ਭੂਚਾਲ ਦੀ ਤਿਆਰੀ ਸਿਰਫ਼ ਇਮਾਰਤਾਂ ਬਾਰੇ ਨਹੀਂ

Earthquake

ਭਾਰਤ ਦੀ ਲਗਭਗ 58% ਜ਼ਮੀਨ ਭੂਚਾਲਾਂ ਦੇ ਖਤਰੇ ਹੇਠ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਦੁਆਰਾ ਤਿਆਰ ਕੀਤੇ ਗਏ ਭਾਰਤ ਦੇ ਭੂਚਾਲ ਸੰਬੰਧੀ ਜੋਨਿੰਗ ਨਕਸ਼ੇ ਅਨੁਸਾਰ, ਭਾਰਤ ਨੂੰ ਚਾਰ ਜੋਨਾਂ -ਘਘ, ਘਘਘ, ਘਥ ਅਤੇ ਥ ਵਿੱਚ ਵੰਡਿਆ ਗਿਆ ਹੈ। ਵਿਗਿਆਨੀਆਂ ਨੇ ਹਿਮਾਲੀਅਨ ਰਾਜ ਵਿੱਚ ਸੰਭਾਵਿਤ ਵੱਡੇ ਭੂਚਾਲ ਦੀ ਚੇਤਾਵਨੀ ਦਿੱਤੀ ਹੈ। ਭਾਰਤ ਦਾ ਲੈਂਡਮਾਸ ਵੱਡੀਆਂ ਭੂਚਾਲ ਦੀਆਂ ਘਟਨਾਵਾਂ/ਪ੍ਰਤੀਕਿਰਿਆਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਖਾਸ ਤੌਰ ’ਤੇ ਹਿਮਾਲੀਅਨ ਪਲੇਟ ਸੀਮਾ, ਜਿਸ ਵਿੱਚ ਵੱਡੇ ਭੂਚਾਲ ਦੀਆਂ ਘਟਨਾਵਾਂ (ਤੀਬਰਤਾ 7 ਅਤੇ ਇਸ ਤੋਂ ਵੱਧ) ਦੀ ਸੰਭਾਵਨਾ ਹੁੰਦੀ ਹੈ।

ਭਾਰਤ ਵਿੱਚ ਭੂਚਾਲ ਮੁੱਖ ਤੌਰ ’ਤੇ ਯੂਰੇਸੀਅਨ ਪਲੇਟ ਨਾਲ ਭਾਰਤੀ ਪਲੇਟ ਦੇ ਟਕਰਾਉਣ ਕਾਰਨ ਆਉਂਦੇ ਹਨ। ਇਸ ਕਨਵਰਜੇਸ਼ਨ ਦੇ ਨਤੀਜੇ ਵਜੋਂ ਹਿਮਾਲੀਅਨ ਪਰਬਤ ਬਣ ਗਏ ਹਨ, ਨਾਲ ਹੀ ਇਸ ਖੇਤਰ ਵਿੱਚ ਅਕਸਰ ਭੂਚਾਲ ਆਉਂਦੇ ਹਨ। ਭੂਚਾਲ ਦੀ ਤਿਆਰੀ ’ਤੇ ਭਾਰਤ ਦੀ ਨੀਤੀ ਮੁੱਖ ਤੌਰ ’ਤੇ ਢਾਂਚਾਗਤ ਵੇਰਵਿਆਂ ਦੇ ਪੈਮਾਨੇ ’ਤੇ ਕੰਮ ਕਰਦੀ ਹੈ। ਇਹ ਨੈਸ਼ਨਲ ਬਿਲਡਿੰਗ ਕੋਡ ਦੁਆਰਾ ਨਿਰਦੇਸ਼ਿਤ ਹੈ। ਇਸ ਵਿੱਚ ਇਨ੍ਹਾਂ ਤੱਤਾਂ ਨੂੰ ਆਪਸ ਵਿੱਚ ਜੋੜਨ ਵਾਲੇ ਕਾਲਮਾਂ, ਬੀਮ ਅਤੇ ਮਜ਼ਬੂਤੀ ਦੇ ਵੇਰਵਿਆਂ ਦੇ ਮਾਪਾਂ ਨੂੰ ਨਿਸ਼ਚਿਤ ਕਰਨਾ ਸ਼ਾਮਲ ਹੈ। ਇਹ ਉਨ੍ਹਾਂ ਇਮਾਰਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ 1962 ਵਿੱਚ ਅਜਿਹੇ ਕੋਡ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਬਣੀਆਂ ਸਨ। ਅਜਿਹੀਆਂ ਇਮਾਰਤਾਂ ਸਾਡੇ ਸ਼ਹਿਰਾਂ ਦਾ ਵੱਡਾ ਹਿੱਸਾ ਬਣਦੀਆਂ ਹਨ।

ਇਹ ਲਾਗੂ ਕਰਨ ਦੀਆਂ ਪ੍ਰਕਿਰਿਆਵਾਂ ਵਿੱਚ ਅਸ਼ੁੱਧਤਾ ਨੂੰ ਮੰਨਦਾ ਹੈ। ਇਹ ਸਿਰਫ ਜ਼ੁਰਮਾਨੇ ਅਤੇ ਗੈਰ-ਕਾਨੂੰਨੀ ’ਤੇ ਨਿਰਭਰ ਕਰਦਾ ਹੈ ਇਹ ਭੂਚਾਲਾਂ ਨੂੰ ਨਿੱਜੀ ਇਮਾਰਤਾਂ ਦੀ ਸਮੱਸਿਆ ਮੰਨਦਾ ਹੈ। ਇਹ ਮੰਨਦਾ ਹੈ ਕਿ ਇਮਾਰਤਾਂ ਮੌਜੂਦ ਹਨ ਅਤੇ ਆਪਣੇ ਸ਼ਹਿਰੀ ਸੰਦਰਭ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਵਿਹਾਰ ਕਰਦੀਆਂ ਹਨ। ਮੌਜੂਦਾ ਢਾਂਚਿਆਂ ਨੂੰ ਮੁੜ ਤੋਂ ਤਿਆਰ ਕਰਨ ਅਤੇ ਭੂਚਾਲ ਸਬੰਧੀ ਕੋਡਾਂ ਨੂੰ ਵਧੇਰੇ ਕੁਸ਼ਲਤਾ ਨਾਲ ਲਾਗੂ ਕਰਨ ਲਈ ਟੈਕਸ-ਅਧਾਰਿਤ ਪ੍ਰੋਤਸਾਹਨ ਦੀ ਇੱਕ ਪ੍ਰਣਾਲੀ ਬਣਾਉਣ ਦੀ ਲੋੜ ਹੈ। ਇਹ ਚੰਗੀ ਤਰ੍ਹਾਂ ਸਿੱਖਿਅਤ ਪੇਸ਼ੇਵਰਾਂ ਅਤੇ ਸਮਰੱਥ ਸੰਸਥਾਵਾਂ ਦੀ ਇੱਕ ਸੰਸਥਾ ਬਣਾਏਗਾ। ਸੋਸ਼ਲ ਮੀਡੀਆ, ਟੀ. ਵੀ. ਚੈਨਲਾਂ ਅਤੇ ਅਖਬਾਰਾਂ ਰਾਹੀਂ ਆਮ ਲੋਕਾਂ ਦੇ ਜਾਨ-ਮਾਲ ਨੂੰ ਭੂਚਾਲ ਤੋਂ ਬਚਣ ਲਈ ਸੁਚੇਤ ਅਤੇ ਜਾਗਰੂਕ ਕੀਤਾ ਜਾ ਸਕਦਾ ਹੈ। ਭੂਚਾਲਾਂ ਤੋਂ ਜਾਨ-ਮਾਲ ਨੂੰ ਨਾ ਬਚਾ ਸਕਣ ਦਾ ਕਾਰਨ ਇਹ ਵੀ ਹੈ ਕਿ ਵਿਗਿਆਨੀ ਭੂਚਾਲਾਂ ਦੇ ਸਮੇਂ ਅਤੇ ਅੰਤਰਾਲ ਬਾਰੇ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹਨ।

ਜਦੋਂ ਭੂਚਾਲ ਆਉਂਦਾ ਹੈ, ਤਾਂ ਲੋਕ ਜਸ਼ਨ ਮਨਾਉਂਦੇ ਹਨ ਕਿ ਉਹ ਬਚ ਗਏ ਸਨ, ਪਰ ਕੁਝ ਸਾਲ ਬੀਤ ਜਾਂਦੇ ਹਨ ਅਤੇ ਫਿਰ ਉਹ ਭੁੱਲ ਜਾਂਦੇ ਹਨ ਕਿ ਭੂਚਾਲ ਦੁਬਾਰਾ ਆ ਸਕਦਾ ਹੈ ਅਤੇ ਉਨ੍ਹਾਂ ਨੂੰ ਮਾਰ ਸਕਦਾ ਹੈ ਜਾਂ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਸਕਦਾ ਹੈ। ਇਸ ਲਈ ਮਾਨਸਿਕ ਅਤੇ ਵਿੱਤੀ ਤੌਰ ’ਤੇ ਭੂਚਾਲ ਤੋਂ ਬਚਣ ਲਈ ਤਿਆਰ ਰਹਿਣਾ ਜ਼ਰੂਰੀ ਹੈ। ਅਸੀਂ ਇਹ ਸੋਚਣ ਤੋਂ ਬਚ ਨਹੀਂ ਸਕਦੇ ਕਿ ਰੱਬ ਜਿਵੇਂ ਉਹ ਚਾਹੁੰਦਾ ਹੈ ਉਹ ਕਰੇਗਾ। ਅਤੇ ਇਹ ਸੋਚਣਾ ਵੀ ਠੀਕ ਨਹੀਂ ਹੈ ਕਿ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਇਹ ਸਭ ਅਸੀਂ ਆਪਣੇ-ਆਪ ਨੂੰ ਸੰਤੁਸ਼ਟ ਕਰਨ ਲਈ ਕਰ ਸਕਦੇ ਹਾਂ ਪਰ ਕੁਦਰਤੀ ਆਫਤਾਂ ਤੋਂ ਬਚਣ ਲਈ ਜਾਗਰੂਕਤਾ ਅਤੇ ਮੌਕ ਡਰਿੱਲ ਰਾਹੀਂ ਰੋਕਥਾਮ ਦਾ ਵਧੀਆ ਤਰੀਕਾ ਹੋ ਸਕਦਾ ਹੈ। ਇਸ ਮਾਮਲੇ ਵਿੱਚ ਜਾਪਾਨ ਇੱਕ ਵਧੀਆ ਉਦਾਹਰਨ ਹੈ।

ਇਸ ਨੇ ਲਗਾਤਾਰ ਭੂਚਾਲਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਤਕਨੀਕੀ ਉਪਾਵਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਭੂਚਾਲਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸਕਾਈਸਕ੍ਰੈਪਰਾਂ ਨੂੰ ਕਾਊਂਟਰਵੇਟ ਅਤੇ ਹੋਰ ਉੱਚ-ਤਕਨੀਕੀ ਪ੍ਰਬੰਧਾਂ ਨਾਲ ਬਣਾਇਆ ਗਿਆ ਹੈ। ਛੋਟੇ ਘਰ ਲਚਕੀਲੀ ਬੁਨਿਆਦ ’ਤੇ ਬਣਾਏ ਗਏ ਹਨ ਅਤੇ ਆਟੋਮੈਟਿਕ ਟਰਿਗਰਸ ਨਾਲ ਜਨਤਕ ਬੁਨਿਆਦੀ ਢਾਂਚੇ ਦੇ ਨਾਲ ਏਕੀਕਿ੍ਰਤ ਹਨ ਜੋ ਭੂਚਾਲ ਦੌਰਾਨ ਬਿਜਲੀ, ਗੈਸ ਤੇ ਪਾਣੀ ਦੀਆਂ ਲਾਈਨਾਂ ਨੂੰ ਕੱਟ ਦਿੰਦੇ ਹਨ। ਨੀਤੀ ਨੂੰ ਸਰਵੇਖਣਾਂ ਅਤੇ ਆਡਿਟ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਜੋ ਭੂਚਾਲ ਸੱਭਿਅਤਾ ਦੇ ਨਕਸ਼ੇ ਤਿਆਰ ਕਰ ਸਕਦੇ ਹਨ।

ਅਜਿਹੇ ਨਕਸ਼ੇ ਦੀ ਵਰਤੋਂ ਕਰਕੇ, ਲਾਗੂ ਕਰਨ, ਪ੍ਰੋਤਸਾਹਨ ਤੇ ਜਵਾਬਦੇਹੀ ਕੇਂਦਰਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਅਨੁਪਾਤਕ ਤੌਰ ’ਤੇ ਵੰਡਿਆ ਜਾ ਸਕਦਾ ਹੈ। ਭੂਚਾਲ ਦੀ ਤਿਆਰੀ ਬਾਰੇ ਨੀਤੀ ਲਈ ਦੂਰਦਰਸ਼ੀ, ਕ੍ਰਾਂਤੀਕਾਰੀ ਅਤੇ ਪਰਿਵਰਤਨਸ਼ੀਲ ਪਹੁੰਚ ਦੀ ਲੋੜ ਹੋਵੇਗੀ। ਭੂਚਾਲ ਦੇ ਵੱਖ-ਵੱਖ ਖਤਰਿਆਂ ਪ੍ਰਤੀ ਭਾਰਤ ਦੀ ਕਮਜ਼ੋਰੀ ਲਈ ਸਮਾਰਟ ਹੈਂਡਲਿੰਗ ਅਤੇ ਲੰਬੀ ਮਿਆਦ ਦੀ ਯੋਜਨਾ ਦੀ ਲੋੜ ਹੈ। ਭਾਰਤ ਨੇ ਭੂਚਾਲ ਰੋਧਕ ਉਸਾਰੀ ਲਈ ਬਿਲਡਿੰਗ ਕੋਡ ਅਤੇ ਮਿਆਰ ਸਥਾਪਿਤ ਕੀਤੇ ਹਨ।

ਇਹ ਯਕੀਨੀ ਬਣਾਉਣ ਲਈ ਇਨ੍ਹਾਂ ਕੋਡਾਂ ਅਤੇ ਮਿਆਰਾਂ ਨੂੰ ਸਖਤੀ ਨਾਲ ਲਾਗੂ ਕਰਨਾ ਮਹੱਤਵਪੂਰਨ ਹੈ ਕਿ ਭੂਚਾਲਾਂ ਦਾ ਸਾਹਮਣਾ ਕਰਨ ਲਈ ਨਵੀਆਂ ਇਮਾਰਤਾਂ ਬਣਾਈਆਂ ਜਾਣ। ਇਸ ਲਈ ਮੌਜੂਦਾ ਬਿਲਡਿੰਗ ਕੋਡਾਂ ਦੇ ਨਿਯਮਿਤ ਨਿਰੀਖਣ ਤੇ ਲਾਗੂ ਕਰਨ ਦੀ ਵੀ ਲੋੜ ਹੋਵੇਗੀ। ਪੁਰਾਣੀਆਂ ਇਮਾਰਤਾਂ ਮੌਜੂਦਾ ਭੂਚਾਲ ਪ੍ਰਤੀਰੋਧਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੂੰ ਉਨ੍ਹਾਂ ਦੀ ਭੂਚਾਲ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਰੀਟਰੋਫਿਟ ਜਾਂ ਮਜ਼ਬੂਤ ਕੀਤਾ ਜਾ ਸਕਦਾ ਹੈ। ਭੂਚਾਲ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਮਹੱਤਵਪੂਰਨ ਹੈ।

ਇਸ ਵਿੱਚ ਇੱਕ ਨਿਕਾਸੀ ਯੋਜਨਾ ਵਿਕਸਿਤ ਕਰਨਾ, ਐਮਰਜੈਂਸੀ ਸ਼ੈਲਟਰ ਸਥਾਪਿਤ ਕਰਨਾ, ਅਤੇ ਭੂਚਾਲ ਨਾਲ ਕਿਵੇਂ ਨਜਿੱਠਣਾ ਹੈ ਬਾਰੇ ਕਰਮਚਾਰੀਆਂ ਨੂੰ ਸਿਖਲਾਈ ਦੇਣਾ ਸ਼ਾਮਲ ਹੈ। ਖੋਜ ਅਤੇ ਨਿਗਰਾਨੀ ਵਿੱਚ ਨਿਵੇਸ਼ ਭੂਚਾਲਾਂ ਅਤੇ ਉਨ੍ਹਾਂ ਦੇ ਕਾਰਨਾਂ ਬਾਰੇ ਸਾਡੀ ਸਮਝ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ, ਅਤੇ ਪ੍ਰਭਾਵਾਂ ਦੀ ਭਵਿੱਖਵਾਣੀ ਅਤੇ ਘੱਟ ਕਰਨ ਲਈ ਬਿਹਤਰ ਢੰਗਾਂ ਨੂੰ ਵਿਕਸਿਤ ਕਰਨ ਵਿੱਚ ਵੀ ਮੱਦਦ ਕਰ ਸਕਦਾ ਹੈ। ਭੂਮੀ-ਵਰਤੋਂ ਦੀਆਂ ਨੀਤੀਆਂ ਦੀ ਯੋਜਨਾਬੰਦੀ ਅਤੇ ਵਿਕਾਸ ਕਰਦੇ ਸਮੇਂ ਭੂਚਾਲਾਂ ਦੇ ਸੰਭਾਵੀ ਪ੍ਰਭਾਵਾਂ ’ਤੇ ਵਿਚਾਰ ਕਰਨਾ ਮਹੱਤਵਪੂਰਨ ਹੈ। ਇਸ ਵਿੱਚ ਭੂਚਾਲ ਵਾਲੇ ਖੇਤਰਾਂ ਵਿੱਚ ਵਿਕਾਸ ਨੂੰ ਸੀਮਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਸ਼ਾਮਲ ਹੈ ਕਿ ਨਵੇਂ ਵਿਕਾਸ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਅਤੇ ਬਣਾਇਆ ਗਿਆ ਹੈ ਜਿਸ ਨਾਲ ਨੁਕਸਾਨ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।