲਾਸ ਦੀ ਉੱਜਵਲ ਤੇ ਜਸਪ੍ਰੀਤ ਨੇ 99 ਪ੍ਰਤੀਸ਼ਤ ਤੇ ਕਲਾਸ ਛੇਵੀਂ ਦੀ ਟਵੀਜ਼ਲ, ਕਲਾਸ ਸੱਤਵੀਂ ਦੀ ਕਰਮਦੀਪ ਕੌਰ, ਅੱਠਵੀਂ ਦੀ ਤਨੀਸ਼ਾ, 11ਵੀਂ ਨਾਨ ਮੈਡੀਕਲ ਦੀ ਜਸਪ੍ਰੀਤ ਤੇ ਪਲਕ ਨੇ 98 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਮੁੁਕਾਬਲਿਆਂ ’ਚ ਪਹਿਲੇ ਸਥਾਨ ’ਤੇ ਰਹੀ ਵਿਦਿਆਰਥਣ ਨੂੰ 5100 ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਨੂੰ 3100 ਰੁਪਏ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ 2100-2100 ਰੁਪਏ ਦਾ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਨਾਲ ਹਰ ਸਾਲ ਵਾਂਗ ਇਸ ਵਾਰ ਵੀ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦਾ ਸਾਲਾਨਾ ਪ੍ਰਖਿਆ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਦੇ ਨਾਲ ਹੀ ਟੱਚ ਹਾਈਟ ਦਾ ਨਤੀਜਾ ਵੀ ਜਾਰੀ ਕੀਤਾ ਗਿਆ ਹੈ। ਜਿਸ ਦੀਆਂ ਜੇਤੂ ਵਿਦਿਆਰਥਣਾਂ ਨੂੰ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਡਾ. ਸ਼ੀਲਾ ਪੂਨੀਆ ਇੰਸਾਂ, ਪ੍ਰਿੰਸੀਪਲ ਸ਼ਾਹ ਸਤਿਨਾਮ ਜੀ ਗਰਲਜ ਸਕੂਲ, ਸਰਸਾ।