ਬਲਾਕ ਵਿੱਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ | Medical Research
ਪਾਇਲ (ਦਵਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਭਲਾਈ ਹਿੱਤ 156 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਹਨ, ਜੋ ਕਿ ਬੇਮਿਸਾਲ ਹਨ। ਇਨ੍ਹਾਂ ਕਾਰਜਾਂ ਵਿੱਚੋਂ ਇੱਕ ਮਹਾਨ ਕਾਰਜ ‘ਸਰੀਰਦਾਨ- ਮਹਾਂਦਾਨ’ ਤਹਿਤ ਅੱਜ ਬਲਾਕ ਪਾਇਲ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਤੋਂ ਭੈਣ ਕੁਲਵੰਤ ਕੌਰ ਇੰਸਾਂ (62) ਦਾ ਮਿ੍ਰਤਕ ਸਰੀਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ (Medical Research) ਲਈ ਦਾਨ ਕੀਤਾ ਗਿਆ।
ਇਸ ਮੌਕੇ ਸਰੀਰਦਾਨੀ ਭੈਣ ਕੁਲਵੰਤ ਕੌਰ ਇੰਸਾਂ ਦੇ ਪਤੀ ਰਾਮ ਸਿੰਘ ਇੰਸਾਂ (ਪ੍ਰੇਮੀ ਸੇਵਕ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਮਾਰਚ ਦਿਨ ਐਤਵਾਰ ਦੀ ਸ਼ਾਮ ਉਨ੍ਹਾਂ ਦੀ ਪਤਨੀ ਨੂੰ ਅਚਾਨਕ ਹੀ ਹਾਰਟ ਅਟੈਕ ਆਉਣ ਕਾਰਨ ਜਦੋਂ ਅਸੀਂ ਨਿੱਜੀ ਹਸਪਤਾਲ ਤੋਂ ਬਾਅਦ ਲੁਧਿਆਣਾ ਹਸਪਤਾਲ ਵਿਖੇ ਲਿਜਾ ਰਹੇ ਸੀ, ਤਾਂ ਉਹ ਰਸਤੇ ਵਿੱਚ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਇਸ ਉਪਰੰਤ ਉਹ ਘਰ ਆ ਗਏ ਤੇ ਅੱਜ ਸੋਮਵਾਰ ਨੂੰ ਮੈਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਮੇਰੀ ਪਤਨੀ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਰਿਸਰਚ ਲਈ ਨਰੈਣਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਗੰਗਾਗੰਜ, ਪੰਕੀ, ਕਾਨਪੁਰ (ਯੂ.ਪੀ) ਨੂੰ ਦਾਨ ਕੀਤਾ ਜਾ ਰਿਹਾ ਹੈ, ਕਿਉਕਿ ਉਨ੍ਹਾਂ ਦੀ ਪਤਨੀ ਵੱਲੋਂ ਆਪਣੀ ਇੱਛਾ ਨਾਲ ਡੇਰਾ ਸੱਚਾ ਸੌਦਾ ਦੀ ‘ਸਰੀਰਦਾਨ ਮਹਾਂਦਾਨ’ ਮੁਹਿੰਮ ਤਹਿਤ ਮਰਨ ਉਪਰੰਤ ਸਰੀਰਦਾਨ ਲਈ ਫ਼ਾਰਮ ਭਰਿਆ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਹ ਸੇਵਾ ਕਾਰਜ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਸਰੀਰਦਾਨ ਕਰਕੇ ਮਹਾਨ ਹੋ ਗਏ ਬਲਾਕ ਪਾਇਲ ਦੇ ਕੁਲਵੰਤ ਕੌਰ ਇੰਸਾਂ
ਇਸ ਦੌਰਾਨ ਬਲਾਕ ਪਾਇਲ ਦੇ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਪਿੰਡ ਘੁੰਗਰਾਲੀ ਰਾਜਪੂਤਾਂ ਨੇ ਸਭ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਬਲਾਕ ਪਾਇਲ, ਸਾਡੇ ਪਿੰਡ ਤੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿਉਕਿ ਭੈਣ ਕੁਲਵੰਤ ਕੌਰ ਇੰਸਾਂ ਨੇ ਇੱਥੋਂ ਪਹਿਲੇ ਸਰੀਰਦਾਨੀ ਹੋਣ ਦਾ ਜੱਸ ਖੱਟਿਆ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ ਦੇ 85 ਮੈਂਬਰ ਸੁਖਦੇਵ ਸਿੰਘ ਇੰਸਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਹ ਸਿੱਖਿਆ ਪੂਜਨੀਕ ਗੁਰੂ ਜੀ ਦੀ ਦਿੱਤੀ ਹੋਈ ਹੈ।
ਸਰੀਰਦਾਨੀ ਭੈਣ ਕੁਲਵੰਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਪਹਿਲਾਂ ਘਰ ਤੋਂ ਉਨ੍ਹਾਂ ਦੇ ਬੇਟੇ, ਬੇਟੀਆਂ ਤੇ ਨੂੰਹਾਂ ਨੇ ਸਾਂਝੇ ਤੌਰ ’ਤੇ ਅਰਥੀ ਨੂੰ ਮੋਢਾ ਦਿੱਤਾ ਤੇ ਫ਼ਿਰ ਫ਼ੁੱਲਾਂ ਨਾਲ ਸਜਾਈ ਗੱਡੀ ਐਂਬੂਲੈਂਸ ਰਾਹੀਂ 85 ਮੈਂਬਰ ਸੁਖਦੇਵ ਸਿੰਘ ਇੰਸਾਂ ਤੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਵੱਲੋਂ ਅਰਦਾਸ ਦੇ ਸ਼ਬਦ ਉਪਰੰਤ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਹਰੀ ਝੰਡੀ ਦਿੰਦਿਆਂ ਰਵਾਨਾ ਕੀਤਾ ਗਿਆ ਤੇ ਸਾਧ-ਸੰਗਤ ਨੇ ‘ਸਰੀਰਦਾਨੀ ਭੈਣ ਕੁਲਵੰਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ’, ‘ਜਬ ਤੱਕ ਸੂਰਜ ਚਾਂਦ ਰਹੇਗਾ, ਭੈਣ ਕੁਲਵੰਤ ਕੌਰ ਇੰਸਾਂ ਤੇਰਾ ਨਾਮ ਰਹੇਗਾ’ ਆਦਿ ਨਾਅਰੇ ਲਾਉਦਿਆਂ ਪੂਰੇ ਆਦਰ-ਸਤਿਕਾਰ ਤੇ ਨਮ ਅੱਖਾਂ ਨਾਲ ਰਸਤੇ ’ਚ ਫ਼ੁੱਲ ਵਿਛਾਉਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਰਵਾਨਗੀ ਦਿੱਤੀ।
ਇਸ ਮੌਕੇ ਸਮੂਹ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ ਦੇ ਲੋਕ, ਬਲਾਕ ਪਾਇਲ, ਖੰਨਾ, ਸਮਰਾਲਾ, ਮਲੌਦ, ਦੋਰਾਹਾ ਆਦਿ ਨੇੜੇ ਦੇ ਬਲਾਕਾਂ ਦੇ ਜ਼ਿੰਮੇਵਾਰ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ ਦੇ ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।