ਹੁਣ ਮੁਆਵਜ਼ਾ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲੇਗਾ
(ਸੱਚ ਕਹੂੰ ਨਿਊਜ਼) ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਮਾਨ (CM Mann) ਨੇ ਅੱਜ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਫਸਲਾਂ ਦੇ ਖਰਾਬੇ ਲਈ ਪਹਿਲਾਂ ਨਾਲੋਂ 25 ਫੀਸਦੀ ਵੱਧ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਕੁਦਰਤੀ ਆਫਤ ਕਾਰਨ ਖੇਤੀ ਨੂੰ ਹੋਏ ਨੁਕਸਾਨ ‘ਤੇ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦੇ ਨਿਯਮਾਂ ‘ਚ ਵੀ ਬਦਲਾਅ ਕੀਤਾ ਹੈ। ਹੁਣ ਪ੍ਰਤੀ ਏਕੜ ਫਸਲ ਦੇ ਨੁਕਸਾਨ ਲਈ 25 ਫੀਸਦੀ ਹੋਰ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਆਵਜ਼ਾ ਰਾਸ਼ੀ ਖੇਤ ਵਿੱਚ ਕੰਮ ਕਰਨ ਵਾਲੇ ਕਾਸ਼ਤਕਾਰ ਨੂੰ ਦਿੱਤੀ ਜਾਵੇਗੀ ਨਾ ਕਿ ਖੇਤ ਦੇ ਮਾਲਕ ਨੂੰ।
ਮੁੱਖ ਮੰਤਰੀ ਮਾਨ (CM Mann) ਨੇ ਕਿਹਾ ਕਿ ਪਹਿਲਾਂ 26 ਫੀਸਦੀ ਪ੍ਰਤੀ ਏਕੜ ਫਸਲ ਖਰਾਬ ਹੋਣ ‘ਤੇ ਮੁਆਵਜ਼ਾ ਰਾਸ਼ੀ ਦੇਣ ਦਾ ਨਿਯਮ ਸੀ। ਪਰ ਹੁਣ 20 ਫੀਸਦੀ ਫਸਲ ਖਰਾਬ ਹੋਣ ‘ਤੇ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ 75 ਤੋਂ 100 ਪ੍ਰਤੀ ਏਕੜ ਫਸਲ ਦੇ ਨੁਕਸਾਨ ਲਈ 12 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਨਿਯਮ ਸੀ। ਪਰ ਹੁਣ 3 ਹਜ਼ਾਰ ਰੁਪਏ ਦਾ ਵਾਧਾ 15 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਦਿੱਤਾ ਜਾਵੇਗਾ।
33 ਤੋਂ 75 ਫੀਸਦੀ ਪ੍ਰਤੀ ਏਕੜ ਫਸਲ ਦੇ ਨੁਕਸਾਨ ’ਤੇ ਵੀ ਮਿਲੇਗੀ ਰਾਸ਼ੀ
ਮੁੱਖ ਮੰਤਰੀ (CM Mann) ਨੇ ਕਿਹਾ ਪੰਜਾਬ ਸਰਕਾਰ ਕਿਸਾਨਾਂ ਦਾ ਸਰਕਾਰ ਹੈ ਇਸ ਤੋਂ ਪਹਿਲਾਂ 33 ਤੋਂ 75 ਫੀਸਦੀ ਪ੍ਰਤੀ ਏਕੜ ਫਸਲ ਦੇ ਨੁਕਸਾਨ ਦੀ ਸੂਰਤ ਵਿੱਚ 5400 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਸੀ ਪਰ ਹੁਣ 6750 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 20 ਤੋਂ 33 ਫੀਸਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।