ਰਾਹੁਲ ਗਾਂਧੀ ਦੀ ਮੈਂਬਰਸਿ਼ਪ ਸਮਾਪਤ ਕਰਨਾ ਤਾਨਾਸ਼ਾਹੀ ਕਦਮ
ਜਲਾਲਾਬਾਦ (ਰਜਨੀਸ਼ ਰਵੀ)। ਕਾਂਗਰਸ ਕਮੇਟੀ ਦੇ ਉਬੀਸੀ ਅਤੇ ਐਸਸੀ ਸੈਲ ਵੱਲੋਂ ਜਲਾਲਾਬਾਦ (Jalalabad News) ਅੰਬੇਦਕਰ ਚੌਕ ਵਿੱਚ ਧਰਨਾ ਦੇਕੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਬਰਸਿਪ ਨੂੰ ਸਮਾਪਤ ਕਰਨ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਕਾਗਰਸ ਉ ਬੀ ਸੀ ਸੈਲ ਦੇ ਚੇਅਰਮੈਨ ਬਖਸ ਕੰਬੋਜ ਦੀ ਅਗਵਾਈ ਵਿੱਚ ਕੀਤੇ ਗਏ ਇਸ ਸੱਤਿਆਗ੍ਰਹਿ ਵਿੱਚ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਸਾਬਕਾ ਐਮ ਐਲ ਏ ਸਾਬਕਾ ਲੋਕ ਸਭਾ ਮੈਬਰ ਸੇਰ ਸਿੰਘ ਘੁਬਾਇਆ ਵਿਸੇਸ ਰੂਪ ਵਿੱਚ ਪੁੱਜੇ ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਰਾਹੁਲ ਗਾਂਧੀ ਦੀ ਲੋਕਪਿ੍ਰਅਤਾ ਨੂੰ ਵੇਖ ਕੇ ਘਬਰਾ ਗਈ ਹੈ ਅਤੇ 2024 ਦੇ ਲੋਕ ਸਭਾ ਵਿੱਚ ਹੋਣ ਵਾਲੀ ਹਾਰ ਨਜਰ ਆਉਦੀ ਵੇਖ ਇਸ ਤਰ੍ਹਾਂ ਦੇ ਤਾਨਾਸਾਹੀ ਕਦਮ ਚੁਕ ਰਹੇ ਹਨ। (Jalalabad News)
ਕੇਂਦਰ ਦੀ ਭਾਜਪਾ ਮੋਦੀ ਸਰਕਾਰ ਵੱਲੋਂ ਮੈਬਰਸਿਪ ਰੱਦ ਕਰਨ ਦੇ ਫੈਸਲੇ ਨੂੰ ਬੇਇਨਸਾਫੀ ਅਤੇ ਗੈਰ-ਜਮਹੂਰੀ ਕਰਾਰ ਦਿੰਦਿਆਂ ਜਿੱਥੇ ਇਸ ਦਾ ਸਖਤ ਵਿਰੋਧ ਕੀਤਾ, ਉੱਥੇ ਕੇਂਦਰ ਸਰਕਾਰ ਤੋਂ ਸ੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਰਾਹੁਲ ਗਾਂਧੀ ਦੇ ਹੱਕ ’ਚ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। (Jalalabad News)
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਵਿਦਰ ਘੁਬਾਇਆ ਨੇ ਮੋਦੀ ਸਰਕਾਰ ਦੀ ਇਸ ਗੈਰ-ਜਮਹੂਰੀ ਕਾਰਵਾਈ ਦੀ ਸਖਤ ਸਬਦਾਂ ਵਿਚ ਨਿੰਦਾ ਕੀਤੀ। ਉਹਨਾ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਡਰੀ ਹੋਈ ਹੈ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨਾ ਅਣਐਲਾਨੇ ਐਮਰਜੈਂਸੀ ਵਰਗਾ ਕਦਮ ਹੈ। ਇਸ ਮੌਕੇ ਵੱਖ ਵੱਖ ਪਿੰਡਾ ਅਤੇ ਸ਼ਹਿਰ ਵਿੱਚੋ ਕਾਗਰਸੀ ਆਗੂ ਜਿਨ੍ਹਾਂ ਵਿੱਚ ਬੰਟੀ ਵਾਟਸ ਅਸਵਨੀ ਸਿਡਾਨਾ ਕੇਵਲ ਕਿ੍ਰਸਨ ਸੁਖੀਜਾ ਸੋਨੂ ਅਦਿ ਮੌਜ਼ੂਦ ਸਨ।